ਹਵਾਈ ਫੌਜ ਐੱਮਆਈ-17 ਹੈਲੀਕਾਪਟਰ ਨੇ ਖਰਾਬ ਮੌਸਮ ਕਾਰਨ ਕੀਤੀ ਐਮਰਜੈਂਸੀ ਲੈਂਡਿੰਗ

Thursday, May 07, 2020 - 01:37 PM (IST)

ਹਵਾਈ ਫੌਜ ਐੱਮਆਈ-17 ਹੈਲੀਕਾਪਟਰ ਨੇ ਖਰਾਬ ਮੌਸਮ ਕਾਰਨ ਕੀਤੀ ਐਮਰਜੈਂਸੀ ਲੈਂਡਿੰਗ

ਨਵੀਂ ਦਿੱਲੀ- ਭਾਰਤੀ ਹਵਾਈ ਫੌਜ ਦੇ ਇਕ ਟਰਾਂਸਪੋਰਟ ਐੱਮ.ਆਈ.-17 ਹੈਲੀਕਾਪਟਰ ਨੂੰ ਵੀਰਵਾਰ ਨੂੰ ਖਰਾਬ ਮੌਸਮ ਕਾਰਨ ਸਿੱਕਮ 'ਚ ਐਮਰਜੈਂਸੀ ਸਥਿਤੀ 'ਚ ਉਤਰਾਉਣਾ ਪਿਆ। ਇਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਖਰਾਬ ਮੌਸਮ ਕਾਰਨ ਹਵਾਈ ਫੌਜ ਦੇ ਹੈਲੀਕਾਪਟਰ ਨੂੰ ਸਿੱਕਮ ਦੇ ਮੁਕੁਤਾਂਗ ਦੇ ਨੇੜੇ ਉਤਾਰਨਾ ਪਿਆ, ਇਸ 'ਚ ਸਵਾਰ ਸਾਰੇ ਲੋਕ ਸੁਰੱਖਿਅਤ ਹਨ।

ਅਧਿਕਾਰੀ ਅਨੁਸਾਰ, ਇਸ 'ਚ ਹਵਾਈ ਫੌਜ ਦੇ 4 ਅਤੇ ਫੌਜ ਦੇ 2 ਜਵਾਨ ਸਵਾਰ ਸਨ। ਉਨਾਂ ਨੇ ਦੱਸਿਆ ਕਿ ਇਹ ਹੈਲੀਕਾਪਟਰ ਚੈਟਨ ਤੋਂ ਮੁਕੁਤਾਂਗ ਤੱਕ ਸਾਂਭ-ਸੰਭਾਲ ਲਈ ਨਿਯਮਿਤ ਉਡਾਣ 'ਤੇ ਸੀ ਅਤੇ ਘਟਨਾ 'ਚ ਇਸ ਨੂੰ ਨੁਕਸਾਨ ਪਹੁੰਚਿਆ ਹੈ। ਹਵਾਈ ਫੌਜ ਦੇ ਬੁਲਾਰੇ ਨੇ ਦੱਸਿਆ,''ਇਸ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।


author

DIsha

Content Editor

Related News