Air India ਦੀ ਫਲਾਈਟ ''ਚ ਮਹਿਲਾ ਯਾਤਰੀ ''ਤੇ ਪਿਸ਼ਾਬ ਕਰਨ ਦਾ ਮਾਮਲਾ, DGCA ਨੇ ਮੰਗੀ ਰਿਪੋਰਟ

Wednesday, Jan 04, 2023 - 03:40 PM (IST)

ਨਵੀਂ ਦਿੱਲੀ- ਹਵਾਬਾਜ਼ੀ ਰੈਗੂਲੇਟਰ (DGCA) ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਨਿਊਯਾਰਕ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਫ਼ਲਾਈਟ ਵਿਚ ਇਕ ਵਿਅਕਤੀ ਵਲੋਂ ਮਹਿਲਾ ਯਾਤਰੀ 'ਤੇ ਪਿਸ਼ਾਬ ਕਰਨ ਦੀ ਘਟਨਾ ਨੂੰ ਲੈ ਕੇ ਰਿਪੋਰਟ ਮੰਗੀ ਹੈ। ਰੈਗੂਲੇਟਰ ਸੰਸਥਾ ਨੇ ਇਹ ਵੀ ਕਿਹਾ ਕਿ ਉਹ ਘਟਨਾ ਦੇ ਸਬੰਧ 'ਚ ਲਾਪ੍ਰਵਾਹੀ ਵਰਤਣ ਵਾਲਿਆਂ 'ਤੇ ਕਾਰਵਾਈ ਕਰੇਗੀ। ਏਅਰ ਇੰਡੀਆ ਨੇ ਮਾਮਲੇ ਦੀ ਜਾਂਚ ਅਤੇ ਉੱਚਿਤ ਕਾਰਵਾਈ ਲਈ ਅੰਦਰੂਨੀ ਕਮੇਟੀ ਗਠਿਤ ਕੀਤੀ ਹੈ। 

ਇਹ ਵੀ ਪੜ੍ਹੋ- ਸ਼ਰਮਨਾਕ! ਨਸ਼ੇ 'ਚ ਧੁੱਤ ਸ਼ਖ਼ਸ ਨੇ ਏਅਰ ਇੰਡੀਆ ਦੀ ਫ਼ਲਾਈਟ 'ਚ ਮਹਿਲਾ ਯਾਤਰੀ 'ਤੇ ਕਰ ਦਿੱਤਾ ਪਿਸ਼ਾਬ

ਖ਼ਬਰਾਂ ਮੁਤਾਬਕ 26 ਨਵੰਬਰ 2022 ਨੂੰ ਨਿਊਯਾਰਕ ਤੋਂ ਦਿੱਲੀ ਆ ਰਹੇ ਜਹਾਜ਼ ਵਿਚ ਨਸ਼ੇ 'ਚ ਧੁੱਤ ਇਕ ਪੁਰਸ਼ ਯਾਤਰੀ ਨੇ ਇਕ ਮਹਿਲਾ 'ਤੇ ਪਿਸ਼ਾਬ ਕਰ ਦਿੱਤਾ ਸੀ। ਏਅਰ ਇੰਡੀਆ ਦੇ ਇਕ ਬੁਲਾਰੇ ਨੇ ਬੁੱਧਵਾਰ ਨੂੰ ਦੱਸਿਆ ਕਿ ਏਅਰਲਾਈਨ ਨੇ ਮਾਮਲੇ ਦੀ ਆਗਾਮੀ ਜਾਂਚ ਅਤੇ ਦੋਸ਼ੀ ਖ਼ਿਲਾਫ ਕਾਰਵਾਈ ਲਈ ਇਸ ਦੀ ਸੂਚਨਾ ਪੁਲਸ ਅਤੇ ਸਬੰਧਤ ਅਧਿਕਾਰੀਆਂ ਨੂੰ ਦਿੱਤੀ ਹੈ। 

ਇਹ ਵੀ ਪੜ੍ਹੋ- ਅਵਾਰਾ ਕੁੱਤਿਆਂ ਲਈ ਫ਼ਰਿਸ਼ਤਾ ਬਣੀ ਪ੍ਰਤਿਮਾ ਦੇਵੀ ਦਾ MCD ਨੇ ਢਾਹਿਆ ਆਸ਼ਿਆਨਾ, ਠੰਡ 'ਚ ਰਹਿਣ ਨੂੰ ਮਜਬੂਰ

ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਸੀਂ ਏਅਰਲਾਈਨ ਤੋਂ ਰਿਪੋਰਟ ਮੰਗੀ ਹੈ ਅਤੇ ਲਾਪ੍ਰਵਾਹੀ ਵਰਤਣ ਵਾਲਿਆਂ 'ਤੇ ਕਾਰਵਾਈ ਕੀਤੀ ਜਾਵੇਗੀ। ਹਵਾਬਾਜ਼ੀ ਕੰਪਨੀ ਦੇ ਇਕ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਅਤੇ ਉੱਚਿਤ ਕਾਰਵਾਈ ਲਈ ਇਕ ਅੰਦਰੂਨੀ ਕਮੇਟੀ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਘਟਨਾ ਬਾਰੇ ਸੁਣਿਆ ਹੈ, ਜੋ ਕਿ ਨਾ-ਮਨਜ਼ੂਰ ਹੈ। ਅਸੀਂ ਜਾਂਚ ਦੌਰਾਨ ਪੀੜਤ ਯਾਤਰੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਬਰਾਬਰ ਸੰਪਰਕ ਵਿਚ ਹਾਂ। 

ਇਹ ਵੀ ਪੜ੍ਹੋ-  ਦੋਸਤੀ ਤੋੜਨ 'ਤੇ ਸਨਕੀ ਨੌਜਵਾਨ ਨੇ ਕੁੜੀ 'ਤੇ ਚਾਕੂ ਨਾਲ ਕੀਤੇ ਵਾਰ, CCTV 'ਚ ਕੈਦ ਹੋਈ ਘਟਨਾ

 

 


Tanu

Content Editor

Related News