ਮੁਸ਼ਕਿਲ ਸਮੇਂ ''ਚ ਸਪਾ ਦੇਵੇਗੀ ਗਾਂਧੀ ਪਰਿਵਾਰ ਨੂੰ ਝਟਕਾ, ਸੋਨੀਆ ਦੀ ਸੀਟ ''ਤੇ ਵੀ ਹਾਰ ਦਾ ਖ਼ਤਰਾ

03/27/2023 5:18:56 PM

ਲਖਨਊ- ਰਾਹੁਲ ਗਾਂਧੀ ਦੀ ਵਾਇਨਾਡ ਲੋਕ ਸਭਾ ਸੀਟ ਤੋਂ ਮੈਂਬਰਸ਼ਿਪ ਖ਼ਤਮ ਹੋ ਗਈ ਹੈ। ਅਮੇਠੀ ਸੀਟ ਤੋਂ ਪਿਛਲੀ ਵਾਰ ਹਾਰਨ ਵਾਲੇ ਰਾਹੁਲ ਗਾਂਧੀ ਨੂੰ ਵਾਇਨਾਡ ਤੋਂ ਜਿੱਤ ਮਿਲੀ ਸੀ ਅਤੇ ਉਹ ਸੰਸਦ ਪਹੁੰਚ ਸਨ। ਹੁਣ ਰਾਹੁਲ ਗਾਂਧੀ ਦੋ ਸਾਲ ਦੀ ਸਜ਼ਾ ਪਾਉਣ ਤੋਂ ਬਾਅਦ ਸੰਸਦ ਦੀ ਮੈਂਬਰਸ਼ਿਪ ਗੁਆ ਚੁੱਕੇ ਹਨ ਅਤੇ ਜੇਕਰ ਉਨ੍ਹਾਂ ਦੀ ਸਜ਼ਾ ਖ਼ਤਮ ਨਹੀਂ ਹੁੰਦੀ ਜਾਂ ਘੱਟ ਨਹੀਂ ਹੁੰਦੀ ਤਾਂ ਫਿਰ 2031 ਤਕ ਉਹ ਚੋਣਾਂ ਵੀ ਨਹੀਂ ਲੜ ਸਕਣਗੇ। ਅਜਿਹੇ 'ਚ ਗਾਂਧੀ ਪਰਿਵਾਰ 'ਚੋਂ ਹੁਣ ਸੋਨੀਆ ਗਾਂਧੀ ਹੀ ਸੰਸਦ ਮੈਂਬਰ ਬਚੀ ਹੈ ਪਰ ਇਸ ਵਿਚਕਾਰ ਰਾਏਬਰੇਲੀ ਸੀਟ 'ਤੇ ਵੀ ਸਮੀਕਰਨ ਵਿਗੜਦੇ ਦਿਸ ਰਹੇ ਹਨ। ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਚ ਸਪਾ ਨੇ ਵੀ ਇਸ ਸੀਟ ਤੋਂ ਉਮੀਦਵਾਰ ਉਤਾਰਨ ਦੇ ਸੰਕੇਤ ਦਿੱਤੇ ਹਨ। 

ਅਜਿਹਾ ਹੁੰਦਾ ਹੈ ਤਾਂ ਫਿਰ ਕਾਂਗਰਸ ਲਈ ਮੁਸ਼ਕਿਲ ਵਾਲੀ ਗੱਲ ਹੋਵੇਗੀ। ਅਖਿਲੇਸ਼ ਯਾਦਵ ਨੇ ਪਿਛਲੇ ਦਿਨੀਂ ਹੀ ਕਿਹਾ ਸੀ ਕਿ ਰਾਏਬਰੇਲੀ ਅਤੇ ਅਮੇਠੀ 'ਚ ਸਾਨੂੰ ਵੋਟਾਂ ਮਿਲਦੀਆਂ ਰਹੀਆਂ ਹਨ ਅਤੇ ਸਾਡੇ ਵਿਧਾਇਕ ਚੁਣੇ ਜਾਂਦੇ ਰਹੇ ਹਨ। ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਲੋਕ ਵੱਡੇ ਆਦਮੀਆਂ ਨੂੰ ਨਹੀਂ ਸਗੋਂ ਵੱਡੇ ਦਿਲ ਵਾਲਿਆਂ ਨੂੰ ਚੋਣਾ ਜਿਤਾਉਣਾ ਚਾਹੁੰਦੇ ਹਨ। ਇਸ ਤਰ੍ਹਾਂ ਉਨ੍ਹਾਂ ਸੰਕੇਤ ਦਿੱਤੇ ਹਨ ਕਿ ਰਾਏਬਰੇਲੀ ਅਤੇ ਅਮੇਠੀ ਦੀਆਂ ਜਿਨ੍ਹਾਂ ਸੀਟਾਂ 'ਤੇ ਸਪਾ ਉਮੀਦਵਾਰ ਨਾ ਉਤਾਰ ਕੇ ਗਾਂਧੀ ਪਰਿਵਾਰ ਨੂੰ ਵਾਕਓਵਰ ਦਿੰਦੀ ਸੀ, ਉਹ ਪਰੰਪਰਾ ਹੁਣ ਖ਼ਤਮ ਹੋ ਜਾਵੇਗੀ। ਦਰਅਸਲ, ਰਾਏਬਰੇਲੀ ਦੀਆਂ ਸਰੇਨੀ, ਊਂਚਾਹਾਰ ਵਰਗੀਆਂ ਸੀਟਾਂ 'ਤੇ ਸਪਾ ਦੇ ਵਿਧਾਇਕ ਜਿੱਤ ਹਾਸਲ ਕਰਦੇ ਰਹੇ ਹਨ। 


Rakesh

Content Editor

Related News