ਬਿਨਾਂ ਲਿਖਤੀ ਆਦੇਸ਼ ਦੇ ਮੈਨੂੰ ਏਅਰਪੋਰਟ 'ਤੇ ਰੋਕਿਆ- ਅਖਿਲੇਸ਼ ਯਾਦਵ

Tuesday, Feb 12, 2019 - 02:53 PM (IST)

ਬਿਨਾਂ ਲਿਖਤੀ ਆਦੇਸ਼ ਦੇ ਮੈਨੂੰ ਏਅਰਪੋਰਟ 'ਤੇ ਰੋਕਿਆ- ਅਖਿਲੇਸ਼ ਯਾਦਵ

ਲਖਨਊ-ਅੱਜ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਜਦੋਂ ਇਲਾਹਾਬਾਦ ਯੂਨੀਵਰਸਿਟੀ 'ਚ ਇਕ ਸਮਾਰੋਹ 'ਚ ਸ਼ਾਮਿਲ ਹੋਣ ਲਈ ਜਾ ਰਹੇ ਸੀ, ਤਾਂ ਉਨ੍ਹਾਂ ਨੂੰ ਏਅਰਪੋਰਟ 'ਤੇ ਰੋਕ ਦਿੱਤਾ ਗਿਆ। ਇਸ ਮੁੱਦੇ ਦੀ ਖਬਰ ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ 'ਚ ਪਹੁੰਚੇ ਸਪਾ ਮੈਂਬਰ ਨੂੰ ਮਿਲਣ ਤੇ ਵੀ 20-25 ਮਿੰਟਾ ਲਈ ਹੰਗਾਮਾ ਹੋਇਆ, ਜਿਸ  ਕਾਰਨ ਦੋਵਾਂ ਸਦਨਾਂ ਦੀ ਕਾਰਵਾਈ ਮੁਅੱਤਲ ਕੀਤੀ ਗਈ।

ਰਿਪੋਰਟ ਮੁਤਾਬਕ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਜਦੋਂ ਇਲਾਹਾਬਾਦ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਦੇ ਸਹੁੰ ਚੁੱਕ ਸਮਾਰੋਹ 'ਚ ਸ਼ਾਮਿਲ ਨਾ ਹੋਣ ਦੇਣ ਦੇ ਉਦੇਸ਼ ਨਾਲ ਉਨ੍ਹਾਂ ਨੂੰ ਲਖਨਊ ਦੇ ਚੌਧਰੀ ਚਰਣ ਸਿੰਘ ਹਵਾਈ ਅੱਡੇ 'ਤੇ ਰੋਕ ਦਿੱਤਾ ਗਿਆ। ਅਖਿਲੇਸ਼ ਯਾਦਵ ਨੇ ਇਸ ਮੁੱਦੇ ਨੂੰ ਲੈ ਕੇ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ। 

ਅਖਿਲੇਸ਼ ਯਾਦਵ ਨੇ ਟਵੀਟ ਰਾਹੀਂ ਕਿਹਾ ਹੈ, ''ਸਰਕਾਰ ਵਿਦਿਆਰਥੀ ਆਗੂ ਦੇ ਸਹੁੰ ਚੁੱਕ ਸਮਾਰੋਹ 'ਚ ਮੇਰੇ ਜਾਣ ਤੋਂ ਡਰ ਗਈ। ਇਸ ਲਈ ਮੈਨੂੰ ਇਲਾਹਾਬਾਦ ਜਾਣ ਤੋਂ ਰੋਕ ਦਿੱਤਾ ਗਿਆ ਹੈ। '' ਉਨ੍ਹਾਂ ਨੇ ਟਵਿੱਟਰ ਰਾਹੀਂ ਹਵਾਈ ਅੱਡੇ ਦੀ ਤਸਵੀਰ ਵੀ ਪੋਸਟ ਕੀਤੀ ਹੈ, ਜਿਸ 'ਚ ਪੁਲਸ ਅਧਿਕਾਰੀਆਂ ਨਾਲ ਗੱਲ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਸੰਬੰਧ 'ਚ ਹਵਾਈ ਅੱਡੇ ਦੇ ਡਾਇਰੈਕਟਰ ਏ. ਕੇ. ਸ਼ਰਮਾ ਤੋਂ ਸਵਾਲ ਕਰਨ 'ਤੇ ਉਨ੍ਹਾਂ ਨੇ ਕਿਹਾ ਹੈ ਕਿ ਇਸ ਸੰਬੰਧੀ ਉਨ੍ਹਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ। 

ਇਸ ਤੋਂ ਇਲਾਵਾ ਸਪਾ ਪ੍ਰਧਾਨ ਨੂੰ ਹਵਾਈ ਅੱਡੇ 'ਤੇ ਰੋਕਣ ਸੰਬੰਧੀ ਜਾਣਕਾਰੀ ਸਦਨ 'ਚ ਪਹੁੰਚੇ ਦੂਜੇ ਪਾਰਟੀ ਮੈਂਬਰਾਂ ਨੂੰ ਮਿਲੀ, ਜਿਸ ਕਾਰਨ ਇਸ ਮੁੱਦੇ ਨੂੰ ਵਿਧਾਨ ਸਭਾ 'ਚ ਸਵਾਲ ਜਵਾਬ ਦੇ ਸਮੇਂ ਚੁੱਕਿਆ ਗਿਆ। ਵਿਧਾਨ ਸਭਾ 'ਚ ਸਪਾ ਦੇ ਮੈਂਬਰ ਨਰਿੰਦਰ ਵਰਮਾ ਨੇ ਦੋਸ਼ ਲਗਾਇਆ ਹੈ ਕਿ ਵਰਤਮਾਨ ਸਰਕਾਰ ਲੋਕਤੰਤਰ ਦੀ ਹੱਤਿਆ ਦਾ ਯਤਨ ਕਰ ਰਹੀ ਹੈ। ''ਸਾਡੇ ਨੇਤਾ ਨੂੰ ਇਲਾਹਾਬਾਦ ਜਾਣ ਤੋਂ ਰੋਕਿਆ ਜਾ ਰਿਹਾ ਹੈ।'' ਇਸ ਗੱਲ 'ਤੇ ਹੰਗਾਮਾ ਵੱਧ ਗਿਆ ਅਤੇ ਸਪਾ ਮੈਂਬਰ ਪ੍ਰਧਾਨ ਦੀ ਸੀਟ ਦੇ ਸਾਹਮਣੇ ਆ ਗਏ, ਜਿਸ ਤੋਂ ਬਾਅਦ ਵਿਧਾਨ ਸਭਾ ਸਪੀਕਰ ਹਰੀਡੇ ਨਰਾਇਣ ਦੀਕਸ਼ਿਤ ਨੇ ਸਦਨ ਦੀ ਕਾਰਵਾਈ 20 ਮਿੰਟਾਂ ਲਈ ਮੁਅੱਤਲ ਕਰ ਦਿੱਤੀ। ਵਿਧਾਨ ਪਰਿਸ਼ਦ 'ਚ ਇਹ ਮੁੱਦਾ ਸਦਨ 'ਚ ਵਿਰੋਧੀ ਧਿਰ ਦੇ ਨੇਤਾ ਅਹਿਮਦ ਹਸਨ ਨੇ ਚੁੱਕਿਆ ਅਤੇ ਮੈਂਬਰਾਂ ਦੇ ਹੰਗਾਮੇ ਤੋਂ ਬਾਅਦ ਸਭਾਪਤੀ ਨੇ 25 ਮਿੰਟ ਲਈ ਕਾਰਵਾਈ ਮੁਅੱਤਲ ਕਰ ਦਿੱਤੀ।


author

Iqbalkaur

Content Editor

Related News