ਏਮਸ-ਦਿੱਲੀ ਦਾ ਸਰਵਰ ਛੇਵੇਂ ਦਿਨ ਵੀ ਡਾਊਨ, ਹੈਕਰਾਂ ਨੇ ਕ੍ਰਿਪਟੋਕਰੰਸੀ ’ਚ ਮੰਗੇ 200 ਕਰੋੜ ਰੁਪਏ

Tuesday, Nov 29, 2022 - 11:31 AM (IST)

ਏਮਸ-ਦਿੱਲੀ ਦਾ ਸਰਵਰ ਛੇਵੇਂ ਦਿਨ ਵੀ ਡਾਊਨ, ਹੈਕਰਾਂ ਨੇ ਕ੍ਰਿਪਟੋਕਰੰਸੀ ’ਚ ਮੰਗੇ 200 ਕਰੋੜ ਰੁਪਏ

ਨਵੀਂ ਦਿੱਲੀ (ਭਾਸ਼ਾ)– ਅਖਿਲ ਭਾਰਤੀ ਮੈਡੀਕਲ ਸੰਸਥਾਨ (ਏਮਸ), ਦਿੱਲੀ ਤੋਂ ਹੈਕਰਾਂ ਨੇ ਕਥਿਤ ਤੌਰ ’ਤੇ ਕ੍ਰਿਪਟੋਕਰੰਸੀ ’ਚ ਲਗਭਗ 200 ਕਰੋੜ ਰੁਪਏ ਦੀ ਮੰਗ ਕੀਤੀ ਹੈ, ਜਿਸ ਦਾ ਸਰਵਰ ਲਗਾਤਾਰ ਛੇਵੇਂ ਦਿਨ ਖਰਾਬ ਰਿਹਾ। ਅਧਿਕਾਰਕ ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸੰਨ੍ਹਮਾਰੀ ਦਾ ਬੁੱਧਵਾਰ ਸਵੇਰੇ ਪਤਾ ਲੱਗਾ ਸੀ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਸੰਨ੍ਹਮਾਰੀ ਦੇ ਕਾਰਨ ਲਗਭਗ 3-4 ਕਰੋੜ ਮਰੀਜ਼ਾਂ ਦਾ ਡਾਟਾ ਪ੍ਰਭਾਵਿਤ ਹੋ ਸਕਦਾ ਹੈ।

ਸੂਤਰਾਂ ਨੇ ਕਿਹਾ ਕਿ ਸਰਵਰ ਡਾਊਨ ਹੋਣ ਦੇ ਕਾਰਨ ਐਮਰਜੈਂਸੀ ਵਿਭਾਗ ’ਚ ਮਰੀਜ਼ਾਂ ਦੀਆਂ ਦੇਖਭਾਲ ਸੇਵਾਵਾਂ, ਆਊਟਡੋਰ ਪੇਸ਼ੇਂਟ, ਦਾਖਲ ਮਰੀਜ਼ ਅਤੇ ਪ੍ਰਯੋਗਸ਼ਾਲਾ ਵਿਭਾਗ ਨੂੰ ਕਾਗਜ਼ੀ ਤੌਰ ’ਤੇ ਬੰਦ ਕੀਤਾ ਜਾ ਰਿਹਾ ਹੈ।

ਭਾਰਤੀ ਕੰਪਿਊਟਰ ਐਮਰਜੈਂਸੀ ਪ੍ਰਤੀਕਿਰਿਆ ਦਲ (ਸਰਟ-ਇਨ), ਦਿੱਲੀ ਪੁਲਸ ਅਤੇ ਗ੍ਰਹਿ ਮੰਤਰਾਲਾ ਦੇ ਨੁੰਮਾਇੰਦੇ ਰੈਂਸਮਵੇਅਰ ਹਮਲੇ ਦੀ ਜਾਂਚ ਕਰ ਰਹੇ ਹਨ। ਰੈਂਸਮਵੇਅਰ ਹਮਲੇ ਦੇ ਕਾਰਨ ਕੰਪਿਊਟਰ ਤੱਕ ਪਹੁੰਚ ਬੰਦ ਹੋ ਜਾਂਦੀ ਹੈ ਅਤੇ ਪਹੁੰਚ ਦੇਣ ਲਈ ਹੈਕਰ ਪੈਸੇ ਦੀ ਮੰਗ ਕਰਦੇ ਹਨ। ਦਿੱਲੀ ਪੁਲਸ ਦੀ ਇੰਟੈਲੀਜੈਂਸ ਫਿਊਜ਼ਨ ਐਂਡ ਸਟ੍ਰੈਟਜਿਕ ਆਪ੍ਰੇਸ਼ਨਜ਼ (ਆਈ. ਐੱਫ. ਐੱਸ. ਓ.) ਇਕਾਈ ਵੱਲੋਂ 25 ਨਵੰਬਰ ਨੂੰ ਜ਼ਬਰੀ ਵਸੂਲੀ ਅਤੇ ਸਾਈਬਰ ਅੱਤਵਾਦ ਦਾ ਮਾਮਲਾ ਦਰਜ ਕੀਤਾ ਗਿਆ ਸੀ।

ਅਧਿਕਾਰਕ ਸੂਤਰਾਂ ਨੇ ਕਿਹਾ ਕਿ ਜਾਂਚ ਏਜੰਸੀਆਂ ਦੀ ਸਿਫਾਰਿਸ਼ਾਂ ’ਤੇ ਹਸਪਤਾਲ ’ਚ ਕੰਪਿਊਟਰ ’ਤੇ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਏਮਸ ਦੇ ਸਰਵਰ ’ਚ ਸਾਬਕਾ ਪ੍ਰਧਾਨ ਮੰਤਰੀਆਂ, ਮੰਤਰੀਆਂ, ਨੌਕਰਸ਼ਾਹਾਂ ਅਤੇ ਜੱਜਾਂ ਸਮੇਤ ਕਈ ਅਤਿ ਮਹੱਤਵਪੂਰਨ ਵਿਅਕਤੀਆਂ (ਵੀ. ਆਈ. ਪੀ.) ਦਾ ਡਾਟਾ ਸਟੋਰ ਹੈ।


author

Rakesh

Content Editor

Related News