ਸ਼ਿਵਾਜੀ ਮਹਾਰਾਜ ਦੀ ਮੂਰਤੀ ਡਿੱਗਣ ''ਤੇ ਅਜੀਤ ਪਵਾਰ ਨੇ ਲੋਕਾਂ ਤੋਂ ਮੰਗੀ ਮੁਆਫ਼ੀ
Wednesday, Aug 28, 2024 - 06:31 PM (IST)
ਲਾਤੂਰ (ਭਾਸ਼ਾ) - ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਬੁੱਧਵਾਰ ਨੂੰ ਤੱਟਵਰਤੀ ਕੋਂਕਣ ਖੇਤਰ ਦੇ ਮਾਲਵਨ ਕਿਲੇ 'ਤੇ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਮੂਰਤੀ ਡਿੱਗਣ ਦੀ ਘਟਨਾ ਲਈ ਮਹਾਰਾਸ਼ਟਰ ਦੇ ਲੋਕਾਂ ਤੋਂ ਮੁਆਫ਼ੀ ਮੰਗੀ ਹੈ। ਅਜੀਤ ਪਵਾਰ ਨੇ ਲਾਤੂਰ ਜ਼ਿਲ੍ਹੇ ਵਿੱਚ ਜਨ ਸਨਮਾਨ ਯਾਤਰਾ ਦੌਰਾਨ ਇੱਕ ਜਨਤਕ ਮੀਟਿੰਗ ਵਿੱਚ ਕਿਹਾ, "ਭਾਵੇਂ ਉਹ ਅਧਿਕਾਰੀ ਹੋਣ ਜਾਂ ਠੇਕੇਦਾਰ, ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।"
ਇਹ ਵੀ ਪੜ੍ਹੋ - ਕਮਰੇ 'ਚ ਸੁੱਤੇ ਪਿਓ ਦੀ ਖੂਨ ਨਾਲ ਲੱਥਪੱਥ ਮਿਲੀ ਲਾਸ਼, ਉੱਡੇ ਪੁੱਤ ਦੇ ਹੋਸ਼
ਪਵਾਰ ਨੇ ਕਿਹਾ, "ਸ਼ਿਵਾਜੀ ਮਹਾਰਾਜ ਸਾਡੇ ਭਗਵਾਨ ਹਨ। ਮੈਂ ਉਨ੍ਹਾਂ ਦੀ ਮੂਰਤੀ ਦੇ ਡਿੱਗਣ ਲਈ ਮਹਾਰਾਸ਼ਟਰ ਦੇ 13 ਕਰੋੜ ਲੋਕਾਂ ਤੋਂ ਮੁਆਫ਼ੀ ਮੰਗਦਾ ਹਾਂ।" ਉਨ੍ਹਾਂ ਕਿਹਾ ਕਿ ਇਕ ਸਾਲ ਦੇ ਅੰਦਰ ਮੂਰਤੀ ਦਾ ਢਹਿ ਜਾਣਾ ਹੈਰਾਨ ਕਰਨ ਵਾਲੀ ਗੱਲ ਹੈ। ਪਿਛਲੇ ਸਾਲ 4 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਇਸ ਮੂਰਤੀ ਦਾ ਉਦਘਾਟਨ ਕੀਤਾ ਗਿਆ ਸੀ। ਉਦਘਾਟਨ ਦੇ ਅੱਠ ਮਹੀਨੇ ਹੋ ਜਾਣ ਤੋਂ ਬਾਅਦ ਇਹ ਮੂਰਤੀ ਸੋਮਵਾਰ ਨੂੰ ਡਿੱਗ ਗਈ।
ਇਹ ਵੀ ਪੜ੍ਹੋ - ਰਾਮ ਮੰਦਰ ਦੇ ਪੁਜਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, ਤਨਖ਼ਾਹ 'ਚ ਬੰਪਰ ਵਾਧਾ
ਇਸ ਦੇ ਨਾਲ ਹੀ ਇਸ ਬੁੱਤ ਦੇ ਨਿਰਮਾਣ ਕੰਮ ਦੇ ਠੇਕੇਦਾਰ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਇਹ ਐੱਫਆਈਆਰ ਲੋਕ ਨਿਰਮਾਣ ਵਿਭਾਗ ਦੀ ਸ਼ਿਕਾਇਤ ਤੋਂ ਬਾਅਦ ਦਰਜ ਕੀਤੀ ਗਈ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਮੂਰਤੀ ਦੀ ਉਸਾਰੀ ਘਟੀਆ ਕੁਆਲਿਟੀ ਦੀ ਸੀ ਅਤੇ ਬੁੱਤ ਵਿੱਚ ਵਰਤੇ ਗਏ ਨਟ ਅਤੇ ਬੋਲਟ ਨੂੰ ਜੰਗਾਲ ਲੱਗ ਗਿਆ ਸੀ।
ਇਹ ਵੀ ਪੜ੍ਹੋ - ਜੈਪੁਰ ਤੋਂ ਅਗਵਾ ਹੋਏ ਨੌਜਵਾਨ ਦੀ ਪੁਲਸ ਨੇ ਫ਼ਿਲਮੀ ਅੰਦਾਜ਼ 'ਚ ਕੀਤੀ ਭਾਲ, ਵੇਖੋ ਵੀਡੀਓ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8