ਦਿੱਲੀ ’ਚ ਲਗਾਤਾਰ ਤੀਜੇ ਦਿਨ ‘ਬਹੁਤ ਖ਼ਰਾਬ’ਸ਼੍ਰੇਣੀ ’ਚ ਹਵਾ ਗੁਣਵੱਤਾ, ਕੁਝ ਥਾਂਵਾਂ ’ਤੇ ਸਥਿਤੀ ‘ਗੰਭੀਰ’

Tuesday, Nov 16, 2021 - 02:41 PM (IST)

ਦਿੱਲੀ ’ਚ ਲਗਾਤਾਰ ਤੀਜੇ ਦਿਨ ‘ਬਹੁਤ ਖ਼ਰਾਬ’ਸ਼੍ਰੇਣੀ ’ਚ ਹਵਾ ਗੁਣਵੱਤਾ, ਕੁਝ ਥਾਂਵਾਂ ’ਤੇ ਸਥਿਤੀ ‘ਗੰਭੀਰ’

ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਰਾਜਧਾਨੀ ’ਚ ਮੰਗਲਵਾਰ ਨੂੰ ਏ.ਕਿਊ.ਆਈ. ਦੇ 396 ’ਤੇ ਰਹਿਣ ਦੇ ਨਾਲ ਹੀ, ਲਗਾਤਾਰ ਤੀਜੇ ਦਿਨ ਹਵਾ ਗੁਣਵੱਤਾ ‘ਬਹੁਤ ਖ਼ਰਾਬ’ ਸ਼੍ਰੇਣੀ ’ਚ ਦਰਜ ਕੀਤੀ ਗਈ। ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.) ਸਵੇਰ ਦੇ ਸਮੇਂ ਗਾਜ਼ੀਆਬਾਦ ’ਚ 349, ਨੋਇਡਾ ’ਚ 359, ਗੁਰੂਗ੍ਰਾਮ ’ਚ 363 ਅਤੇ ਨੋਇਡਾ ’ਚ 382 ਸੀ। ਹਵਾ ਪ੍ਰਦੂਸ਼ਣ ਬਾਰੇ ਜਾਣਕਾਰੀ ਦੇਣ ਵਾਲੇ ‘ਸਮੀਰ ਐਪ’ ਅਨੁਸਾਰ, ਦਿੱਲੀ ’ਚ ਜ਼ਿਆਦਾਤਰ ਨਿਗਰਾਨੀ ਕੇਂਦਰਾਂ ’ਚ ਏ.ਕਿਊ.ਆਈ. ‘ਬਹੁਤ ਖ਼ਰਾਬ’ ਸ਼੍ਰੇਣੀ ’ਚ ਦਰਜ ਕੀਤਾ ਗਿਆ। ਦਵਾਰਕਾ ਸੈਕਟਰ-8, ਪਟਪੜਗੰਜ, ਅਲੀਪੁਰ, ਸ਼ਾਦੀਪੁਰ, ਡੀਟੀਯੂ ਅਤੇ ਪੰਜਾਬੀ ਬਾਗ਼ ਵਰਗੀਆਂ ਕੁਝ ਥਾਂਵਾਂ ’ਤੇ ਏ.ਕਿਊ.ਆਈ. 400 ਦੇ ਪਾਰ ਰਹਿਣ ਦੇ ਨਾਲ ਹੀ, ‘ਗੰਭੀਰ ਸ਼੍ਰੇਣੀ’ ’ਚ ਰਿਹਾ।

ਇਹ ਵੀ ਪੜ੍ਹੋ : ਦੇਸ਼ ਨੂੰ ਮਿਲ ਸਕਦੈ ਪਹਿਲਾ ਸਮਲਿੰਗੀ ਜੱਜ, ਸੁਪਰੀਮ ਕੋਰਟ ਕਾਲੇਜੀਅਮ ਨੇ ਕੀਤੀ ਸਿਫ਼ਾਰਿਸ਼

ਕੇਂਦਰੀ ਪ੍ਰਦੂਸ਼ਣ ਕੰਟਰੋਲ  ਬੋਰਡ (ਸੀ.ਪੀ.ਸੀ.ਬੀ.) ਅਨੁਸਾਰ, ਦਿੱਲੀ ਦਾ ਔਸਤਨ ਏ.ਕਿਊ.ਆਈ. 396 ਰਿਹਾ। ਦਿੱਲੀ ਦੀ ਹਵਾ ਗੁਣਵੱਤਾ ’ਚ ਐਤਵਾਰ ਨੂੰ ਥੋੜ੍ਹਾ ਸੁਧਾਰ ਦੇਖਿਆ ਗਿਆ ਸੀ,  ਹਾਲਾਂਕਿ ਉਦੋਂ ਵੀ ਉਹ ‘ਬਹੁਤ ਖ਼ਰਾਬ’ ਸ਼੍ਰੇਣੀ ’ਚ ਹੀ ਸੀ। ਦਿੱਲੀ ਦਾ ਐਤਵਾਰ ਦਾ ਔਸਤਨ ਏ.ਕਿਊ.ਆਈ. 330 ਸੀ, ਜਦੋਂਕਿ ਉਸ ਤੋਂ ਇਕ ਦਿਨ ਪਹਿਲਾਂ ਇਹ 473 ਸੀ। ਏ.ਕਿਊ.ਆਈ. ਨੂੰ ਜ਼ੀਰੋ ਤੋਂ 50 ਏ.ਕਿਊ.ਆਈ. ਨੂੰ ‘ਚੰਗਾ’, 51 ਤੋਂ 100 ਦਰਮਿਆਨ ‘ਸੰਤੋਸ਼ਜਨਕ’, 101 ਤੋਂ 200 ਦਰਮਿਆਨ ‘ਮੱਧਮ’, 201 ਤੋਂ 300 ਦਰਮਿਆਨ ‘ਖ਼ਰਾਬ’, 301 ਤੋਂ 400 ਨੂੰ ‘ਬਹੁਤ ਖ਼ਰਾਬ’ਅਤੇ 401 ਤੋਂ 500 ਦਰਮਿਆਨ ‘ਗੰਭੀਰ’ ਮੰਨਿਆ ਜਾਂਦਾ ਹੈ। ਇਸ ਵਿਚ, ਦਿੱਲੀ ’ਚ ਮੰਗਲਵਾਰ ਨੂੰ ਘੱਟੋ-ਘੱਟ ਤਾਪਮਾਨ 12.4 ਡਿਗਰੀ ਸੈਲਸੀਅਸ ਅਤੇ ਸਵੇਰੇ 8.30 ਵਜੇ ਹਵਾ ’ਚ ਦ੍ਰਿਸ਼ਤਾ ਦਾ ਪੱਧਰ 88 ਫੀਸਦੀ ਰਿਹਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News