AIIMS 'ਚ ਨਰਸਿੰਗ ਅਹੁਦੇ ਲਈ ਨਿਕਲੀਆਂ ਬੰਪਰ ਭਰਤੀਆਂ, ਜਲਦੀ ਕਰੋ ਅਪਲਾਈ

08/10/2020 12:28:49 PM

ਨਵੀਂ ਦਿੱਲੀ— ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸੇਜ਼ (ਏਮਜ਼) ਨੇ ਨਰਸਿੰਗ ਦੇ ਹਜ਼ਾਰਾਂ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਇਸ ਭਰਤੀ ਪ੍ਰਕਿਰਿਆ ਜ਼ਰੀਏ ਦੇਸ਼ ਦੇ ਵੱਖ-ਵੱਖ ਏਮਜ਼ ਵਿਚ ਨਰਸਿੰਗ ਅਫ਼ਸਰਾਂ ਦੇ ਅਹੁਦੇ ਭਰੇ ਜਾਣਗੇ। ਏਮਜ਼ ਦਿੱਲੀ ਨੇ ਇਸ ਸੰੰਬੰਧ 'ਚ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਏਮਜ਼ ਵਿਚ ਨਰਸਿੰਗ ਅਫ਼ਸਰਾਂ ਦੇ ਅਹੁਦਿਆਂ 'ਤੇ ਕੁੱਲ 3,803 ਅਹੁਦਿਆਂ 'ਤੇ ਨਿਯੁਕਤੀ ਕੀਤੀ ਜਾਵੇਗੀ।
ਜ਼ਰੂਰੀ ਯੋਗਤਾ— 
ਏਮਜ਼ ਨਰਸਿੰਗ ਅਧਿਕਾਰੀ ਭਰਤੀ 2020 ਲਈ ਬੇਨਤੀ ਕਰਨ ਵਾਲੇ ਉਮੀਦਵਾਰਾਂ ਨੂੰ ਇੰਡੀਅਨ ਨਰਸਿੰਗ ਕੌਂਸਲ/ਸਟੇਟ ਨਰਸਿੰਗ ਕੌਂਸਲ ਵਲੋਂ ਮਾਨਤਾ ਪ੍ਰਾਪਤ ਸੰਸਥਾ ਜਾਂ ਯੂਨੀਵਰਸਿਟੀ ਤੋਂ ਬੀ. ਐੱਸ. ਸੀ. ਨਰਸਿੰਗ ਜਾਂ ਬੀ. ਐੱਸ. ਸੀ/ਪੋਸਟ ਬੇਸਿਕ ਬੀ. ਐੱਸ. ਸੀ. ਨਰਸਿੰਗ ਹੋਣਾ ਚਾਹੀਦਾ ਹੈ।
ਉਮਰ ਹੱਦ—
ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਬੇਨਤੀ ਕਰਨ ਵਾਲੇ ਉਮੀਦਵਾਰਾਂ ਦੀ ਘੱਟ ਤੋਂ ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ 30 ਸਾਲ ਤੈਅ ਕੀਤੀ ਗਈ ਹੈ। ਉੱਥੇ ਹੀ ਐੱਸ. ਸੀ/ਐੱਸ. ਟੀ/ ਵਰਗ ਦੇ ਉਮੀਦਵਾਰਾਂ ਨੂੰ 5 ਸਾਲ ਅਤੇ ਓ. ਬੀ. ਸੀ. ਵਰਗ ਨੂੰ 3 ਸਾਲ ਦੀ ਛੋਟ ਦਿੱਤੀ ਜਾਵੇਗੀ। 

PunjabKesari
ਚੋਣ ਪ੍ਰਕਿਰਿਆ—
ਉਮੀਦਵਾਰਾਂ ਦੀ ਚੋਣ ਆਨਲਾਈਨ ਟੈਸਟ ਦੇ ਆਧਾਰ 'ਤੇ ਮੈਰਿਟ ਲਿਸਟ ਜ਼ਰੀਏ ਹੋਵੇਗੀ। ਇਸ ਲਈ 3 ਘੰਟੇ ਦਾ ਇਮਤਿਹਾਨ ਹੋਵੇਗਾ, ਜਿਸ ਵਿਚ 200 ਅੰਕਾਂ ਦੇ 200 ਬਦਲਵੇਂ ਸਵਾਲ ਪੁੱਛੇ ਜਾਣਗੇ।
ਅਰਜ਼ੀ ਫੀਸ—
ਇਨ੍ਹਾਂ ਅਹੁਦਿਆਂ ਲਈ ਜਨਰਲ/ਓ. ਬੀ. ਸੀ. ਵਰਗ ਦੇ ਉਮੀਦਵਾਰਾਂ ਨੂੰ 1500 ਰੁਪਏ ਅਰਜ਼ੀ ਫੀਸ ਦੇਣੀ ਹੋਵੇਗੀ, ਜਦਕਿ ਐੱਸ. ਸੀ/ਐੱਸ. ਟੀ. ਵਰਗ ਦੇ ਉਮੀਦਵਾਰਾਂ ਨੂੰ 1200 ਰੁਪਏ ਫੀਸ ਦੇਣੀ ਹੋਵੇਗੀ।
ਮਹੱਤਵਪੂਰਨ ਤਾਰੀਖ਼ਾਂ—
ਆਨਲਾਈਨ ਅਪਲਾਈ ਕਰਨ ਦੀ ਆਖਰੀ ਤਾਰੀਖ਼— 18 ਅਗਸਤ 2020
ਇਮਤਿਹਾਨ ਦੀ ਤਾਰੀਖ਼— 1 ਸਤੰਬਰ 2020
ਇੰਝ ਕਰੋ ਅਪਲਾਈ—
ਏਮਜ਼ ਨਰਸਿੰਗ ਅਧਿਕਾਰੀ ਭਰਤੀ ਲਈ ਇੱਛੁਕ ਅਤੇ ਯੋਗ ਉਮੀਦਵਾਰ http://aiimsexams.org 'ਤੇ ਜਾ ਕੇ 18 ਅਗਸਤ 2020 ਤੱਕ ਆਨਲਾਈਨ ਬੇਨਤੀ ਕਰ ਸਕਦੇ ਹਨ।


Tanu

Content Editor

Related News