ਅਕਸ਼ੈ ਕੁਮਾਰ ਨੇ ਕੀਤੇ ਬਦਰੀਨਾਥ ਧਾਮ ਦੇ ਦਰਸ਼ਨ

Monday, May 29, 2023 - 02:11 PM (IST)

ਅਕਸ਼ੈ ਕੁਮਾਰ ਨੇ ਕੀਤੇ ਬਦਰੀਨਾਥ ਧਾਮ ਦੇ ਦਰਸ਼ਨ

ਬਦਰੀਨਾਥ (ਚਮੋਲੀ) - ਬਾਲੀਵੁੱਡ ਫ਼ਿਲਮ ਅਦਾਕਾਰ ਅਕਸ਼ੈ ਕੁਮਾਰ ਨੇ ਐਤਵਾਰ ਸਵੇਰੇ ਬਦਰੀਨਾਥ ਧਾਮ ਦੇ ਦਰਸ਼ਨ ਕੀਤੇ ਅਤੇ ਪੂਜਾ-ਅਰਚਨਾ ਕੀਤੀ। ਅਕਸ਼ੈ ਕੁਮਾਰ ਪਹਿਲਾਂ ਤੋਂ ਹੀ ਨਿਰਧਾਰਤ ਪ੍ਰੋਗਰਾਮ ਅਨੁਸਾਰ ਅੱਜ ਸਵੇਰੇ ਬਦਰੀਨਾਥ ਧਾਮ ਪੁੱਜੇ ਅਤੇ ਉਹ ਹੈਲੀਪੇਡ ’ਤੇ ਉੱਤਰਨ ਤੋਂ ਬਾਅਦ ਸਿੱਧੇ ਸ਼੍ਰੀ ਬਦਰੀਨਾਥ ਮੰਦਰ ਪੁੱਜੇ ਅਤੇ ਭਗਵਾਨ ਬਦਰੀਵਿਸ਼ਾਲ ਦੇ ਦਰਸ਼ਨ ਕੀਤੇ ਅਤੇ ਪੂਜਾ-ਅਰਚਨਾ ਕੀਤੀ।

PunjabKesari

ਇਸ ਤੋਂ ਬਾਅਦ ਅਕਸ਼ੈ ਕੁਮਾਰ ਉੱਤਰਾਖੰਡ ਦੇ ਪ੍ਰਸਿੱਧ ਜਾਗੇਸ਼ਵਰ ਧਾਮ ਪੁੱਜੇ ਅਤੇ ਬਾਰਾਂ ਜਯੋਤਿਰਲਿੰਗਾਂ ਦੇ ਦਰਸ਼ਨ ਦੇ ਨਾਲ ਹੀ ਭਗਵਾਨ ਸ਼ਿਵ ਦੀ ਪੂਜਾ ਕੀਤੀ।

PunjabKesari

ਉਹ ਅਕਸ਼ੈ ਹੈਲੀਕਾਪਟਰ ਰਾਹੀਂ ਸਵੇਰੇ-ਸਵੇਰੇ ਸਿੱਧੇ ਅਲਮੋੜਾ ਦੇ ਗੁਰੂੜਾਬਾਂਜ ਸਥਿਤ ਅਸਥਾਈ ਹੈਲੀਪੈਡ ਪੁੱਜੇ। ਇੱਥੋਂ ਕਾਰ ਰਾਹੀਂ ਜਾਗੇਸ਼ਵਰ ਧਾਮ ਆਏ।

PunjabKesari

PunjabKesari

 


author

sunita

Content Editor

Related News