ਅਲ ਜਜ਼ੀਰਾ ਦੀ ਫਿਲਮ ‘ਇੰਡੀਆ...ਹੂ ਲਿਟ ਦਿ ਫਿਊਜ਼’ ਦੇ ਪ੍ਰਸਾਰਣ ’ਤੇ ਰੋਕ

Thursday, Jun 15, 2023 - 01:05 PM (IST)

ਅਲ ਜਜ਼ੀਰਾ ਦੀ ਫਿਲਮ ‘ਇੰਡੀਆ...ਹੂ ਲਿਟ ਦਿ ਫਿਊਜ਼’ ਦੇ ਪ੍ਰਸਾਰਣ ’ਤੇ ਰੋਕ

ਪ੍ਰਯਾਗਰਾਜ (ਭਾਸ਼ਾ)- ਇਲਾਹਾਬਾਦ ਹਾਈ ਕੋਰਟ ਨੇ ਕਤਰ ਦੇ ਸਮਾਚਾਰ ਚੈਨਲ ਅਲ ਜਜ਼ੀਰਾ ਨੂੰ ‘ਇੰਡੀਆ...ਹੂ ਲਿਟ ਦਿ ਫਿਊਜ਼’ ਸਿਰਲੇਖ ਨਾਲ ਬਣੀ ਫਿਲਮ ਦਾ ਪ੍ਰਸਾਰਣ ਕਰਨ ਤੋਂ ਬੁੱਧਵਾਰ ਨੂੰ ਰੋਕ ਦਿੱਤਾ। ਅਦਾਲਤ ਨੇ ਕਿਹਾ ਕਿ ਪਟੀਸ਼ਨ ’ਚ ਉਠਾਏ ਗਏ ਮੁੱਦਿਆਂ ਦਾ ਹੱਲ ਹੋਣ ਤੱਕ ਇਹ ਫਿਲਮ ਪ੍ਰਸਾਰਿਤ ਨਾ ਕੀਤੀ ਜਾਵੇ।

ਇਹ ਵੀ ਪੜ੍ਹੋ : ਲਾੜੀ ਦੀਆਂ ਸਹੇਲੀਆਂ ਨੇ ਮਜ਼ਾਕ 'ਚ ਪੁੱਛੇ ਸਵਾਲ ਤਾਂ ਰੋਣ ਲੱਗਾ ਲਾੜਾ, ਅੱਗੋਂ ਕੁੜੀ ਨੇ ਵੀ ਲਿਆ ਵੱਡਾ ਫ਼ੈਸਲਾ

ਅਦਾਲਤ ਨੇ ਸੁਧੀਰ ਕੁਮਾਰ ਨਾਮਕ ਵਿਅਕਤੀ ਵੱਲੋਂ ਦਰਜ ਜਨਹਿੱਤ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਇਹ ਆਦੇਸ਼ ਪਾਸ ਕੀਤਾ। ਸੁਧੀਰ ਕੁਮਾਰ ਨੇ ਆਪਣੀ ਅਰਜ਼ੀ ’ਚ ਦਲੀਲ ਦਿੱਤੀ ਹੈ ਕਿ ਜੇਕਰ ਇਹ ਫਿਲਮ ਪ੍ਰਸਾਰਿਤ ਕੀਤੀ ਜਾਂਦੀ ਹੈ ਤਾਂ ਇਸ ਤੋਂ ਵੱਖ-ਵੱਖ ਧਰਮ ਦੇ ਲੋਕਾਂ ਵਿਚਾਲੇ ਨਫ਼ਰਤ ਪੈਦਾ ਹੋ ਸਕਦੀ ਹੈ ਅਤੇ ਦੇਸ਼ ਦੀ ਸਦਭਾਨਵਾ ਵਿਗੜ ਸਕਦੀ ਹੈ।

ਇਹ ਵੀ ਪੜ੍ਹੋ :  ਸ਼ਖ਼ਸ ਨੇ ਪਤਨੀ ਅਤੇ 3 ਧੀਆਂ ਦਾ ਬੇਰਹਿਮੀ ਨਾਲ ਕੀਤਾ ਕਤਲ, ਫਿਰ ਕਰ ਲਈ ਖ਼ੁਦਕੁਸ਼ੀ


author

DIsha

Content Editor

Related News