ਸਪਾ ਮੁਖੀ ਅਖਿਲੇਸ਼ ਯਾਦਵ ਹੋਏ ਕੋਰੋਨਾ ਪਾਜ਼ੇਟਿਵ, ਟਵੀਟ ਕਰ ਦਿੱਤੀ ਜਾਣਕਾਰੀ

Wednesday, Apr 14, 2021 - 10:37 AM (IST)

ਸਪਾ ਮੁਖੀ ਅਖਿਲੇਸ਼ ਯਾਦਵ ਹੋਏ ਕੋਰੋਨਾ ਪਾਜ਼ੇਟਿਵ, ਟਵੀਟ ਕਰ ਦਿੱਤੀ ਜਾਣਕਾਰੀ

ਲਖਨਊ- ਸਮਾਜਵਾਦੀ ਪਾਰਟੀ (ਸਪਾ) ਮੁਖੀ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਕੋਰੋਨਾ ਨਾਲ ਪੀੜਤ ਹੋ ਗਏ ਹਨ। ਅਖਿਲੇਸ਼ ਨੇ ਖ਼ੁਦ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ,''ਹੁਣੇ-ਹੁਣੇ ਮੇਰੀ ਕੋਵਿਡ-19 ਜਾਂਚ ਦੀ ਰਿਪੋਰਟ ਆਈ ਹੈ। ਮੈਂ ਪੀੜਤ ਹੋ ਗਿਆ ਹਾਂ। ਮੈਂ ਖ਼ੁਦ ਨੂੰ ਸਭ ਤੋਂ ਵੱਖ ਕਰ ਲਿਆ ਹੈ ਅਤੇ ਘਰ 'ਚ ਹੀ ਇਲਾਜ ਸ਼ੁਰੂ ਹੋ ਗਿਆ ਹੈ।''

PunjabKesariਉਨ੍ਹਾਂ ਨੇ ਇਸੇ ਟਵੀਟ 'ਚ ਕਿਹਾ,''ਪਿਛਲੇ ਕੁਝ ਦਿਨਾਂ 'ਚ ਜੋ ਲੋਕ ਮੇਰੇ ਸੰਪਰਕ 'ਚ ਆਏ ਹਨ, ਉਨ੍ਹਾਂ ਸਭ ਨੂੰ ਬੇਨਤੀ ਹੈ ਕਿ ਉਹ ਵੀ ਜਾਂਚ ਕਰਵਾ ਲੈਣ। ਉਨ੍ਹਾਂ ਸਾਰਿਆਂ ਨੂੰ ਕੁਝ ਦਿਨਾਂ ਤੱਕ ਏਕਾਂਤਵਾਸ 'ਚ ਰਹਿਣ ਦੀ ਬੇਨਤੀ ਵੀ ਹੈ।'' ਦੱਸਣਯੋਗ ਹੈ ਕਿ ਅਖਿਲੇਸ਼ ਨੂੰ ਪਿਛਲੇ ਕਈ ਦਿਨਾਂ ਤੋਂ ਹਲਕਾ ਬੁਖਾਰ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਸੈਂਪਲ ਦਿੱਤਾ ਸੀ ਅਤੇ ਅੱਜ ਯਾਨੀ ਬੁੱਧਵਾਰ ਨੂੰ ਆਈ ਰਿਪੋਰਟ 'ਚ ਉਨ੍ਹਾਂ ਨੂੰ ਕੋਰੋਨਾ ਪਾਜ਼ੇਟਿਵ ਕਰਾਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ : ਟੁੱਟੇ ਸਾਰੇ ਰਿਕਾਰਡ, ਦੇਸ਼ 'ਚ 1.84 ਲੱਖ ਨਵੇਂ ਮਾਮਲੇ ਆਏ ਸਾਹਮਣੇ


author

DIsha

Content Editor

Related News