ਅਜੇ ਸਿੰਘ ਚੌਟਾਲਾ ਬਣੇ JJP ਦੇ ਰਾਸ਼ਟਰੀ ਪ੍ਰਧਾਨ, ਉਪ ਮੁੱਖ ਮੰਤਰੀ ਨੇ ਦਿੱਤੀ ਵਧਾਈ

09/01/2020 12:32:32 AM

ਚੰਡੀਗੜ੍ਹ : ਸਾਬਕਾ ਸੰਸਦ ਅਜੇ ਸਿੰਘ ਚੌਟਾਲਾ ਨੂੰ ਜਨਨਾਇਕ ਜਨਤਾ ਪਾਰਟੀ (JJP) ਦਾ ਸੋਮਵਾਰ ਨੂੰ ਰਾਸ਼ਟਰੀ ਪ੍ਰਧਾਨ ਨਿਯੁਕਤ ਕੀਤਾ ਗਿਆ। ਅਜੇ ਸਿੰਘ ਚੌਟਾਲਾ ਨੂੰ ਪ੍ਰਧਾਨ ਬਣਾਉਣ ਦਾ ਫੈਸਲਾ ਪੰਚਕੂਲਾ 'ਚ ਹੋਈ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ 'ਚ ਲਿਆ ਗਿਆ। ਜ਼ਿਕਰਯੋਗ ਹੈ ਕਿ ਅਜੇ ਸਾਲ 2000 'ਚ ਹੋਏ ਹਰਿਆਣਾ ਅਧਿਆਪਕ ਘਪਲੇ 'ਚ ਜੇਲ੍ਹ ਦੀ ਸਜ਼ਾ ਕੱਟ ਰਹੇ ਹਨ ਅਤੇ ਹੁਣੇ ਪੈਰੋਲ 'ਤੇ ਹਨ।

ਜੇ.ਜੇ.ਪੀ. ਨੇ ਟਵੀਟ ਕੀਤਾ, ‘ਸਾਬਕਾ ਸੰਸਦ ਮੈਂਬਰ ਡਾ. ਅਜੇ ਸਿੰਘ ਚੌਟਾਲਾ ਨੂੰ ਪੰਚਕੂਲਾ 'ਚ ਹੋਈ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ 'ਚ ਜਨਨਾਇਕ ਜਨਤਾ ਪਾਰਟੀ ਦਾ ਪ੍ਰਧਾਨ ਐਲਾਨ ਕੀਤਾ ਗਿਆ।’ ਜਨਨਾਇਕ ਜਨਤਾ ਪਾਰਟੀ ਦੇ ਨੇਤਾ ਨੇ ਕਿਹਾ ਕਿ ਜੇ.ਜੇ.ਪੀ. ਦੀ ਰਾਸ਼ਟਰੀ ਕਾਰਜਕਾਰਨੀ ਨੇ ਸਰਬਸੰਮਤੀ ਨਾਲ ਉਨ੍ਹਾਂ ਨੂੰ ਇਹ ਜ਼ਿੰਮੇਦਾਰੀ ਦੇਣ ਦਾ ਫੈਸਲਾ ਕੀਤਾ।

ਸੂਤਰਾਂ ਨੇ ਦੱਸਿਆ ਕਿ ਜਦੋਂ ਪਿਛਲੇ ਸਾਲ ਚੋਣ ਕਮਿਸ਼ਨ 'ਚ ਪਾਰਟੀ ਦਾ ਪੰਜੀਕਰਣ ਕਰਵਾਇਆ ਗਿਆ ਤੱਦ ਨੌਜਵਾਨ ਨੇਤਾ ਅਤੇ ਅਜੇ ਸਿੰਘ ਚੌਟਾਲਾ ਦੇ ਛੋਟੇ ਬੇਟੇ ਦਿਗਵਿਜੇ ਚੌਟਾਲਾ ਦਾ ਨਾਮ ਬਤੌਰ ਪਾਰਟੀ ਪ੍ਰਧਾਨ ਦਿੱਤਾ ਗਿਆ ਸੀ। ਹਾਲਾਂਕਿ ਦਿਗਵਿਜੇ ਚੌਟਾਲਾ ਨੇ ਇਹ ਭੂਮਿਕਾ ਨਹੀਂ ਨਿਭਾਈ। ਇਸ ਬੈਠਕ 'ਚ ਅਜੇ ਚੌਟਾਲਾ  ਦੇ ਬੇਟੇ ਅਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅਤੇ ਜੇ.ਜੇ.ਪੀ. ਦੀ ਹਰਿਆਣਾ ਇਕਾਈ ਦੇ ਪ੍ਰਦੇਸ਼ ਪ੍ਰਧਾਨ ਨਿਸ਼ਾਨ ਸਿੰਘ ਵੀ ਮੌਜੂਦ ਸਨ। ਨਿਸ਼ਾਨ ਸਿੰਘ ਨੇ ਹੀ ਅਜੇ ਚੌਟਾਲਾ ਦਾ ਨਾਮ ਪ੍ਰਸਤਾਵਿਤ ਕੀਤਾ।

ਦੁਸ਼ਯੰਤ ਚੌਟਾਲਾ ਨੇ ਟਵੀਟ ਕੀਤਾ, ‘ਜਨਨਾਇਕ ਜਨਤਾ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ 'ਚ ਪਾਰਟੀ ਦੇ ਸੰਸਥਾਪਕ ਅਤੇ ਸਾਬਕਾ ਸੰਸਦ ਮੈਂਬਰ ਡਾ. ਅਜੇ ਸਿੰਘ ਚੌਟਾਲਾ ਨੂੰ ਪਾਰਟੀ ਦਾ ਰਾਸ਼ਟਰੀ ਪ੍ਰਧਾਨ ਬਣਾਇਆ ਗਿਆ ਹੈ। ਮੈਂ ਸੰਗਠਨ ਅਤੇ ਸਾਰੇ ਕਰਮਚਾਰੀਆਂ ਵਲੋਂ ਉਨ੍ਹਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।


Inder Prajapati

Content Editor

Related News