ਆਕਸੀਜਨ ਟੈਂਕਰ ਲਿਆਉਣ ਲਈ ਹਵਾਈ ਫੌਜ ਨੇ ਕੀਤੀ ਮਦਦ, ਦੁਬਈ ਤੋਂ ਲਿਆਂਦੇ ਗਏ 6 ਕ੍ਰਾਇਓਜੈਨਿਕ ਟੈਂਕਰ

Tuesday, Apr 27, 2021 - 02:52 AM (IST)

ਨਵੀਂ ਦਿੱਲੀ : ਦੇਸ਼ ਵਿੱਚ ਮੈਡੀਕਲ ਆਕਸੀਜਨ ਦੀ ਵੱਧਦੀ ਮੰਗ ਵਿਚਾਲੇ ਆਕਸੀਜਨ ਦੇ ਟ੍ਰਾਂਸਪੋਰਟ ਲਈ ਭਾਰਤੀ ਹਵਾਈ ਫੌਜ ਸੋਮਵਾਰ ਨੂੰ ਦੁਬਈ ਤੋਂ ਜਹਾਜ਼ ਰਾਹੀਂ ਛੇ ਕ੍ਰਾਇਓਜੈਨਿਕ ਕੰਟੇਨਰ ਲੈ ਕੇ ਆਈ ਅਤੇ ਇਸ ਨੂੰ ਭਰਨ ਲਈ ਪੱਛਮੀ ਬੰਗਾਲ ਦੇ ਪਾਨਾਗੜ੍ਹ ਵਿੱਚ ਪਹੁੰਚਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਹਵਾਈ ਫੌਜ ਮੰਗਲਵਾਰ ਨੂੰ ਦੁਬਈ ਤੋਂ ਹੋਰ ਛੇ ਆਕਸੀਜਨ ਕੰਟੇਨਰ ਲਿਆਉਣ ਵਾਲੀ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਦੋ ਕੰਟੇਨਰ ਜੈਪੁਰ ਤੋਂ ਜਾਮਨਗਰ ਭੇਜੇ ਗਏ। ਹਵਾਈ ਫੌਜ ਸ਼ੁੱਕਰਵਾਰ ਤੋਂ ਖਾਲੀ ਆਕਸੀਜਨ ਟੈਂਕਰ ਅਤੇ ਕੰਟੇਨਰ ਲਿਆ ਰਹੀ ਹੈ।

ਇਹ ਵੀ ਪੜ੍ਹੋ- ਕੋਰੋਨਾ ਪੀੜਤ ਲਾਸ਼ਾਂ ਦੇ ਅੰਤਿਮ ਸੰਸਕਾਰ ਦਾ ਖ਼ਰਚ ਚੁੱਕੇਗੀ ਸਰਕਾਰ

ਇਸ ਨਾਲ ਕੋਵਿਡ-19 ਮਰੀਜ਼ਾਂ ਦੇ ਇਲਾਜ ਵਿੱਚ ਮੈਡੀਕਲ ਆਕਸੀਜਨ ਦੀ ਸਪਲਾਈ ਨੂੰ ਰਫ਼ਤਾਰ ਮਿਲੇਗੀ। ਹਵਾਈ ਫੌਜ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੋਵਿਡ ਹਸਪਤਾਲਾਂ ਵਿੱਚ ਜ਼ਰੂਰੀ ਦਵਾਈਆਂ  ਦੇ ਨਾਲ ਹੀ ਵੱਖ-ਵੱਖ ਸਮੱਗਰੀ ਵੀ ਪਹੁੰਚਾ ਰਹੀ ਹੈ। ਭਾਰਤ ਵਿੱਚ ਮਹਾਮਾਰੀ ਦੀ ਦੂਜੀ ਲਹਿਰ ਚੱਲ ਰਹੀ ਹੈ ਅਤੇ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧੇ ਕਾਰਨ ਕਈ ਰਾਜਾਂ ਵਿੱਚ ਹਸਪਤਾਲਾਂ ਵਿੱਚ ਮੈਡੀਕਲ ਆਕਸੀਜਨ ਅਤੇ ਬੈਡ ਦੀ ਕਿੱਲਤ ਹੋ ਗਈ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News