AIIMS ਨਰਸ ਯੂਨੀਅਨ ਦਾ ਹੜਤਾਲ ਦਾ ਐਲਾਨ, ਡਾਇਰੈਕਟਰ ਗੁਲੇਰੀਆ ਬੋਲੇ- ਕੋਰੋਨਾ ''ਚ ਅਜਿਹਾ ਨਾ ਕਰੋ

Tuesday, Dec 15, 2020 - 12:18 AM (IST)

AIIMS ਨਰਸ ਯੂਨੀਅਨ ਦਾ ਹੜਤਾਲ ਦਾ ਐਲਾਨ, ਡਾਇਰੈਕਟਰ ਗੁਲੇਰੀਆ ਬੋਲੇ- ਕੋਰੋਨਾ ''ਚ ਅਜਿਹਾ ਨਾ ਕਰੋ

ਨਵੀਂ ਦਿੱਲੀ - ਦਿੱਲੀ ਏਮਜ਼ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕਰਨ ਵਾਲੇ ਨਰਸ ਯੂਨੀਅਨ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਮਹਾਮਾਰੀ ਦੇ ਸਮੇਂ ਅਜਿਹਾ ਨਾ ਕਰਨ, ਜਦੋਂ ਕਿ ਸੰਸਥਾਨ ਨੇ ਉਨ੍ਹਾਂ ਦੀਆਂ ਮੰਗਾਂ 'ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ।
ਕਿਸਾਨਾਂ ਨੂੰ ਮਿਲਿਆ ਅੰਨਾ ਹਜ਼ਾਰੇ ਦਾ ਸਾਥ, ਕੇਂਦਰ ਨੂੰ ਦਿੱਤੀ ਭੁੱਖ ਹੜਤਾਲ ਕਰਨ ਦੀ ਚਿਤਾਵਨੀ

ਦਿੱਲੀ ਸਥਿਤ ਸੰਪੂਰਣ ਭਾਰਤੀ ਆਯੂਰਵਿਗਿਆਨ ਸੰਸਥਾਨ (AIIMS) ਦੀ ਨਰਸ ਯੂਨੀਅਨ ਆਪਣੀਆਂ ਤਮਾਮ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਹੈ। ਏਮਜ਼ ਦੀ ਨਰਸ ਯੂਨੀਅਨ ਨੇ ਆਪਣੀਆਂ ਮੰਗਾਂ ਦੇ ਛੁਟਕਾਰੇ ਨੂੰ ਲੈ ਕੇ ਅੱਜ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ, ਜਿਸ ਵਿੱਚ 6ਵੇਂ ਕੇਂਦਰੀ ਤਨਖਾਹ ਕਮਿਸ਼ਨ ਨਾਲ ਸਬੰਧਤ ਮੰਗ ਵੀ ਸ਼ਾਮਲ ਹੈ।

ਉਥੇ ਹੀ ਏਮਜ਼ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਕਿਹਾ ਕਿ ਇਹ ਬਦਕਿਸਮਤੀ ਭੱਰਿਆ ਹੈ ਕਿ ਨਰਸ ਯੂਨੀਅਨ ਹੁਣ ਹੜਤਾਲ 'ਤੇ ਚਲਾ ਗਿਆ ਹੈ। ਉਹ ਵੀ ਉਦੋਂ ਜਦੋਂ ਸਿਰਫ ਕੁੱਝ ਮਹੀਨਿਆਂ ਵਿੱਚ (ਕੋਰੋਨਾ) ਵੈਕਸੀਨ ਆਉਣ ਵਾਲੀ ਹੈ। ਮੈਂ ਸਾਰੇ ਨਰਸਾਂ ਅਤੇ ਨਰਸਿੰਗ ਅਧਿਕਾਰੀਆਂ ਤੋਂ ਅਪੀਲ ਕਰਦਾ ਹਾਂ ਕਿ ਉਹ ਹੜਤਾਲ 'ਤੇ ਨਾ ਜਾਣ, ਵਾਪਸ ਕੰਮ 'ਤੇ ਪਰਤ ਆਉਣ ਅਤੇ ਕੰਮ ਕਰਨ ਅਤੇ ਸਾਨੂੰ ਮਹਾਮਾਰੀ ਤੋਂ ਬਚਾਉਣ 'ਚ ਮਦਦ ਕਰਨ।

ਸਮਾਚਾਰ ਏਜੰਸੀ ਏ.ਐੱਨ.ਆਈ. ਮੁਤਾਬਕ ਰਣਦੀਪ ਗੁਲੇਰੀਆ ਨੇ ਕਿਹਾ ਕਿ ਨਰਸ ਯੂਨੀਅਨ ਨੇ 23 ਮੰਗਾਂ ਰੱਖੀ ਸਨ ਅਤੇ ਏਮਜ਼ ਨੇ ਸਾਰੇ ਮਾਮਲਿਆਂ ਨੂੰ ਸੁਲਝਾਣ ਦਾ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ। ਇਸ ਮਹਾਮਾਰੀ ਦੇ ਦੌਰ ਵਿੱਚ ਨਰਸ ਆਪਣੀ ਡਿਊਟੀ ਤੋਂ ਇੰਝ ਨਹੀਂ ਜਾ ਸਕਦੀਆਂ ਹਨ। ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਪਲਾਨ ਮੁਤਾਬਕ ਅੱਗੇ ਵਧਣ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।

 


author

Inder Prajapati

Content Editor

Related News