ਗੁਰੂਗ੍ਰਾਮ :ਪ੍ਰਾਇਵੇਟ ਏਅਰਲਾਇੰਸ ਦੀ ਮਹਿਲਾ ਕਰੂ ਮੈਂਬਰ ਨੇ ਕੀਤੀ ਖੁਦਕੁਸ਼ੀ
Thursday, Dec 19, 2019 - 12:04 AM (IST)

ਗੁਰੂਗ੍ਰਾਮ — ਗੁਰੂਗ੍ਰਾਮ 'ਚ ਇਕ ਪ੍ਰਾਇਵੇਟ ਏਅਰਲਾਇੰਸ ਮਹਿਲਾ ਕਰਮਚਾਰੀ ਦੀ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਖੁਦਕੁਸ਼ੀ ਕਰਨ ਵਾਲੀ ਮਹਿਲਾ ਦਾ ਨਾਂ ਮਿਸ਼ਟੂ ਸਰਕਾਰ ਹੈ। ਮਹਿਲਾ ਪੱਛਮੀ ਬੰਗਾਲ ਦੇ ਸਿਲੀਗੁੜੀ ਦੀ ਰਹਿਣ ਵਾਲੀ ਸੀ। ਡੀ.ਐੱਲ.ਐੱਫ. ਫੇਸ-3 'ਚ ਇਕ ਪੀ.ਜੀ. 'ਚ ਮਹਿਲਾ ਰਹਿੰਦੀ ਸੀ। ਦੋਸ਼ ਹੈ ਕਿ ਮਹਿਲਾ ਨੂੰ ਖੁਦਕੁਸ਼ੀ ਲਈ ਪੀ.ਜੀ. ਸੰਚਾਲਕ ਨੇ ਹੀ ਭੜਕਾਇਆ ਹੈ। ਗੁਰੂਗ੍ਰਾਮ ਪੁਲਸ ਨੇ ਪਿਤਾ ਦੀ ਸ਼ਿਕਾਇਤ 'ਤੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।