ਦਿੱਲੀ ''ਚ ਘੱਟ ਹੋਇਆ ਪ੍ਰਦੂਸ਼ਣ, ਮੱਧਮ ਸ਼੍ਰੇਣੀ ''ਚ ਪਹੁੰਚਿਆ AQI

12/14/2019 1:37:44 PM

ਨਵੀਂ ਦਿੱਲੀ—ਰਾਸ਼ਟਰੀ ਰਾਜਧਾਨੀ ਦਿੱਲੀ 'ਚ ਅੱਜ ਭਾਵ ਸ਼ਨੀਵਾਰ ਨੂੰ ਹਵਾ ਗੁਣਵੱਤਾ ਕਾਫੀ ਬਿਹਤਰ ਹੋ ਕੇ 'ਬੇਹੱਦ ਖਰਾਬ' ਤੋਂ ਮੱਧਮ ਸ਼੍ਰੇਣੀ 'ਚ ਪਹੁੰਚ ਗਈ ਹੈ। ਹਵਾ ਗੁਣਵੱਤਾ ਇੰਡੈਕਸ (ਏ.ਕਿਊ.ਆਈ) ਅੱਜ ਸਵੇਰੇ 9.45 ਵਜੇ 179 ਦਰਜ ਕੀਤਾ ਗਿਆ ਜਦਕਿ ਸ਼ੁੱਕਰਵਾਰ ਸਵੇਰਸਾਰ ਇਹ 316 ਦਰਜ ਕੀਤਾ ਗਿਆ ਸੀ।

ਦੱਸਣਯੋਗ ਹੈ ਕਿ ਹਵਾ ਗੁਣਵੱਤਾ ਇੰਡੈਕਸ 0-50 ਸ਼੍ਰੇਣੀ 'ਚ ਖਰਾਬ, 51-100 'ਚ ਸੰਤੋਖਜਨਕ, 101-200 'ਚ ਮੱਧਮ, 201-300 'ਚ ਖਰਾਬ, 301-400 'ਚ ਬੇਹੱਦ ਖਰਾਬ ਅਤੇ 401-500 'ਚ ਗੰਭੀਰ ਮੰਨੀ ਜਾਂਦੀ ਹੈ। ਜੇਕਰ ਹਵਾ ਗੁਣਵੱਤਾ ਏ.ਕਿਊ.ਆਈ 500 ਤੋਂ ਉੱਪਰ ਪਹੁੰਚ ਜਾਵੇ ਤਾਂ ਕਾਫੀ ਗੰਭੀਰ ਸ਼੍ਰੇਣੀ 'ਚ ਮੰਨੀ ਜਾਂਦੀ ਹੈ। ਮੌਸਮ ਵਿਗਿਆਨ ਵਿਭਾਗ ਅਨੁਸਾਰ ਵੱਧ ਤੋਂ ਵੱਧ ਤਾਪਮਾਨ ਸਾਧਾਰਨ ਤੋਂ ਦੋ ਡਿਗਰੀ ਘੱਟ 12 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।

ਇਹ ਵੀ ਦੱਸਿਆ ਜਾਂਦਾ ਹੈ ਕਿ ਰਾਜਧਾਨੀ ਦਿੱਲੀ ਅਤੇ ਐੱਨ.ਸੀ.ਆਰ 'ਚ ਵੀਰਵਾਰ ਰਾਤ ਨੂੰ ਕਾਫੀ ਬਾਰਿਸ਼ ਹੋਈ। ਇਸ ਬਾਰਿਸ਼ ਨੇ ਠੰਡ ਵਧਾਉਣ ਦੇ ਨਾਲ-ਨਾਲ 50 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ ਅਤੇ ਪ੍ਰਦੂਸ਼ਣ ਵੀ ਕੁਝ ਘੱਟ ਹੋਇਆ। ਸੰਭਾਵਨਾ ਹੈ ਕਿ ਇਸ ਪੂਰੇ ਹਫਤੇ ਰਾਜਧਾਨੀ ਨੂੰ ਸਾਫ ਹਵਾ 'ਚ ਸਾਹ ਲੈਣ ਦਾ ਮੌਕਾ ਮਿਲ ਸਕਦਾ ਹੈ। ਬਾਰਿਸ਼ ਕਾਰਨ ਦਿੱਲੀ ਦਾ ਤਾਪਮਾਨ ਇਸ ਸੀਜ਼ਨ 'ਚ ਪਹਿਲੀ ਵਾਰ 20 ਡਿਗਰੀ ਸੈਲਸੀਅਸ ਤੋਂ ਹੇਠਾ ਆਇਆ ਹੈ।


Iqbalkaur

Content Editor

Related News