ਕ੍ਰੈਸ਼ ਹੋਇਆ ਏਅਰ ਇੰਡੀਆ ਦਾ ਜਹਾਜ਼, 200 ਤੋਂ ਵੱਧ ਲੋਕ ਸਨ ਸਵਾਰ

Thursday, Jun 12, 2025 - 02:54 PM (IST)

ਕ੍ਰੈਸ਼ ਹੋਇਆ ਏਅਰ ਇੰਡੀਆ ਦਾ ਜਹਾਜ਼, 200 ਤੋਂ ਵੱਧ ਲੋਕ ਸਨ ਸਵਾਰ

ਅਹਿਮਦਾਬਾਦ : ਅਹਿਮਦਾਬਾਦ ਹਵਾਈ ਅੱਡੇ 'ਤੇ ਇੱਕ ਵੱਡਾ ਹਾਦਸਾ ਵਾਪਰਿਆ ਹੈ। ਏਅਰ ਪੋਰਟ ਦੇ ਨੇੜੇ ਏਅਰ ਇੰਡੀਆ ਦਾ ਇੱਕ ਜਹਾਜ਼ ਟੇਕਆਫ ਦੌਰਾਨ ਹਾਦਸਾਗ੍ਰਸਤ ਹੋ ਗਿਆ। ਸ਼ੁਰੂਆਤੀ ਰਿਪੋਰਟਾਂ ਅਨੁਸਾਰ, ਇਹ ਹਾਦਸਾ ਜਹਾਜ਼ ਦੇ ਇੰਜਣ ਵਿੱਚ ਤਕਨੀਕੀ ਖਰਾਬੀ ਕਾਰਨ ਹੋਇਆ। ਜਹਾਜ਼ ਵਿੱਚ 200 ਤੋਂ ਵੱਧ ਲੋਕ ਸਵਾਰ ਸਨ।

ਇਸ ਦੀਆਂ ਭਿਆਨਕ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਜਹਾਜ਼ ਹਾਦਸੇ ਤੋਂ ਬਾਅਦ ਅਹਿਮਦਾਬਾਦ ਦੇ ਮੇਘਾਨੀ ਇਲਾਕੇ ਵਿੱਚ ਅੱਗ ਦੀਆਂ ਵੱਡੀਆਂ ਲਾਟਾਂ ਦਿਖਾਈ ਦਿੱਤੀਆਂ। ਦੂਰੋਂ ਕਾਲਾ ਧੂੰਆਂ ਦੇਖਿਆ ਜਾ ਸਕਦਾ ਹੈ।

ਸ਼ੁਰੂਆਤੀ ਜਾਣਕਾਰੀ ਮੁਤਾਬਕ ਸਰਦਾਰ ਵਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਹ ਦਰਦਨਾਕ ਹਾਦਸਾ ਹੋਇਆ। ਹਲਾਂਕਿ ਮੰਨਿਆ ਜਾ ਰਿਹਾ ਹੈ ਕਿ ਏਅਰਪੋਰਟ ਦ ਬਾਊਂਡਰੀ ਨਾਲ ਲੱਗ ਕੇ ਇਹ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ। ਸ਼ੁਰੂਆਤੀ ਜਾਣਕਾਰੀ ਮੁਤਾਬਕ ਜਹਾਜ਼ ਦੇ ਪਰਖੱਚੇ ਉੱਡ ਗਏ ਹਨ। ਰਾਹਤ ਤੇ ਬਚਾਓ ਕਾਰਜ਼ ਜਾਰੀ ਹਨ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦਾ ਇਕ ਵਿੰਗ ਟੁੱਟ ਕੇ ਡਿੱਗ ਗਿਆ ਹੈ, ਜਿਸ ਨੂੰ ਅੱਗ ਲੱਗ ਗਈ ਤੇ ਫਾਈਰ ਬ੍ਰਿਗੇਡ ਦੇ ਕਰਮਚਾਰੀ ਇਸ ਅੱਗ ਨੂੰ ਬੁਝਾਉਣ 'ਚ ਰੁੱਝੇ ਹੋਏ ਹਨ। 

ਦੂਜੇ ਪਾਸੇ ਕੁਝ ਮੀਡੀਆ ਚੈਨਲਾਂ ਵਲੋਂ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਹਾਜ਼ਾ ਵਿੱਚ 133 ਨਹੀਂ ਸਗੋਂ 200 ਤੋਂ ਵੀ ਵੱਧ ਲੋਕ ਸਵਾਰ ਸਨ। ਫਿਲਹਾਲ ਇਸ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਅਧਿਕਾਰਕ ਜਾਣਕਾਰੀ ਨਹੀਂ ਮਿਲ ਪਾਈ ਹੈ, ਕਿ ਜਹਾਜ਼ 'ਚ ਸਵਾਰ ਲੋਕਾਂ ਦੀ ਗਿਣਤੀ ਕਿੰਨੀ ਸੀ। 


author

DILSHER

Content Editor

Related News