ਭਾਜਪਾ ਦਾ ਸਾਥ ਨਾ ਛੱਡਣ ''ਤੇ ਅੜੇ ਅਜੀਤ ਪਵਾਰ, PM ਨਰਿੰਦਰ ਮੋਦੀ ਦਾ ਕੀਤਾ ਧੰਨਵਾਦ

11/24/2019 5:11:29 PM

ਮੁੰਬਈ— ਮਹਾਰਾਸ਼ਟਰ 'ਚ ਸਰਕਾਰ ਬਣਨ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਸਰਕਾਰ ਦਾ ਗਠਨ ਸ਼ਿਵ ਸੈਨਾ-ਕਾਂਗਰਸ ਅਤੇ ਐੱਨ. ਸੀ. ਪੀ. ਨੂੰ ਮਨਜ਼ੂਰ ਨਹੀਂ ਹੈ। ਦਵਿੰਦਰ ਫੜਨਵੀਸ ਨੇ ਮੁੱਖ ਮੰਤਰੀ ਅਤੇ ਐੱਨ. ਸੀ. ਪੀ. ਨੇਤਾ ਅਜੀਤ ਪਵਾਰ ਨੇ ਡਿਪਟੀ ਸੀ. ਐੱਮ. ਵਜੋਂ 23 ਨਵੰਬਰ ਦੀ ਸਵੇਰ ਨੂੰ ਅਹੁਦੇ ਦੀ ਸਹੁੰ ਚੁੱਕੀ। ਐੱਨ. ਸੀ. ਪੀ. ਨੇਤਾ ਅਜੀਤ ਪਵਾਰ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਉਹ ਭਾਜਪਾ ਦਾ ਸਾਥ ਛੱਡਣ ਨੂੰ ਤਿਆਰ ਨਹੀਂ ਹੋਏ। ਇੱਥੋਂ ਤਕ ਅਜੀਤ ਨੇ ਆਪਣਾ ਟਵਿੱਟਰ ਹੈਂਡਲ ਵੀ ਬਦਲ ਲਿਆ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਮਹਾਰਾਸ਼ਟਰ ਦਾ ਡਿਪਟੀ ਸੀ. ਐੱਮ. ਲਿਖਿਆ ਹੈ।

PunjabKesari

ਅਜੀਤ ਪਵਾਰ ਨੇ ਡਿਪਟੀ ਸੀ. ਐੱਮ. ਬਣਨ ਤੋਂ ਮਗਰੋਂ ਪੀ. ਐੱਮ. ਮੋਦੀ ਦਾ ਧੰਨਵਾਦ ਕੀਤਾ ਹੈ। ਦਰਅਸਲ ਉਨ੍ਹਾਂ ਨੂੰ ਮਿਲੀਆਂ ਸ਼ੁੱਭਕਾਮਨਾਵਾਂ ਦਾ ਟਵੀਟ ਜ਼ਰੀਏ ਜਵਾਬ ਦਿੱਤਾ ਅਤੇ ਸਾਰਿਆਂ ਦਾ ਧੰਨਵਾਦ ਕੀਤਾ। ਅਜੀਤ ਨੇ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹੋਏ ਟਵਿੱਟਰ 'ਤੇ ਲਿਖਿਆ, ''ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬਹੁਤ-ਬਹੁਤ ਧੰਨਵਾਦ। ਉਨ੍ਹਾਂ ਕਿਹਾ ਕਿ ਅਸੀਂ ਇਕ ਸਥਿਰ ਸਰਕਾਰ ਯਕੀਨੀ ਕਰਾਂਗੇ, ਜੋ ਮਹਾਰਾਸ਼ਟਰ ਦੇ ਲੋਕਾਂ ਦੇ ਬਿਹਤਰ ਭਵਿੱਖ ਅਤੇ ਕਲਿਆਣ ਲਈ ਸਖਤ ਮਿਹਨਤ ਕਰੇਗੀ। ਦਰਅਸਲ ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਨੂੰ ਇਕ ਟਵੀਟ ਕੀਤਾ, ਜਿਸ ਵਿਚ ਉਨ੍ਹਾਂ ਨੇ ਲਿਖਿਆ, ''ਮਹਾਰਾਸ਼ਟਰ 'ਚ ਦਵਿੰਦਰ ਫੜਨਵੀਸ ਜੀ ਨੂੰ ਮੁੱਖ ਮੰਤਰੀ ਅਤੇ ਅਜੀਤ ਪਵਾਰ ਜੀ ਨੂੰ ਡਿਪਟੀ ਸੀ. ਐੱਮ. ਬਣਨ ਦੀ ਵਧਾਈ। ਮੈਨੂੰ ਯਕੀਨ ਹੈ ਕਿ ਉਹ ਮਹਾਰਾਸ਼ਟਰ ਦੇ ਬਿਹਤਰ ਭਵਿੱਖ ਲਈ ਕੰਮ ਕਰਾਂਗੇ।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ