ਦਿੱਲੀ ’ਚ ਘਰਾਂ ਦੇ ਅੰਦਰ ਦੀ ਹਵਾ ਵੀ ਬਾਹਰ ਜਿੰਨੀ ਹੀ ਨੁਕਸਾਨਦੇਹ

Tuesday, Oct 07, 2025 - 10:49 AM (IST)

ਦਿੱਲੀ ’ਚ ਘਰਾਂ ਦੇ ਅੰਦਰ ਦੀ ਹਵਾ ਵੀ ਬਾਹਰ ਜਿੰਨੀ ਹੀ ਨੁਕਸਾਨਦੇਹ

ਨਵੀਂ ਦਿੱਲੀ (ਭਾਸ਼ਾ) - ਦਿੱਲੀ ’ਚ ਘਰਾਂ ਦੇ ਅੰਦਰ ਦੀ ਹਵਾ ਬਾਹਰ ਦੀ ਹਵਾ ਜਿੰਨੀ ਹੀ ਨੁਕਸਾਨਦੇਹ ਹੈ। ਸਰਦੀਆਂ ਦੇ ਮੌਸਮ ਤੋਂ ਪਹਿਲਾਂ ਧੁੰਦ ਦੇ ਇਕ ਹੋਰ ਦੌਰ ਦੇ ਖਦਸ਼ੇ ਦਰਮਿਆਨ, ਘਰਾਂ ਦੇ ਅੰਦਰ ਦੀ ਹਵਾ ਵਿਚ ਫੰਗਲ ਕਣ ਡਬਲਿਊ. ਐੱਚ. ਓ. ਵੱਲੋਂ ਦਰਸਾਈ ਸੁਰੱਖਿਆ ਹੱਦ ਨਾਲੋਂ 12 ਗੁਣਾ ਵੱਧ ਪਾਏ ਗਏ ਹਨ, ਜਿਸ ਨਾਲ ਚਮੜੀ ਦੀ ਐਲਰਜੀ ਅਤੇ ਸਾਹ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਦਿੱਲੀ ਯੂਨੀਵਰਸਿਟੀ ਦੇ ਸੱਤਿਆਵਤੀ ਕਾਲਜ, ਜਾਮੀਆ ਮਿਲੀਆ ਇਸਲਾਮੀਆ ਅਤੇ ਅਮਰੀਕਾ ਦੀ ਸਾਊਥ ਡਕੋਟਾ ਸਟੇਟ ਯੂਨੀਵਰਸਿਟੀ ਵੱਲੋਂ ਕੀਤੇ ਗਏ ਇਕ ਅਧਿਐਨ ’ਚ ਇਹ ਖੁਲਾਸਾ ਹੋਇਆ ਹੈ।

ਪੜ੍ਹੋ ਇਹ ਵੀ : ਸਰਕਾਰੀ ਕਰਮਚਾਰੀਆਂ ਲਈ Good News: ਇਸ ਭੱਤੇ ਦੇ ਨਿਯਮਾਂ 'ਚ ਕਰ 'ਤਾ ਵੱਡਾ ਬਦਲਾਅ

‘ਫਰੰਟੀਅਰਜ਼ ਇਨ ਪਬਲਿਕ ਹੈਲਥ, 2025’ ਵਿਚ ਪ੍ਰਕਾਸ਼ਿਤ ਇਸ ਅਧਿਐਨ ਵਿਚ ਕਿਹਾ ਗਿਆ ਹੈ ਕਿ ਲੰਬੇ ਸਮੇਂ ਤੱਕ ਫੰਗਸ ਅਤੇ ਬੈਕਟੀਰੀਆ ਦੇ ਉੱਚ ਗਾੜ੍ਹੇਪਣ ਦੇ ਸੰਪਰਕ ਵਿਚ ਰਹਿਣ ਨਾਲ ਦਿੱਲੀ ਦੇ ਕਈ ਘਰਾਂ ਦੇ ਅੰਦਰ ਦੀ ਹਵਾ ਲੱਗਭਗ ਓਨੀ ਹੀ ਨੁਕਸਾਨਦੇਹ ਹੋ ਜਾਂਦੀ ਹੈ, ਜਿੰਨੀ ਬਾਹਰਲੀ ਧੁੰਦ। ਅਧਿਐਨ ਵਿਚ ਇਹ ਵੀ ਪਾਇਆ ਗਿਆ ਕਿ ਜ਼ਿਆਦਾਤਰ ਫੰਗਲ ਕਣ 2.5 ਮਾਈਕ੍ਰੋਨ ਤੋਂ ਛੋਟੇ ਸਨ, ਜੋ ਫੇਫੜਿਆਂ ਵਿਚ ਡੂੰਘਾਈ ਤੱਕ ਜਾ ਕੇ ਸਾਹ ਪ੍ਰਣਾਲੀ ਨੂੰ ਸਥਾਈ ਤੌਰ ’ਤੇ ਨੁਕਸਾਨ ਪਹੁੰਚਾ ਸਕਦੇ ਹਨ। 

ਪੜ੍ਹੋ ਇਹ ਵੀ : ਭਾਜਪਾ MP-MLA 'ਤੇ ਭੀੜ ਨੇ ਕਰ 'ਤਾ ਹਮਲਾ, ਭੰਨ੍ਹ 'ਤੀਆਂ ਗੱਡੀਆਂ

ਅਧਿਐਨ ਮੁਤਾਬਕ, ਸਰਦੀਆਂ ਤੋਂ ਗਰਮੀਆਂ ਤੱਕ ਬੈਕਟੀਰੀਆ ਦਾ ਪੱਧਰ ਵਧਦਾ ਗਿਆ, ਜੋ ਅਗਸਤ ਵਿਚ ਸਿਖਰ ’ਤੇ ਪਹੁੰਚ ਗਿਆ ਸੀ ਅਤੇ ਫਿਰ ਸਰਦੀਆਂ ਵਿਚ ਘੱਟ ਹੁੰਦਾ ਗਿਆ। ਲੱਗਭਗ 33 ਫੀਸਦੀ ਵਸਨੀਕਾਂ ਨੇ ਵਾਰ-ਵਾਰ ਸਿਰ ਦਰਦ ਦੀ ਸ਼ਿਕਾਇਤ ਕੀਤੀ, 23 ਫੀਸਦੀ ਨੇ ਅੱਖਾਂ ਵਿਚ ਸਾੜ ਪੈਣ ਦੀ ਸ਼ਿਕਾਇਤ ਕੀਤੀ, 22 ਫੀਸਦੀ ਨੇ ਲਗਾਤਾਰ ਖੰਘ ਅਤੇ ਸਾਹ ਲੈਣ ਵਿਚ ਤਕਲੀਫ਼ ਦੀ ਸ਼ਿਕਾਇਤ ਕੀਤੀ ਅਤੇ 18 ਫੀਸਦੀ ਛਿੱਕਾਂ ਅਤੇ ਐਲਰਜੀ ਵਾਲੀ ਰਾਈਨਾਈਟਿਸ (ਜਿਸ ਨੂੰ ਹੇ ਫੀਵਰ ਵੀ ਕਿਹਾ ਜਾਂਦਾ ਹੈ) ਤੋਂ ਪੀੜਤ ਸਨ।

ਪੜ੍ਹੋ ਇਹ ਵੀ : ਹੁਣ ਰਾਸ਼ਨ ਡਿਪੂਆਂ ਤੋਂ ਮਿਲੇਗਾ ਸਸਤਾ ਸਰ੍ਹੋਂ ਦਾ ਤੇਲ!

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News