20 ਤੋਂ ਵੱਧ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਸੁਰੱਖਿਆ ਏਜੰਸੀਆਂ ਅਲਰਟ

Saturday, Oct 19, 2024 - 05:10 PM (IST)

ਨਵੀਂ ਦਿੱਲੀ/ਮੁੰਬਈ (ਭਾਸ਼ਾ)- ਵੱਖ-ਵੱਖ ਭਾਰਤੀ ਹਵਾਬਾਜ਼ੀ ਕੰਪਨੀਆਂ ਦੀਆਂ 20 ਤੋਂ ਵੱਧ ਉਡਾਣਾਂ 'ਚ ਸ਼ਨੀਵਾਰ ਨੂੰ ਬੰਬ ਹੋਣ ਦੀ ਧਮਕੀ ਮਿਲੀ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਏਅਰ ਇੰਡੀਆ, ਇੰਡੀਗੋ, ਅਕਾਸਾ ਏਅਰ, ਵਿਸਤਾਰਾ, ਸਪਾਈਸਜੈੱਟ, ਸਟਾਰ ਏਅਰ ਅਤੇ ਏਲਾਇੰਸ ਏਅਰ ਦੀਆਂ ਉਡਾਣਾਂ ਨੂੰ ਧਮਕੀਆਂ ਮਿਲੀਆਂ ਹਨ।

ਇਨ੍ਹਾਂ 'ਚੋਂ ਇੰਡੀਗੋ ਦੀ ਦਿੱਲੀ ਅਤੇ ਮੁੰਬਈ ਤੋਂ ਇਸਤਾਂਬੁਲ ਅਤੇ ਜੋਧਪੁਰ ਤੋਂ ਦਿੱਲੀ ਦੀਆਂ ਉਡਾਣਾਂ ਅਤੇ ਵਿਸਤਾਰਾ ਦੀਆਂ ਉਦੇਪੁਰ ਤੋਂ ਮੁੰਬਈ ਦੀਆਂ ਉਡਾਣਾਂ ਸ਼ਾਮਲ ਹਨ। ਇੰਡੀਗੋ ਨੇ 2 ਵੱਖ-ਵੱਖ ਬਿਆਨਾਂ 'ਚ ਕਿਹਾ ਕਿ ਉਹ ਮੁੰਬਈ ਤੋਂ ਇਸਤਾਂਬੁਲ ਜਾਣ ਵਾਲੀ ਉਡਾਣ 6ਈ17 ਅਤੇ ਦਿੱਲੀ ਤੋਂ ਇਸਤਾਂਬੁਲ ਜਾਣ ਵਾਲੀ ਉਡਾਣ 6ਈ11 ਨਾਲ ਜੁੜੀ ਸਥਿਤੀ ਤੋਂ ਜਾਣੂ ਹੈ।

ਹਵਾਬਾਜ਼ੀ ਕੰਪਨੀ ਸਬੰਧਤ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤ ਰਹੀ ਹੈ। ਹਵਾਬਾਜ਼ੀ ਕੰਪਨੀ ਨੇ ਇਕ ਹੋਰ ਬਿਆਨ 'ਚ ਕਿਹਾ, ''ਜੋਧਪੁਰ ਤੋਂ ਦਿੱਲੀ ਲਈ ਉਡਾਣ ਭਰਨ ਵਾਲੀ ਉਡਾਣ 6ਈ184 ਨੂੰ ਸੁਰੱਖਿਆ ਸੰਬੰਧੀ ਅਲਰਟ ਮਿਲਿਆ ਸੀ। ਜਹਾਜ਼ ਦਿੱਲੀ 'ਚ ਉਤਰ ਚੁੱਕਿਆ ਹੈ, ਅਸੀਂ ਪ੍ਰਕਿਰਿਆ ਅਨੁਸਾਰ ਸੁਰੱਖਿਆ ਏਜੰਸੀਆਂ ਨਾਲ ਤਾਲਮੇਲ ਕਰ ਰਹੇ ਹਾਂ।''

ਵਿਸਤਾਰਾ ਨੇ ਕਿਹਾ ਕਿ ਉਦੇਪੁਰ ਤੋਂ ਮੁੰਬਈ ਜਾਣ ਵਾਲੀ ਉਡਾਣ ਸੰਖਿਆ ਯੂਕੇ 624 'ਚ ਉਤਰਨ ਤੋਂ ਕੁਝ ਸਮਏਂ ਪਹਿਲੇ ਸੁਰੱਖਿਆ ਸੰਬੰਧੀ ਚਿੰਤਾ ਪੈਦਾ ਹੋ ਗਈ ਸੀ। ਸੂਤਰਾਂ ਨੇ ਦੱਸਿਆ ਕਿ ਸ਼ਨੀਵਾਰ ਸਵੇਰ ਤੋਂ 20 ਤੋਂ ਵੱਧ ਜਹਾਜ਼ਾਂ ਨੂੰ ਬੰਬ ਦੀਆਂ ਧਮਕੀਆਂ ਮਿਲੀਆਂ ਹਨ। ਪਿਛਲੇ ਕੁਝ ਦਿਨਾਂ 'ਚ ਭਾਰਤੀ ਹਵਾਬਾਜ਼ੀ ਕੰਪਨੀਆਂ ਵਲੋਂ ਸੰਚਾਲਿਤ 40 ਤੋਂ ਵੱਧ ਉਡਾਣਾਂ ਨੂੰ ਬੰਬ ਦੀਆਂ ਧਮਕੀਆਂ ਮਿਲੀਆਂ ਸਨ, ਜੋ ਬਾਅਦ 'ਚ ਝੂਠੀਆਂ ਸਾਬਿਤ ਹੋਈਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News