21 ਸਾਲ ਬਾਅਦ ਦਿੱਲੀ ਤੋਂ ਪਾਕਿ ਭੇਜੀ ਜਾਵੇਗੀ ਅਮੀਨਾ

Wednesday, Nov 21, 2018 - 11:03 AM (IST)

ਨਵੀਂ ਦਿੱਲੀ— 11 ਮਈ 1997 ਦੀ ਸ਼ਾਮ ਨੂੰ ਪਤੀ ਦੀ ਮੌਤ ਤੋਂ ਬਾਅਦ ਪ੍ਰੇਸ਼ਾਨ ਅਮੀਨਾ ਬੇਗਮ ਪਰਿਵਾਰ ਛੱਡ ਕੇ ਆਪਣੇ 4 ਬੱਚਿਆਂ ਨਾਲ ਬੱਸ ਤੋਂ ਲਾਹੌਰ ਨਿਕਲੀ। ਇਕ ਦਿਨ ਬਾਅਦ ਉਹ ਆਪਣੇ ਹੋਮ ਟਾਉਨ ਦਿੱਲੀ ਪਹੁੰਚੀ ਤੇ ਨਾਰਥ-ਈਸਟ ਦਿੱਲੀ ਦੇ ਜ਼ਾਫਰਾਬਾਦ ਸਥਿਤ ਚੌਹਾਨ ਬਾਂਗਰ ਖੇਤਰ 'ਚ ਆਪਣੇ ਮਾਤਾ-ਪਿਤਾ ਦੇ ਘਰ ਸ਼ਰਣ ਮੰਗੀ। ਵਿਆਹ ਤੋਂ ਬਾਅਦ ਇਕ ਪਾਕਿਸਤਾਨੀ ਨਾਗਰਿਕ ਬਣ ਜਾਣ ਕਾਰਨ ਉਨ੍ਹਾਂ ਨੂੰ ਭਾਰਤ 'ਚ ਰਹਿਣ ਲਈ 90 ਦਿਨ ਦਾ ਵੀਜ਼ਾ ਦਿੱਤਾ ਗਿਆ ਸੀ।
21 ਸਾਲਾ ਤਕ ਅਮੀਨਾ ਕਿਸੇ ਤਰ੍ਹਾਂ ਭਾਰਤ 'ਚ ਰਹਿੰਦੀ ਰਹੀ। ਪਹਿਲਾਂ ਤਾਂ ਉਹ ਸਮੇਂ-ਸਮੇਂ 'ਤੇ ਆਪਣੇ ਵੀਜ਼ੇ ਦੀ ਮਿਆਦ ਵਧਾਉਂਦੀ ਰਹੀ ਪਰ 10 ਸਾਲ ਬਾਅਦ 2007 'ਚ ਵੀਜ਼ੇ ਦੀ ਮਿਆਦ ਨਹੀਂ ਵਧ ਸਕੀ। ਅਮੀਨਾ ਕੋਲ ਇੰਨੀ ਹਿੰਮਤ ਨਹੀਂ ਸੀ ਕਿ ਉਹ ਕਿਸੇ ਅਥਾਰਟੀ ਨਾਲ ਗੱਲ ਕਰ ਕੇ ਸਹੁਰੇ ਵਾਪਸ ਜਾਣ ਦਾ ਜੋਖਿਮ ਚੁੱਕ ਸਕੇ। ਤਿੰਨ ਦਿਨ ਪਹਿਲਾਂ ਅਮੀਨਾ ਦੀ ਜ਼ਿੰਦਗੀ 'ਚ ਉਥਲ ਪੁਥਲ ਹੋ ਗਈ ਜਦੋਂ ਦਿੱਲੀ ਪੁਲਸ ਦੀ ਇਕ ਸਪੈਸ਼ਲ ਬ੍ਰਾਂਚ ਨੇ 50 ਸਾਲ ਦੀ ਅਮੀਨਾ ਨਾਲ ਉਨ੍ਹਾਂ ਦੇ ਦੋ ਬੇਟੇ ਉਮਰ ਦਰਾਜ (22) ਤੇ ਮੁਹੰਮਦ ਵਕਾਸ (25) ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਮੀਨਾ ਦੀਆਂ ਦੋਵੇਂ ਬੇਟੀਆਂ ਅਸਮਾ (27) ਤੇ ਉਜਮਾ (29), ਜਿਨ੍ਹਾਂ ਦਾ ਵਿਆਹ ਦਿੱਲੀ ਦੇ ਜ਼ਾਫਰਾਬਾਦ 'ਚ ਹੀ ਹੋਇਆ ਹੈ, ਉਨ੍ਹਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ।
ਬੇਗਮ ਦੇ ਭਰਾ ਅਖਲਾਕ ਅਲੀ ਨੇ ਕਿਹਾ, 'ਸਾਡੇ ਪਿਤਾ ਨੇ 1990 'ਚ ਦੂਰ ਦੇ ਇਕ ਰਿਸ਼ਤੇਦਾਰ ਦੇ ਇਥੇ ਪਾਕਿਸਤਾਨ ਦੇ ਲਾਹੌਰ 'ਚ ਮੁਹੰਮਦ ਨਫੀਸ ਨਾਲ ਅਮੀਨਾ ਦਾ ਵਿਆਹ ਕੀਤਾ ਸੀ। ਨਫੀਸ ਉਥੇ ਹੀ ਮਿੱਟੀ ਦੇ ਭਾਂਢਿਆਂ ਦਾ ਕਾਰੋਬਾਰ ਕਰਦਾ ਸੀ। ਵਿਆਹ ਤੋਂ ਬਾਅਦ ਅਮੀਨਾ ਪਾਕਿਸਤਾਨੀ ਨਾਗਰਿਕ ਬਣ ਗਈ ਤੇ ਉਨ੍ਹਾਂ ਨੇ ਪਾਕਿਸਤਾਨ ਦਾ ਪਾਸਪੋਰਟ ਵੀ ਲੈ ਲਿਆ, ਜਿਸ ਨਾਲ ਕਿ ਉਹ ਸਾਲ 'ਚ ਇਕ ਵਾਰ ਆਪਣੇ ਮਾਤਾ-ਪਿਤਾ ਨੂੰ ਮਿਲਣ ਆ ਸਕੇ ਪਰ ਫਿਰ ਉਨ੍ਹਾਂ ਦੇ ਪਤੀ ਦੀ ਇਕ ਹਾਦਸੇ 'ਚ ਮੌਤ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੇ ਇਸ ਦੇ ਲਈ ਅਮੀਨਾ ਨੂੰ ਜ਼ਿੰਮੇਵਾਰ ਠਹਿਰਾਇਆ।
ਅਮੀਨਾ ਦੀ ਬੇਟੀ ਉਜਮਾ ਨੇ ਕਿਹਾ, 'ਮੇਰੀ ਮਾਂ ਆਪਣੇ ਹੀ ਦੇਸ਼ 'ਚ ਵਿਦੇਸ਼ੀ ਹੈ ਤੇ ਉਨ੍ਹਾਂ ਨੂੰ ਹੁਣ ਇਕ ਅਜਿਹੇ ਦੇਸ਼ 'ਚ ਭੇਜ ਦਿੱਤਾ ਜਾਵੇਗਾ ਜਿਸ ਨੂੰ ਉਨ੍ਹਾਂ ਨੇ ਕਦੇ ਪਿਆਰ ਨਹੀਂ ਕੀਤਾ। ਉਹ ਕਦੇ ਪਾਕਿਸਤਾਨ 'ਚ ਨਹੀਂ ਰਹਿਣਾ ਚਾਹੁੰਦੀ ਸੀ ਪਰ ਆਪਣੇ ਵਿਆਹ ਕਾਰਨ ਰਹਿਣਾ ਪਿਆ।' ਉਨ੍ਹਾਂ ਕਿਹਾ, 'ਮੈਨੂੰ ਤਾਂ ਇਹ ਵੀ ਯਾਦ ਨਹੀਂ ਕਿ ਲਾਹੌਰ ਦਾ ਮੇਰਾ ਘਰ ਕਿਹੋ ਜਿਹਾ ਸੀ ਤੇ ਮੇਰੇ ਪਿਤਾ ਕਿਵੇਂ ਦਿਖਦੇ ਸਨ।' ਫਿਲਹਾਲ ਅਮੀਨਾ ਸੈਂਟਰਲ ਜੇਲ 'ਚ ਹੈ।


Inder Prajapati

Content Editor

Related News