ਚੇਨਈ ''ਚ ਹਵਾ ਦੀ ਗੁਣਵੱਤਾ ''ਬਹੁਤ ਖਰਾਬ'': ਸਰਕਾਰ

Saturday, Nov 06, 2021 - 01:28 AM (IST)

ਚੇਨਈ ''ਚ ਹਵਾ ਦੀ ਗੁਣਵੱਤਾ ''ਬਹੁਤ ਖਰਾਬ'': ਸਰਕਾਰ

ਚੇਨਈ - ਤਾਮਿਲਨਾਡੂ ਦੀ ਰਾਜਧਾਨੀ 'ਚ ਹਵਾ ਗੁਣਵੱਤਾ ਸੂਚਕ ਅੰਕ (ਏ.ਕਿਊ.ਆਈ.) ਦੀਵਾਲੀ ਤੋਂ ਬਾਅਦ 'ਬਹੁਤ ਖਰਾਬ' ਸ਼੍ਰੇਣੀ 'ਚ ਖਿਸਕ ਗਿਆ ਹੈ। ਇਸ 'ਤੇ ਦੀਵਾਲੀ ਦੇ ਦਿਨ ਤੋਂ ਲੈ ਕੇ ਅਗਲੇ ਦਿਨ ਦੀ ਸਵੇਰੇ ਤੱਕ ਨਜ਼ਰ ਰੱਖੀ ਗਈ ਹੈ। ਤਾਮਿਲਨਾਡੂ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਿਹਾ ਕਿ ਪਿਛਲੇ ਸਾਲ ਦੀ ਤੁਲਨਾ ਵਿੱਚ ਚੇਨਈ ਦੇ ਪ੍ਰਦੂਸ਼ਣ ਵਿੱਚ ਕਾਫ਼ੀ ਵਾਧਾ ਹੋਇਆ ਹੈ। ਇੱਕ ਸਰਕਾਰੀ ਇਸ਼ਤਿਹਾਰ ਵਿੱਚ ਦੱਸਿਆ ਗਿਆ ਹੈ ਕਿ ਚਾਰ ਨਵੰਬਰ ਨੂੰ ਸਵੇਰੇ ਛੇ ਵਜੇ ਤੋਂ ਲੈ ਕੇ ਅੱਜ ਸਵੇਰੇ ਛੇ ਵਜੇ ਦੇ ਵਿੱਚ ਚੇਨਈ ਵਿੱਚ ਔਸਤ ਏ.ਕਿਊ.ਆਈ. 342 ਤੋਂ 385 ਦੇ ਵਿੱਚ ਰਿਹਾ ਹੈ ਜੋ ਬਹੁਤ ਖ਼ਰਾਬ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਉਸ ਵਿੱਚ ਦੱਸਿਆ ਗਿਆ ਹੈ, “ਚੇਨਈ ਸ਼ਹਿਰ ਦੇ ਸਾਰੇ ਨਿਗਰਾਨੀ ਸਟੇਸ਼ਨਾਂ 'ਤੇ ਹਵਾ ਗੁਣਵੱਤਾ ਸੂਚਕਾਂਕ ਬਹੁਤ ਖ਼ਰਾਬ ਪਾਇਆ ਗਿਆ ਹੈ।” ਅਜਿਹਾ ਬਹੁਤ ਉੱਚ ਸਾਕਸ਼ੇਪ ਆਰਦਰਤਾ ਅਤੇ ਹਵਾ ਦੀ ਘੱਟ ਰਫ਼ਤਾਰ ਕਾਰਨ ਹੋਇਆ ਹੈ ਅਤੇ ਚੇਨਈ ਵਿੱਚ ਦੀਵਾਲੀ 'ਤੇ ਏ.ਕਿਊ.ਆਈ. ਦਾ ਪੱਧਰ ਵੱਧ ਗਿਆ ਹੈ। ਇਸ ਸਾਲ ਦੀਵਾਲੀ ਚਾਰ ਨਵੰਬਰ ਨੂੰ ਮਨਾਈ ਗਈ ਅਤੇ ਚੋਟੀ ਦੀ ਅਦਾਲਤ ਨੇ ਸਵੇਰੇ ਛੇ ਤੋਂ ਸੱਤ ਵਜੇ ਅਤੇ ਸ਼ਾਮ ਸੱਤ ਤੋਂ 10 ਵਜੇ ਤੱਕ ਹੀ ਪਟਾਕੇ ਜਲਾਉਣ ਦੀ ਆਗਿਆ ਦਿੱਤੀ ਸੀ। ਸਾਲ 2020 ਵਿੱਚ ਚੇਨਈ ਵਿੱਚ ਏ.ਕਿਊ.ਆਈ. 59 ਅਤੇ 107 ਦੇ ਵਿੱਚ ਸੀ ਜੋ ਮੱਧ ਸ਼੍ਰੇਣੀ ਵਿੱਚ ਆਉਂਦਾ ਹੈ। ਜ਼ਿਕਰਯੋਗ ਹੈ ਕਿ ਸਿਫ਼ਰ ਅਤੇ 50  ਦੇ ਵਿੱਚ ਏ.ਕਿਊ.ਆਈ. ਨੂੰ ਵਧੀਆ, 51 ਅਤੇ 100 ਦੇ ਵਿੱਚ ਸੰਤੋਸ਼ਜਨਕ, 101 ਅਤੇ 200 ਦੇ ਵਿੱਚ ਮੱਧ, 201 ਅਤੇ 300 ਦੇ ਵਿੱਚ ਖ਼ਰਾਬ, 301 ਅਤੇ 400 ਦੇ ਵਿੱਚ ਬਹੁਤ ਖ਼ਰਾਬ, ਅਤੇ 401 ਅਤੇ 500 ਦੇ ਵਿੱਚ ਨੂੰ ਗੰਭੀਰ ਮੰਨਿਆ ਜਾਂਦਾ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News