ਟਿੱਡੀ ਦਲ ਨਾਲ ਨਜਿੱਠਣ ਲਈ ਹਵਾਈ ਫ਼ੌਜ ਦਾ Mi17 ਹੈਲੀਕਾਪਟਰ ਤਿਆਰ, ਪ੍ਰੀਖਣ ਸਫਲ
Wednesday, Jul 01, 2020 - 01:42 AM (IST)
ਨਵੀਂ ਦਿੱਲੀ - ਦੇਸ਼ ਦੇ ਕਈ ਹਿੱਸਿਆਂ 'ਚ ਟਿੱਡੀਆਂ ਦਾ ਹਮਲਾ ਜਾਰੀ ਹੈ। ਟਿੱਡੀ ਦਲ ਤੋਂ ਨਜਿੱਠਣ ਲਈ ਸਰਕਾਰ ਹਰ ਪੱਧਰ 'ਤੇ ਕੰਮ ਕਰ ਰਹੀ ਹੈ। ਇਸ ਦੌਰਾਨ ਟਿੱਡੀਆਂ ਤੋਂ ਨਜਿੱਠਣ ਲਈ ਹਵਾਈ ਫ਼ੌਜ ਦੇ Mi 17 ਹੈਲੀਕਾਪਟਰਾਂ ਦਾ ਵੀ ਇਸਤੇਮਾਲ ਕਰਣ ਲਈ ਟ੍ਰਾਇਲ ਕੀਤਾ ਗਿਆ।
ਟ੍ਰਾਇਲ ਦੌਰਾਨ ਹਰ ਤਰ੍ਹਾਂ ਦੇ ਦੇਸੀ ਕੰਪੋਨੈਂਟਸ ਦਾ ਇਸਤੇਮਾਲ ਕੀਤਾ ਗਿਆ। ਟ੍ਰਾਇਲ ਦੌਰਾਨ ਅਸਮਾਨ 'ਚੋਂ ਕੀਟਨਾਸ਼ਕਾਂ ਦਾ ਛਿੜਕਾਅ ਕੀਤਾ ਗਿਆ ਜੋ ਕਿ ਸਫਲ ਰਿਹਾ ਹੈ। ਹਵਾਈ ਫ਼ੌਜ ਦੇ ਇਨ੍ਹਾਂ ਹੈਲੀਕਾਪਟਰਾਂ 'ਚ ਛਿੜਕਾਅ ਕਰਣ ਲਈ ਵਿਸ਼ੇਸ਼ ਵਿਵਸਥਾ ਕੀਤੀ ਹੈ ਤਾਂਕਿ ਕੀਟਨਾਸ਼ਕ ਦਾ ਛਿੜਕਾਅ ਕੀਤਾ ਜਾ ਸਕੇ।
ਹਰ ਹੈਲੀਕਾਪਟਰ 'ਚ 800 ਲੀਟਰ ਕੀਟਨਾਸ਼ਕ ਮੈਲਾਥਿਆਨ ਨੂੰ ਰੱਖਣ ਦੀ ਸਮਰੱਥਾ ਹੈ। ਜਿਸ ਨਾਲ ਪ੍ਰਭਾਵਿਤ ਖੇਤਰ 'ਚ ਲਗਭਗ 40 ਮਿੰਟ ਤੱਕ ਛਿੜਕਾਅ ਕੀਤਾ ਜਾ ਸਕਦਾ ਹੈ। ਇੱਕ ਵਾਰ 'ਚ ਲਗਭਗ 750 ਹੈਕਟੇਅਰ ਦੇ ਖੇਤਰ 'ਚ ਛਿੜਕਾਅ ਕੀਤਾ ਜਾ ਸਕਦਾ ਹੈ।
ਪਾਇਲਟ ਅਤੇ ਏਅਰਕਰਾਫਟ ਐਂਡ ਸਿਸਟਮਜ਼ ਟੈਸਟਿੰਗ ਇਸਟੈਬਲਿਸ਼ਮੈਂਟ ਦੇ ਟੈਸਟ ਇੰਜੀਨੀਅਰਾਂ ਦੀ ਇੱਕ ਟੀਮ ਨੇ ਬੈਂਗਲੁਰੂ 'ਚ Mi-17 ਹੈਲੀਕਾਪਟਰ 'ਤੇ ALCS ਦੇ ਗ੍ਰਾਉਂਡ 'ਤੇ ਟ੍ਰਾਇਲ ਨੂੰ ਸਫਲਤਾਪੂਰਵਕ ਅੰਜਾਮ ਦਿੱਤਾ ਹੈ।