ਏਅਰ ਇੰਡੀਆ ਐਕਸਪ੍ਰੈੱਸ ਨੇ 3 ਮੁੱਖ ਰੂਟਾਂ ''ਤੇ ਆਪਣੀਆਂ ਉਡਾਣਾਂ ਵਧਾਉਣ ਦਾ ਕੀਤਾ ਐਲਾਨ

Monday, Nov 25, 2024 - 06:15 PM (IST)

ਏਅਰ ਇੰਡੀਆ ਐਕਸਪ੍ਰੈੱਸ ਨੇ 3 ਮੁੱਖ ਰੂਟਾਂ ''ਤੇ ਆਪਣੀਆਂ ਉਡਾਣਾਂ ਵਧਾਉਣ ਦਾ ਕੀਤਾ ਐਲਾਨ

ਗੁਹਾਟੀ : ਏਅਰਲਾਈਨ ਕੰਪਨੀ ਏਅਰ ਇੰਡੀਆ ਐਕਸਪ੍ਰੈੱਸ ਨੇ ਆਪਣੇ ਸਰਦ ਰੁੱਤ ਦੇ ਪ੍ਰੋਗਰਾਮ ਤਹਿਤ ਪੂਰਬ-ਉਤਰ ਦੇ ਤਿੰਨ ਮੁੱਖ ਰੂਟਾਂ- ਗੁਹਾਟੀ, ਅਗਰਤਲਾ ਅਤੇ ਇੰਫਾਲ ਤੋਂ ਉਡਾਣਾਂ ਵਧਾਉਣ ਦਾ ਐਲਾਨ ਕੀਤਾ ਹੈ। ਇਹ ਕਿਫਾਇਤੀ ਸੇਵਾਵਾਂ ਦੇਣ ਵਾਲੀ ਏਅਰਲਾਈਨ ਦਾ ਦੇਸ਼ਭਰ ’ਚ ਸਰਦ ਰੁੱਤ ਸੇਵਾਵਾਂ ’ਚ ਵਿਸਥਾਰ ਪ੍ਰੋਗਰਾਮ ਦਾ ਹਿੱਸਾ ਹੈ। ਏਅਰਲਾਈਨ ਨੇ ਇਕ ਬਿਆਨ ’ਚ ਇਹ ਜਾਣਕਾਰੀ ਦਿੱਤੀ। ਏਅਰ ਇੰਡੀਆ ਐਕਸਪ੍ਰੈੱਸ ਨੇ ਗੁਹਾਟੀ ਤੋਂ ਆਪਣੇ ਸੰਚਾਲਨ ਨੂੰ ਪਿੱਛਲੀਆਂ ਸਰਦੀਆਂ ਦੇ 63 ਤੋਂ ਵਧਾ ਕੇ 106 ਹਫਤਾਵਾਰ ਉਡਾਣਾਂ ਕਰ ਦਿੱਤਾ ਹੈ। ਇਹ ਅਗਰਤਲਾ, ਬੈਂਗਲੁਰੂ, ਚੇਨਈ, ਦਿੱਲੀ, ਹੈਦਰਾਬਾਦ, ਇੰਫਾਲ, ਜੈਪੁਰ ਅਤੇ ਕੋਲਕਾਤਾ ਦੇ 8 ਘਰੇਲੂ ਰੂਟਾਂ ਲਈ ਸਿੱਧਾ ਸੰਪਰਕ ਪ੍ਰਦਾਨ ਕਰਦੀ ਹੈ।

ਇਹ ਵੀ ਪੜ੍ਹੋ - Gold-Silver Price: ਸੋਨਾ ਹੋਇਆ ਸਸਤਾ, ਗਹਿਣੇ ਖਰੀਦਣ ਤੋਂ ਪਹਿਲਾਂ ਜਾਣ ਲਓ ਅੱਜ ਦੀ ਕੀਮਤ

ਏਅਰਲਾਈਨ ਗੁਹਾਟੀ ਤੋਂ 18 ਘਰੇਲੂ ਰੂਟਾਂ ਅਤੇ 6 ਅੰਤਰਰਾਸ਼ਟਰੀ ਰੂਟਾਂ ਲਈ ਵਨ-ਸਟਾਪ ਸੰਪਰਕ ਵੀ ਪ੍ਰਦਾਨ ਕਰਦੀ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਇੰਫਾਲ ’ਚ ਏਅਰਲਾਈਨ ਨੇ ਇਸ ਸੀਜ਼ਨ ’ਚ ਆਪਣੀਆਂ ਹਫਤਾਵਾਰ ਉਡਾਣਾਂ ਨੂੰ ਵਧਾ ਕੇ 34 ਕਰ ਦਿੱਤਾ ਹੈ, ਜੋ ਪਿੱਛਲੀ ਸਰਦੀਆਂ ਦੀ ਤੁਲਣਾ ’ਚ 20 ਜ਼ਿਆਦਾ ਹੈ। ਸਤੰਬਰ, 2024 ’ਚ ਅਗਰਤਲਾ ਨੂੰ ਇਕ ਸਟੇਸ਼ਨ ਦੇ ਰੂਪ ’ਚ ਜੋੜਨ ਤੋਂ ਬਾਅਦ ਏਅਰਲਾਈਨ ਨੇ ਆਪਣੀਆਂ ਹਫਤਾਵਾਰ ਉਡਾਣਾਂ ਨੂੰ 14 ਤੋਂ ਵਧਾ ਕੇ 21 ਕਰ ਦਿੱਤਾ ਹੈ। ਇਹ 2 ਰੂਟਾਂ-ਗੁਹਾਟੀ ਅਤੇ ਕੋਲਕਾਤਾ-ਨੂੰ ਸਿੱਧੇ ਜੋੜਦੀ ਹੈ।

ਇਹ ਵੀ ਪੜ੍ਹੋ - ਵੱਡੀ ਖ਼ਬਰ : ਮਹਿੰਗੀ ਹੋਈ CNG, ਜਾਣੋ ਕਿੰਨੇ ਰੁਪਏ ਦਾ ਹੋਇਆ ਵਾਧਾ

ਇਸ ਤੋਂ ਇਲਾਵਾ ਏਅਰਲਾਈਨ ਅਗਰਤਲਾ ਤੋਂ 11 ਘਰੇਲੂ ਰੂਟਾਂ ਲਈ ਵਨ-ਸਟਾਪ ਸੰਪਰਕ ਵੀ ਪ੍ਰਦਾਨ ਕਰਦੀ ਹੈ। ਏਅਰਲਾਈਨ ਦੇ ਮੁੱਖ ਵਣਜ ਅਧਿਕਾਰੀ (ਸੀ. ਸੀ. ਓ.) ਅੰਕੁਰ ਗਰਗ ਨੇ ਕਿਹਾ ਇਹ ਵਿਸਥਾਰ ਨਾ ਸਿਰਫ ਪੂਰਬ-ਉਤਰ ਦੀ ਖੋਜ ਕਰਨ ਦੇ ਇੱਛੁਕ ਲੋਕਾਂ ਲਈ ਆਸਾਨ ਯਾਤਰਾ ਦੀ ਸਹੂਲਤ ਪ੍ਰਦਾਨ ਕਰਦਾ ਹੈ, ਸਗੋਂ ਦੇਸ਼ ਦੇ ਬਾਕੀ ਹਿੱਸਿਆਂ ਨਾਲ ਇਕ ਮਹੱਤਵਪੂਰਨ ਕੜੀ ਦੇ ਰੂਪ ’ਚ ਗੁਹਾਟੀ ਦੀ ਭੂਮਿਕਾ ਨੂੰ ਵੀ ਮਜ਼ਬੂਤ ਕਰਦਾ ਹੈ।

ਇਹ ਵੀ ਪੜ੍ਹੋ - December Holidays List: ਅਗਲੇ ਮਹੀਨੇ ਹੋਣਗੀਆਂ ਕਈ ਛੁੱਟੀਆਂ, ਚੈੱਕ ਕਰ ਲਓ ਸੂਚੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News