ਸ਼ਰਾਬ ਪੀ ਕੇ ਟੱਲੀ ਹੋ ਗਿਆ ਜਵਾਨ ਪੁੱਤ ! ਨਸ਼ੇ ''ਚ ਆਪਣੀ ਬਜ਼ੁਰਗ ਮਾਂ ਦਾ ਹੀ ਕਰ''ਤਾ ਕਤਲ
Monday, Jun 08, 2026 - 10:03 AM (IST)
ਬਾਂਦਾ- ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਦੀ ਦੇਹਾਤ ਕੋਤਵਾਲੀ ਖੇਤਰ ਦੇ ਗੁਰੇਹ ਪਿੰਡ 'ਚ ਐਤਵਾਰ ਰਾਤ ਸ਼ਰਾਬ ਦੇ ਨਸ਼ੇ 'ਚ ਇਕ ਪੁੱਤ ਨੇ ਆਪਣੀ ਬਜ਼ੁਰਗ ਮਾਂ ਦਾ ਕਤਲ ਕਰ ਦਿੱਤਾ। ਪੁਲਸ ਦੀ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀ ਅਨੁਸਾਰ, ਦੋਸ਼ੀ ਪੁੱਤ ਨੂੰ ਐਤਵਾਰ ਰਾਤ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਬਾਂਦਾ ਨਗਰ ਖੇਤਰ ਦੀ ਪੁਲਸ ਖੇਤਰ ਅਧਿਕਾਰੀ (ਸੀਓ) ਅਤੇ ਸਹਾਇਕ ਪੁਲਸ ਸੁਪਰਡੈਂਟ (ਏਐੱਸਪੀ) ਮੇਵਿਸ ਟਾਕ ਨੇ ਸੋਮਵਾਰ ਨੂੰ ਦੱਸਿਆ ਕਿ ਦੇਹਾਤ ਕੋਤਵਾਲੀ ਖੇਤਰ ਦੇ ਗੁਰੇਹ ਪਿੰਡ 'ਚ ਐਤਵਾਰ ਰਾਤ ਕਰੀਬ 9 ਵਜੇ ਪੱਪੂ ਉਰਫ਼ ਰਾਧਾਚਰਨ (35) ਸ਼ਰਾਬ ਦੇ ਨਸ਼ੇ 'ਚ ਘਰ ਪਹੁੰਚਿਆ ਅਤੇ ਆਪਣੀ ਛੋਟੀ ਭੈਣ ਗੁੜੀਆ ਨਾਲ ਝਗੜਣ ਲੱਗਾ।
ਉਨ੍ਹਾਂ ਦੱਸਿਆ ਕਿ ਜਦੋਂ ਉਸ ਦੀ ਬਜ਼ੁਰਗ ਮਾਂ ਰਾਮਰਤੀ (75) ਵਿਚ-ਬਚਾਅ ਕਰਨ ਲੱਗੀ ਤਾਂ ਉਸ ਨੇ ਮਾਂ ਨੂੰ ਧੱਕਾ ਮਾਰ ਕੇ ਹੇਠਾਂ ਸੁੱਟ ਦਿੱਤਾ ਅਤੇ ਉਸ ਦੇ ਸਿਰ 'ਤੇ ਇੱਟ ਨਾਲ ਕਈ ਵਾਰ ਕੀਤੇ। ਟਾਕ ਨੇ ਦੱਸਿਆ ਕਿ ਇੱਟ ਦੀ ਸੱਟ ਲੱਗਣ ਨਾਲ ਰਾਮਰਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪਿਤਾ ਮਨੁਵਾ ਦੀ ਸ਼ਿਕਾਇਤ 'ਤੇ ਪੱਪੂ ਉਰਫ਼ ਰਾਧਾਚਰਨ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਐਤਵਾਰ ਰਾਤ ਹੀ ਗ੍ਰਿਫ਼ਤਾਰ ਕਰ ਲਿਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
