ਅਲਕਾ ਲਾਂਬਾ ਨੇ ਛੱਡਿਆ ''ਆਪ'' ਦਾ ਪੱਲਾ, ਫੜਿਆ ਕਾਂਗਰਸ ਦਾ ''ਹੱਥ''

Saturday, Sep 07, 2019 - 11:58 AM (IST)

ਅਲਕਾ ਲਾਂਬਾ ਨੇ ਛੱਡਿਆ ''ਆਪ'' ਦਾ ਪੱਲਾ, ਫੜਿਆ ਕਾਂਗਰਸ ਦਾ ''ਹੱਥ''

ਨਵੀਂ ਦਿੱਲੀ— ਦਿੱਲੀ ਦੇ ਚਾਂਦਨੀ ਚੌਕ ਤੋਂ ਵਿਧਾਇਕ ਅਲਕਾ ਲਾਂਬਾ ਨੇ ਸੋਨੀਆ ਗਾਂਧੀ ਦੀ ਮੌਜੂਦਗੀ ਵਿਚ ਸ਼ੁੱਕਰਵਾਰ ਭਾਵ ਕੱਲ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਗਈ ਹੈ। ਸ਼ੁੱਕਰਵਾਰ ਸ਼ਾਮ ਨੂੰ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਹ ਕਾਂਗਰਸ ਵਿਚ ਸ਼ਾਮਲ ਹੋ ਗਈ ਹੈ। ਕਾਂਗਰਸ 'ਚ ਸ਼ਾਮਲ ਹੋਣ ਤੋਂ ਪਹਿਲਾਂ ਅਲਕਾ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਟਵੀਟ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਸੀ ਕਿ ਅੱਜ ਸ਼ਾਮ 6 ਵਜੇ, 10 ਜਨਪੱਥ ਪਹੁੰਚ ਕੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਜੀ ਦੀ ਅਗਵਾਈ 'ਚ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਗ੍ਰਹਿਣ ਕਰਾਂਗੀ। 

PunjabKesari
ਇੱਥੇ ਦੱਸ ਦੇਈਏ ਕਿ ਪਿਛਲੇ ਦਿਨੀਂ ਮੰਗਲਵਾਰ 3 ਸਤੰਬਰ ਨੂੰ ਅਲਕਾ ਲਾਂਬਾ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਉਦੋਂ ਤੋਂ ਹੀ ਕਿਆਸ ਲਾਏ ਗਏ ਸਨ ਕਿ ਅਲਕਾ ਜਲਦ ਹੀ ਕਾਂਗਰਸ 'ਚ ਸ਼ਾਮਲ ਹੋ ਸਕਦੀ ਹੈ। 
ਦੱਸਣਯੋਗ ਹੈ ਕਿ ਅਲਕਾ ਲਾਂਬਾ ਪਿਛਲੇ ਕੁਝ ਮਹੀਨਿਆਂ ਤੋਂ ਆਮ ਆਦਮੀ ਪਾਰਟੀ (ਆਪ) ਤੋਂ ਨਾਰਾਜ਼ ਸੀ। ਪਿਛਲੇ ਮਹੀਨੇ ਨੇ ਲਾਂਬਾ ਨੇ ਕਿਹਾ ਸੀ ਕਿ ਉਨ੍ਹਾਂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ ਅਤੇ ਉਹ ਇਕ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਆਉਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਲੜੇਗੀ। ਲਾਂਬਾ ਦੇ ਜਵਾਬ 'ਚ 'ਆਪ' ਪਾਰਟੀ ਨੇ ਕਿਹਾ ਸੀ ਕਿ ਉਹ ਉਨ੍ਹਾਂ ਦਾ ਅਸਤੀਫਾ ਸਵੀਕਾਰ ਕਰਨ ਲਈ ਤਿਆਰ ਹੈ। 

 

ਇਕ ਟਵੀਟ 'ਚ ਅਲਕਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਤੁਹਾਡੇ ਬੁਲਾਰੇ ਨੇ ਆਪਣੀ ਇੱਛਾ ਅਨੁਸਾਰ ਮੈਨੂੰ ਘਮੰਡ ਨਾਲ ਕਿਹਾ ਸੀ ਕਿ ਪਾਰਟੀ ਮੇਰਾ ਅਸਤੀਫਾ ਟਵਿੱਟਰ 'ਤੇ ਵੀ ਸਵੀਕਾਰ ਕਰ ਸਕਦੀ ਹੈ। ਇਸ ਲਈ ਕ੍ਰਿਪਾ ਕਰ ਕੇ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੇਰਾ ਅਸਤੀਫਾ ਸਵੀਕਾਰ ਕਰੋ। ਦੱਸ ਦੇਈਏ ਕਿ 2014 'ਚ 'ਆਪ' ਜੁਆਇਨ ਕਰਨ ਤੋਂ ਪਹਿਲਾਂ ਲਾਂਬਾ ਕਈ ਸਾਲਾਂ ਤਕ ਕਾਂਗਰਸ ਦੀ ਮੈਂਬਰ ਰਹੀ ਹੈ। ਉਹ ਕਾਂਗਰਸ ਦੀ ਸਟੂਡੈਂਟ ਵਿੰਗ ਐੱਨ. ਐੱਸ. ਯੂ. ਆਈ. ਦੀ ਰਾਸ਼ਟਰੀ ਪ੍ਰਧਾਨ ਰਹਿ ਚੁੱਕੀ ਹੈ। ਉਹ ਦਿੱਲੀ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੀ ਸਕੱਤਰ ਰਹਿ ਚੁੱਕੀ ਹੈ।

 


author

Tanu

Content Editor

Related News