ਏਅਰ ਚੀਫ਼ ਮਾਰਸ਼ਲ ਸਿੰਘ ਨੇ ਹਵਾਈ ਫ਼ੌਜ ਦੇ ਨਵੇਂ ਮੁਖੀ ਵਜੋਂ ਸੰਭਾਲਿਆ ਅਹੁਦਾ
Monday, Sep 30, 2024 - 06:18 PM (IST)
ਨਵੀਂ ਦਿੱਲੀ (ਵਾਰਤਾ)- ਏਅਰ ਚੀਫ ਮਾਰਸ਼ਲ ਵੀ.ਆਰ. ਚੌਧਰੀ ਦੇ ਸੋਮਵਾਰ ਨੂੰ ਸੇਵਾਮੁਕਤ ਹੋਣ ਤੋਂ ਬਾਅਦ ਏਅਰ ਚੀਫ ਮਾਰਸ਼ਲ ਏ.ਪੀ. ਸਿੰਘ ਨੇ ਹਵਾਈ ਫ਼ੌਜ ਦੇ ਨਵੇਂ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ। ਹਵਾਈ ਫ਼ੌਜ ਅਨੁਸਾਰ, ਏਅਰ ਚੀਫ ਮਾਰਸ਼ਲ ਚੌਧਰੀ ਨੇ ਹਵਾਈ ਫ਼ੌਜ ਦੇ ਮੁਖੀ ਵਜੋਂ ਆਪਣਾ ਤਿੰਨ ਸਾਲ ਦਾ ਕਾਰਜਕਾਲ ਪੂਰਾ ਹੋਣ 'ਤੇ ਏਅਰ ਫੋਰਸ ਹੈੱਡਕੁਆਰਟਰ ' ਏਅਰ ਚੀਫ ਮਾਰਸ਼ਲ ਸਿੰਘ ਨੂੰ ਹਵਾਈ ਫ਼ੌਜ ਦੀ ਕਮਾਨ ਸੌਂਪੀ। ਏਅਰ ਚੀਫ ਮਾਰਸ਼ਲ ਚੌਧਰੀ ਨੇ ਸਵੇਰੇ ਰਾਸ਼ਟਰੀ ਯੁੱਧ ਸਮਾਰਕ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਹਵਾਈ ਫ਼ੌਜ ਹੈੱਡ ਕੁਆਰਟਰ ਹਵਾਈ ਫ਼ੌਜ ਭਵਨ 'ਚ ਗਾਰਡ ਆਫ਼ ਆਨਰ ਦਿੱਤਾ ਗਿਆ। ਉਨ੍ਹਾਂ ਨੇ ਨਵੇਂ ਫ਼ੌਜ ਮੁਖੀ ਏਅਰ ਚੀਫ਼ ਮਾਰਸ਼ਲ ਸਿੰਘ ਨੂੰ ਚਾਰਜ ਸੌਂਪਿਆ।
ਇਹ ਵੀ ਪੜ੍ਹੋ : ਅਨੁਪਮ ਖੇਰ ਦੀ ਤਸਵੀਰ ਵਾਲੇ 500-500 ਦੇ ਨੋਟਾਂ ਨਾਲ ਵਪਾਰੀ ਕੋਲੋਂ ਖਰੀਦਿਆ 2 ਕਿਲੋ ਸੋਨਾ
ਏਅਰ ਚੀਫ਼ ਮਾਰਸ਼ਲ ਸਿੰਘ ਫਰਵਰੀ 2023 ਤੋਂ ਹਵਾਈ ਫ਼ੌਜ ਉੱਪ ਮੁਖੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ। ਇਸ ਮੌਕੇ ਹਵਾਈ ਫ਼ੌਜ ਦੇ ਕਈ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਏਅਰ ਚੀਫ਼ ਮਾਰਸ਼ਲ ਸਿੰਘ ਨੂੰ 21 ਸਤੰਬਰ ਨੂੰ ਨਵਾਂ ਹਵਾਈ ਫ਼ੌਜ ਮੁਖੀ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੂੰ ਦਸੰਬਰ 1984 'ਚ ਭਾਰਤੀ ਹਵਾਈ ਫ਼ੌਜ ਦੀ ਫਾਈਟਰ ਪਾਇਲਟ ਸਟ੍ਰੀਮ 'ਚ ਨਿਯੁਕਤ ਕੀਤਾ ਗਿਆ ਸੀ। ਲਗਭਗ 40 ਸਾਲਾਂ ਦੀ ਲੰਬੀ ਸੇਵਾ ਦੌਰਾਨ ਉਨ੍ਹਾਂ ਨੇ ਵੱਖ-ਵੱਖ ਮਹੱਤਵਪੂਰਨ ਜ਼ਿੰਮੇਵਾਰੀਆਂ ਨੂੰ ਸੰਭਾਲਿਆ ਹੈ। ਰਾਸ਼ਟਰੀ ਰੱਖਿਆ ਅਕਾਦਮੀ, ਰੱਖਿਆ ਸੇਵਾ ਸਟਾਫ਼ ਕਾਲਜ ਅਤੇ ਰਾਸ਼ਟਰੀ ਰੱਖਿਆ ਕਾਲਜ ਦੇ ਸਾਬਕਾ ਵਿਦਿਆਰਥੀ ਰਹੇ ਅਧਿਕਾਰੀ ਇਕ ਯੋਗ ਫਲਾਈਟ ਟਰੇਨੀ ਅਤੇ ਇਕ ਪ੍ਰਯੋਗਾਤਮਕ ਟੈਸਟ ਪਾਇਲਟ ਹਨ, ਜਿਨ੍ਹਾਂ ਕੋਲ ਵੱਖ-ਵੱਖ ਤਰ੍ਹਾਂ ਦੇ ਸਥਿਰ ਅਤੇ ਰੋਟਰੀ ਵਿੰਗ ਜਹਾਜ਼ਾਂ 'ਤੇ 5 ਹਜ਼ਾਰ ਘੰਟੇ ਤੋਂ ਵੱਧ ਉਡਾਣ ਦਾ ਅਨੁਭਵ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8