ਖ਼ਰਾਬ ਮੌਸਮ ਦੀ ਚਿਤਾਵਨੀ ਤੋਂ ਬਾਅਦ ਏਅਰ ਇੰਡੀਆ ਨੇ ਦਿੱਲੀ-ਨਰੀਤਾ ਉਡਾਣ ਕੀਤੀ ਰੱਦ
Friday, Aug 16, 2024 - 03:20 AM (IST)
ਨਵੀਂ ਦਿੱਲੀ- ਖ਼ਰਾਬ ਮੌਸਮ ਦੀ ਚਿਤਾਵਨੀ ਕਾਰਨ ਏਅਰ ਇੰਡੀਆ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ਤੋਂ ਜਾਪਾਨ ਦੇ ਨਰੀਤਾ ਹਵਾਈ ਅੱਡੇ 'ਤੇ ਜਾਣ ਵਾਲੀ ਆਪਣੀ ਉਡਾਣ ਰੱਦ ਕਰ ਦਿੱਤੀ ਹੈ। ਕੰਪਨੀ ਨੇ ਕਿਹਾ ਹੈ ਕਿ 16 ਅਗਸਤ ਨੂੰ ਦਿੱਲੀ-ਨਰੀਤਾ ਰੂਟ ਦੀਆਂ ਫਲਾਈਟਾਂ ਦੇ ਰੱਦ ਹੋਣ ਕਾਰਨ ਯਾਤਰੀਆਂ ਨੂੰ ਰਿਫੰਡ ਦੇ ਦਿੱਤਾ ਜਾਵੇਗਾ।
ਏਅਰ ਇੰਡੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਪੋਸਟ ਕਰ ਕੇ ਇਹ ਜਾਣਕਾਰੀ ਦਿੱਤੀ ਸੀ। ਕੰਪਨੀ ਨੇ ਲਿਖਿਆ, ''ਟੋਕੀਓ 'ਚ ਖ਼ਰਾਬ ਮੌਸਮ ਦੀ ਚਿਤਾਵਨੀ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਦਿੱਲੀ-ਨਰੀਤਾ-ਦਿੱਲੀ ਰੂਟ ਦੀਆਂ ਉਡਾਣਾਂ ਏ.ਆਈ.306 ਤੇ ਏ.ਆਈ.307 ਰੱਦ ਕਰ ਦਿੱਤੀਆਂ ਗਈਆਂ ਹਨ। ਸਾਡੇ ਯਾਤਰੀਆਂ ਤੇ ਕ੍ਰੂ ਮੈਂਬਰਾਂ ਦੀ ਸੁਰੱਖਿਆ ਸਾਡੇ ਲਈ ਸਭ ਤੋਂ ਅਹਿਮ ਹੈ।''
ਇਹ ਵੀ ਪੜ੍ਹੋ- ਆਜ਼ਾਦੀ ਦਿਵਸ ਸਮਾਰੋਹ ਦੌਰਾਨ ਰਾਹੁਲ ਗਾਂਧੀ ਦੀ ਸੀਟ 'ਤੇ ਮਚਿਆ ਬਵਾਲ, 5ਵੀਂ ਕਤਾਰ 'ਚ ਪਿਆ ਬੈਠਣਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e