ਏਮਜ਼ ਦੇ ਹੱਡੀ ਰੋਗ ਵਿਭਾਗ ਦੇ ਇਕ ਮੈਂਬਰ ''ਚ ਹੋਈ ਕੋਵਿਡ-19 ਇਨਫੈਕਸ਼ਨ ਦੀ ਪੁਸ਼ਟੀ

Monday, May 18, 2020 - 03:19 PM (IST)

ਏਮਜ਼ ਦੇ ਹੱਡੀ ਰੋਗ ਵਿਭਾਗ ਦੇ ਇਕ ਮੈਂਬਰ ''ਚ ਹੋਈ ਕੋਵਿਡ-19 ਇਨਫੈਕਸ਼ਨ ਦੀ ਪੁਸ਼ਟੀ

ਨਵੀਂ ਦਿੱਲੀ- ਏਮਜ਼ ਦੇ ਹੱਡੀ ਰੋਗ ਵਿਭਾਗ ਦਾ ਇਕ ਫੈਕਲਟੀ ਮੈਂਬਰ ਕੋਵਿਡ-19 ਨਾਲ ਇਨਫੈਕਟਡ ਪਾਇਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦੇ ਸੰਪਰਕ 'ਚ ਆਏ ਲੋਕਾਂ ਦਾ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਫੈਕਲਟੀ ਮੈਂਬਰ ਦੀ ਪਤਨੀ ਦੀ ਕੋਰੋਨਾ ਵਾਇਰਸ ਜਾਂਚ ਰਿਪੋਰਟ ਨੈਗੇਟਿਵ ਪਾਈ ਗਈ ਹੈ। ਸੂਤਰਾਂ ਨੇ ਦੱਸਿਆ,''ਫੈਕਲਟੀ ਮੈਂਬਰ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਸੰਪਰਕ 'ਚ ਆਏ ਹੋਏ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਹੁਣ ਤੱਕ ਕੁੱਲ 10 ਲੋਕਾਂ ਨੂੰ ਆਈਸੋਲੇਟ 'ਚ ਭੇਜਿਆ ਗਿਆ ਹੈ, ਜਿਨ੍ਹਾਂ 'ਚੋਂ ਜ਼ਿਆਦਾ ਹਸਪਤਾਲ 'ਚ ਉਨ੍ਹਾਂ ਦੇ ਸਹਿਕਰਮੀ ਹਨ।''

ਏਮਜ਼ ਦੇ ਮੈਡੀਕਲ ਸੁਪਰਡੈਂਟ ਡਾ. ਡੀ.ਕੇ. ਸ਼ਰਮਾ ਅਨੁਸਾਰ ਪਿਛਲੇ 2 ਮਹੀਨਿਆਂ 'ਚ ਇਕ ਫੈਕਲਟੀ ਮੈਂਬਰ, 2 ਰੈਜੀਡੈਂਟ ਡਾਕਟਰ, 13 ਨਰਸਿੰਗ ਸਟਾਫ, 3 ਤਕਨੀਸ਼ੀਅਨ, 11 ਹਸਪਤਾਲ ਸੇਵਾਦਾਰ, 12 ਸਫ਼ਾਈ ਕਰਮਚਾਰੀ ਅਤੇ 45 ਸੁਰੱਖਿਆ ਗਾਰਡ ਸਮੇਤ 92 ਸਿਹਤ ਕਰਮਚਾਰੀ ਕੋਵਿਡ-19 ਨਾਲ ਇਨਫੈਕਟਡ ਪਾਏ ਗਏ ਹਨ।


author

DIsha

Content Editor

Related News