AN-32 ਜਹਾਜ਼ ਹਾਦਸਾ : ਜੋਰਹਾਟ 'ਚ ਹਵਾਈ ਫੌਜ ਅੱਡੇ 'ਤੇ ਲਿਆਂਦੀਆਂ ਗਈਆਂ 13 ਮ੍ਰਿਤਕ ਦੇਹਾਂ

Friday, Jun 21, 2019 - 12:35 AM (IST)

AN-32 ਜਹਾਜ਼ ਹਾਦਸਾ : ਜੋਰਹਾਟ 'ਚ ਹਵਾਈ ਫੌਜ ਅੱਡੇ 'ਤੇ ਲਿਆਂਦੀਆਂ ਗਈਆਂ 13 ਮ੍ਰਿਤਕ ਦੇਹਾਂ

ਨਵੀਂ ਦਿੱਲੀ—  AN-32 ਜਹਾਜ਼ ਹਾਦਸੇ 'ਚ ਜਾਨ ਗੁਆਉਣ ਵਾਲੇ ਹਵਾਈ ਫੌਜ ਦੇ ਸਾਰੇ 13 ਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਅਰੂਣਾਚਲ ਪ੍ਰਦੇਸ਼ ਦੀ ਪਰੀ ਪਰਬਤ ਲੜੀ ਸਥਿਤ ਹਾਦਸੇ ਵਾਲੀ ਥਾਂ ਤੋਂ ਜਹਾਜ਼ ਦੇ ਜ਼ਰੀਏ ਪੱਛਮੀ ਸਿਆਂਗ ਜ਼ਿਲੇ ਦੇ ਆਲੋ ਲਿਆਂਦਾ ਗਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ।

ਤਲਾਸ਼ੀ ਮੁਹਿੰਮ 'ਚ ਸ਼ਾਮਲ ਦਲ ਨੂੰ ਸਿਆਂਗ ਜ਼ਿਲੇ ਦੇ ਨੇੜੇ ਹਾਦਸੇ ਵਾਲੀ ਥਾਂ ਤੋਂ ਬੁੱਧਵਾਰ ਨੂੰ 6 ਜਵਾਨਾਂ ਦੀਆਂ ਲਾਸ਼ਾਂ ਅਤੇ 7 ਹੋਰ ਲੋਕਾਂ ਦੀ ਅਵਸ਼ੇਸ਼ ਮਿਲੇ ਸਨ। ਸਿਆਂਗ ਡਿਪਟੀ ਕਮਿਸ਼ਨਰ ਰਾਜੀਵ ਤਾਕੁਕ ਮੁਤਾਬਕ ਮ੍ਰਿਤਕ ਦੇਹਾਂ ਨੂੰ ਬੁੱਧਵਾਰ ਸ਼ਾਮ ਕਰੀਬ 5 ਵਜੇ ਜਹਾਜ਼ ਦੇ ਜ਼ਰੀਏ ਆਲੋ ਲਿਆਂਦਾ ਗਿਆ ਤੇ ਸੱਤ ਹੋਰ ਲੋਕਾਂ ਦੇ ਅਵਸ਼ੇਸ਼ ਲਿਆਉਣ ਦਾ ਕੰਮ ਜਾਰੀ ਹੈ। ਉਨ੍ਹਾਂ ਕਿਹਾ, '6 ਮ੍ਰਿਤਕ ਦੇਹਾਂ ਨੂੰ ਵੀਰਵਾਰ ਨੂੰ ਅਸਮ ਦੇ ਜੋਰਹਾਟ 'ਚ ਹਵਾਈ ਫੌਜ ਅੱਡੇ ਲਿਜਾਇਆ ਜਾਵੇਗਾ।'' ਉਨ੍ਹਾਂ ਕਿਹਾ ਕਿ ਪਹਾੜੀ ਇਲਾਕਿਆਂ 'ਚ ਨੈੱਟਵਰਕ ਦੀ ਕਮੀ ਕਾਰਨ ਹਾਦਸੇ ਵਾਲੀ ਥਾਂ ਨਾਲ ਸੰਪਰਕ ਕਰਨਾ ਮੁਸ਼ਕਿਲ ਹੋ ਗਿਆ ਹੈ।


author

Inder Prajapati

Content Editor

Related News