ਦੇਸ਼ ਦੇ ਹਵਾਈ ਅੱਡਿਆਂ ''ਤੇ ਸ਼ੁਰੂ ਹੋਇਆ ''ਏਅਰ ਸੁਵਿਧਾ 2.0'' ! ''ਇਬੋਲਾ'' ਦੇ ਮੱਦੇਨਜ਼ਰ ਮਜ਼ਬੂਤ ਹੋਵੇਗੀ ਨਿਗਰਾਨੀ
Friday, Jun 26, 2026 - 11:34 AM (IST)
ਨਵੀਂ ਦਿੱਲੀ- ਅਫਰੀਕੀ ਦੇਸ਼ਾਂ ’ਚ ਇਬੋਲਾ ਦੇ ਵਧਦੇ ਪ੍ਰਕੋਪ ਨੂੰ ਵੇਖਦੇ ਹੋਏ ਸਿਵਲ ਏਵੀਏਸ਼ਨ ਮੰਤਰਾਲਾ ਨੇ ਦਿੱਲੀ ਅੰਤਰਰਾਸ਼ਟਰੀ ਏਅਰਪੋਰਟ ਲਿਮਟਿਡ ਦੇ ਸਹਿਯੋਗ ਨਾਲ ਵੀਰਵਾਰ ‘ਏਅਰ ਸੁਵਿਧਾ 2.0’ ਨੂੰ ਲਾਂਚ ਕੀਤਾ। ਇਹ ਇਕ ਪੂਰੀ ਤਰ੍ਹਾਂ ਸੰਪਰਕ ਰਹਿਤ ਤੇ ਉੱਨਤ ਯਾਤਰੀ ਸਿਹਤ ਸਵੈ-ਐਲਾਨਨਾਮਾ ਪੋਰਟਲ ਹੈ ਜਿਸ ਦਾ ਮੰਤਵ ਦੇਸ਼ ਦੇ ਕੌਮਾਂਤਰੀ ਹਵਾਈ ਅੱਡਿਆਂ ’ਤੇ ਜਨਤਕ ਸਿਹਤ ਨਿਗਰਾਨੀ ਨੂੰ ਮਜ਼ਬੂਤ ਕਰਨਾ ਹੈ।
ਕੇਂਦਰੀ ਸਿਹਤ ਮੰਤਰਾਲਾ ਦੇ ਡਾਇਰੈਕਟੋਰੇਟ ਜਨਰਲ ਆਫ਼ ਹੈਲਥ ਸਰਵਿਸਿਜ਼ ਦੇ ਸਹਿਯੋਗ ਨਾਲ ਵਿਕਸਤ ਕੀਤਾ ਗਿਆ ਉਕਤ ਪੋਰਟਲ ਕੌਮਾਂਤਰੀ ਉਡਾਣਾਂ ਰਾਹੀਂ ਭਾਰਤ ਆਉਣ ਵਾਲੇ ਯਾਤਰੀਆਂ ਨੂੰ ਇਮੀਗ੍ਰੇਸ਼ਨ ਕਲੀਅਰੈਂਸ ਤੋਂ ਪਹਿਲਾਂ ਇਕ ਲਾਜ਼ਮੀ ਆਨਲਾਈਨ ਸਿਹਤ ਸਵੈ-ਐਲਾਨਨਾਮਾ ਜਮ੍ਹਾ ਕਰਾਉਣ ਦੀ ਆਗਿਆ ਦਿੰਦਾ ਹੈ। ਮੁਸਾਫਰਾਂ ਨੂੰ ਪਿਛਲੇ 21 ਦਿਨਾਂ ਦੇ ਸਫਰ ਦੇ ਵੇਰਵੇ, ਸੰਪਰਕ ਜਾਣਕਾਰੀ ਤੇ ਕਿਸੇ ਵੀ ਲੱਛਣ ਦੇ ਵੇਰਵੇ ਦੱਸਣ ਦੀ ਲੋੜ ਹੋਵੇਗੀ।
ਇਹ ਵੀ ਪੜ੍ਹੋ- ਵੇਨੇਜ਼ੁਏਲਾ 'ਚ ਭੂਚਾਲ ਕਾਰਨ ਹੁਣ ਤੱਕ 164 ਲੋਕਾਂ ਦੀ ਮੌਤ ! ਮਲਬੇ 'ਚੋਂ ਆ ਰਹੀ 'ਚੀਕਾਂ' ਦੀ ਆਵਾਜ਼
ਸਿਹਤ ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਕਿ ਇਹ ਪੋਰਟਲ ਹਵਾਈ ਅੱਡਿਆਂ ’ਤੇ ਸਿਹਤ ਅਧਿਕਾਰੀਆਂ, ਬਿਊਰੋ ਆਫ਼ ਇਮੀਗ੍ਰੇਸ਼ਨ ਤੇ ਰਾਜ ਨਿਗਰਾਨੀ ਅਧਿਕਾਰੀਆਂ ਨਾਲ ਅਸਲ-ਸਮੇਂ ਦਾ ਡਾਟਾ ਸਾਂਝਾ ਕਰਨ ਦੀ ਸਹੂਲਤ ਦਿੰਦਾ ਹੈ। ਇਹ ਪੋਰਟਲ ਜੋਖਮ ਵਾਲੇ ਮੁਸਾਫਰਾਂ ਦੀ ਜਲਦੀ ਪਛਾਣ ਕਰਨ ਤੇ ਅਲੱਗ-ਥਲੱਗ ਕਰਨ ਦੇ ਯੋਗ ਬਣਾਏਗਾ। ‘ਏਅਰ ਸੁਵਿਧਾ’ ਸਵੈ-ਐਲਾਨਨਾਮਾ ਫਾਰਮ ਭਾਰਤ ਪਹੁੰਚਣ ਤੋਂ 24 ਘੰਟੇ ਪਹਿਲਾਂ ਤੱਕ ਭਰਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ- 100 ਸਾਲ ਤੋਂ ਨਾ ਕੋਈ ਲੜਾਈ-ਝਗੜਾ, ਨਾ ਕੋਈ FIR ! ਪੂਰੀ ਦੁਨੀਆ ਲਈ ਮਿਸਾਲ ਬਣ ਰਿਹਾ ਇਹ ਪਿੰਡ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
