ਅਜੀਤ ਡੋਭਾਲ ਦੀ ਕੋਲੰਬੋ ਯਾਤਰਾ,  ਮਾਰਿਆ ਦੀਦੀ ਅਤੇ ਮਹਿੰਦਾ ਰਾਜਪਕਸ਼ੇ ਨਾਲ ਕੀਤੀ ਮੁਲਾਕਾਤ

Saturday, Nov 28, 2020 - 10:49 PM (IST)

ਅਜੀਤ ਡੋਭਾਲ ਦੀ ਕੋਲੰਬੋ ਯਾਤਰਾ,  ਮਾਰਿਆ ਦੀਦੀ ਅਤੇ ਮਹਿੰਦਾ ਰਾਜਪਕਸ਼ੇ ਨਾਲ ਕੀਤੀ ਮੁਲਾਕਾਤ

ਨੈਸ਼ਨਲ ਡੈਸਕ : ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ.ਐੱਸ.ਏ.) ਅਜੀਤ ਡੋਭਾਲ ਨੇ ਹਿੰਦ ਮਹਾਸਾਗਰ ਦੇ ਮਹੱਤਵਪੂਰਣ ਟਾਪੂ ਦੇਸ਼ ਮਾਲਦੀਵ ਦੀ ਰੱਖਿਆ ਮੰਤਰੀ ਮਾਰਿਆ ਦੀਦੀ ਨਾਲ ਦੁਵੱਲੇ ਸਾਂਝੇਦਾਰੀ 'ਤੇ ਵਿਸਥਾਰਪੂਰਵਕ ਗੱਲਬਾਤ ਕੀਤੀ। ਡੋਭਾਲ ਨੇ ਕੋਲੰਬੋ 'ਚ ਭਾਰਤ, ਸ਼੍ਰੀਲੰਕਾ ਅਤੇ ਮਾਲਦੀਵ ਦੇ ਨਾਲ ਹੋਈ ਤਿੰਨ ਪੱਖੀ ਗੱਲਬਾਤ ਦੇ ਤਹਿਤ ਦੀਦੀ ਨਾਲ ਗੱਲਬਾਤ ਕੀਤੀ। ਜ਼ਿਕਰਯੋਗ ਹੈ ਕਿ ਭਾਰਤ ਅਤੇ ਮਾਲਦੀਵ  ਦੇ ਨਾਲ ਸਮੁੰਦਰੀ ਸੁਰੱਖਿਆ ਸਹਿਯੋਗ 'ਤੇ ਸ਼੍ਰੀਲੰਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਪੱਧਰ ਦੀ ਚੌਥੀ ਗੱਲਬਾਤ ਦੀ ਮੇਜਬਾਨੀ ਕਰ ਰਿਹਾ ਹੈ।

ਸ਼ੁੱਕਰਵਾਰ ਨੂੰ ਕੋਲੰਬੋ ਪੁੱਜੇ ਸਨ ਡੋਭਾਲ
ਸਾਲ 2014 'ਚ ਨਵੀਂ ਦਿੱਲੀ 'ਚ ਹੋਈ ਬੈਠਕ ਦੇ ਛੇ ਸਾਲ ਬਾਅਦ ਤਿੰਨਾਂ ਦੇਸ਼ਾਂ ਵਿਚਾਲੇ ਐੱਨ.ਐੱਸ.ਏ. ਪੱਧਰ ਦੀ ਗੱਲਬਾਤ ਹੋ ਰਹੀ ਹੈ। ਮਾਲਦੀਵ 'ਚ ਭਾਰਤੀ ਹਾਈ ਕਮਿਸ਼ਨ ਨੇ ਆਪਣੇ ਅਧਿਕਾਰਿਕ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ ਕਿ ਐੱਨ.ਐੱਸ.ਏ. ਅਜੀਤ ਡੋਭਾਲ ਅਤੇ ਮਾਲਦੀਵ ਦੀ ਰੱਖਿਆ ਮੰਤਰੀ ਮਾਰਿਆ ਦੀਦੀ ਨੇ ਰੱਖਿਆ ਖੇਤਰ 'ਚ ਭਾਰਤ ਅਤੇ ਮਾਲਦੀਵ ਵਿਚਾਲੇ ਦੁਵੱਲੇ ਸਾਂਝੇਦਾਰੀ ਨੂੰ ਡੂੰਘਾ ਕਰਨ ਲਈ ਵਿਸਥਾਰਪੂਰਵਕ ਗੱਲਬਾਤ ਕੀਤੀ। ਤਿੰਨ ਪੱਖੀ ਗੱਲਬਾਤ ਲਈ ਡੋਭਾਲ ਸ਼ੁੱਕਰਵਾਰ ਨੂੰ ਕੋਲੰਬੋ ਪੁੱਜੇ ਸਨ। ਇਸ ਉੱਚ ਪੱਧਰੀ ਬੈਠਕ ਦੇ ਏਜੰਡੇ 'ਚ ਸਮੁੰਦਰੀ ਡਾਕੂਆਂ 'ਤੇ ਲਗਾਮ ਲਗਾਉਣਾ, ਸੂਚਨਾ ਸਾਂਝਾ ਕਰਨ,  ਨਸ਼ੀਲੇ ਪਦਾਰਥਾਂ ਦੀ ਤਸਕਰੀ 'ਤੇ ਰੋਕ ਲਗਾਉਣਾ, ਕਾਨੂੰਨੀ ਵਿਵਸਥਾ ਸਮੇਤ ਸਮੁੰਦਰੀ ਸੁਰੱਖਿਆ ਦੇ ਵੱਖ-ਵੱਖ ਪਹਿਲੂ ਸ਼ਾਮਿਲ ਹਨ। ਇਹ ਬੈਠਕ ਹਿੰਦ-ਪ੍ਰਸ਼ਾਂਤ ਖੇਤਰ 'ਚ ਪ੍ਰਭਾਵ ਵਧਾਉਣ ਦੀ ਚੀਨ ਦੀ ਕੋਸ਼ਿਸ਼ ਵਿਚਾਲੇ ਹੋ ਰਹੀ ਹੈ। 
 


author

Inder Prajapati

Content Editor

Related News