ਅਕਸ਼ੈ ਕੁਮਾਰ ਨੇ ਸ਼ਹੀਦ ਜਵਾਨ ਗੁਰਨਾਮ ਦੇ ਪਰਿਵਾਰ ਨੂੰ ਦਿੱਤੀ 9 ਲੱਖ ਦੀ ਮਦਦ

10/27/2016 1:30:11 PM

ਨਵੀਂ ਦਿੱਲੀ— ਅਭਿਨੇਤਾ ਅਕਸ਼ੈ ਕੁਮਾਰ ਨੇ ਬੀ.ਐੱਸ.ਐੱਫ. ਦੇ ਸ਼ਹੀਦ ਜਵਾਨ ਗੁਰਨਾਮ ਸਿੰਘ ਦੇ ਪਰਿਵਾਰ ਨੂੰ ਮਦਦ ਦੇ ਤੌਰ ''ਤੇ 9 ਲੱਖ ਰੁਪਏ ਦਿੱਤੇ ਹਨ। ਗੁਰਨਾਮ ਸਿੰਘ ਜੰਮੂ-ਕਸ਼ਮੀਰ ''ਚ ਪਾਕਿਸਤਾਨੀ ਰੇਂਜਰਸ ਵੱਲੋਂ ਹੋਈ ਫਾਇਰਿੰਗ ''ਚ ਜ਼ਖਮੀ ਹੋਣ ਤੋਂ ਬਾਅਦ ਸ਼ਹੀਦ ਹੋ ਗਏ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਕਸ਼ੇ ਫੌਜ ਦੇ ਜਵਾਨਾਂ ਨੂੰ 80 ਲੱਖ ਰੁਪਏ ਦੀ ਆਰਥਿਕ ਮਦਦ ਦੇ ਚੁਕੇ ਹਨ। 
ਅਕਸ਼ੈ ਨੇ ਇਸ ਤੋਂ ਪਹਿਲਾਂ ਹੀ ਮਹਾਰਾਸ਼ਟਰ ''ਚ ਸੋਕੇ ਦੇ ਸ਼ਿਕਾਰ ਹੋਏ ਲੋਕਾਂ ਲਈ ਪੈਸੇ ਦਾਨ ਦਿੱਤੇ ਸਨ। ਉੱਥੇ ਹੀ ਕਈ ਬਾਲੀਵੁੱਡ ਹਸਤੀਆਂ ਨੇ ਸੁਰੱਖਿਆ ਫੋਰਸਾਂ ਵੱਲੋਂ ਕੀਤੀ ਗਈ ਸਰਜੀਕਲ ਸਟਰਾਈਕ ਦੀ ਸ਼ਲਾਘਾ ਕੀਤੀ ਸੀ।


Disha

News Editor

Related News