ਪੈਰਾਲਾਈਜ਼ਡ ਮਰੀਜ਼ਾਂ ਨੂੰ ਚੱਲਣ-ਫਿਰਨ ’ਚ ਸਮਰੱਥ ਬਣਾਏਗਾ ਏਮਸ ਦਾ ਐਕਸੋ ਸਕੇਲੇਟਨ
Friday, Feb 23, 2024 - 12:57 PM (IST)
ਨਵੀਂ ਦਿੱਲੀ (ਨਵੋਦਿਆ ਟਾਈਮਸ) - ਹਾਦਸਾ ਜਾਂ ਪੈਰਾਲਾਈਜ਼ ਕਾਰਨ ਲੰਬੇ ਸਮੇਂ ਤੋਂ ਚੱਲਣ-ਫਿਰਨ ’ਚ ਅਸਮਰੱਥ ਮਰੀਜ਼ਾਂ ਲਈ ਏਮਜ਼ ਦਿੱਲੀ ਤੋਂ ਇਕ ਰਾਹਤ ਭਰੀ ਖ਼ਬਰ ਆਈ ਹੈ। ਏਮਸ ਦੇ ਆਰਥੋਪੈਡਿਕਸ ਵਿਭਾਗ ਮੁਤਾਬਕ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਸ-ਦਿੱਲੀ), ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਅਤੇ ਭਾਰਤੀ ਤਕਨਾਲੋਜੀ ਸੰਸਥਾਨ (ਆਈ. ਆਈ. ਟੀ.-ਦਿੱਲੀ) ਨਾਲ ਮਿਲ ਇਕ ਅਜਿਹਾ ਉਪਕਰਨ ਬਣਾ ਰਿਹਾ ਹੈ, ਜਿਸ ਦੀ ਮਦਦ ਨਾਲ ਪੈਰਾਪਲੇਜਿਕ ਨੂੰ ਸਿੱਧਾ ਖੜ੍ਹਾ ਹੋਣ, ਚੱਲਣ-ਫਿਰਨ, ਉਠਣ-ਬੈਠਣ ਅਤੇ ਪੌੜੀਆਂ ਚੜ੍ਹਨ ’ਚ ਸਮਰੱਥ ਬਣਾਇਆ ਜਾ ਸਕੇਗਾ।
ਇਹ ਖ਼ਬਰ ਵੀ ਪੜ੍ਹੋ : ਵਿਆਹ ਦੇ ਬੰਧਨ ’ਚ ਬੱਝੇ ਰਕੁਲ ਪ੍ਰੀਤ ਤੇ ਜੈਕੀ ਭਗਨਾਨੀ, ਗੋਆ ਤੋਂ ਸਾਹਮਣੇ ਆਈਆਂ ਖ਼ੂਬਸੂਰਤ ਤਸਵੀਰਾਂ
ਆਰਥੋਪੈਡਿਕਸ ਵਿਭਾਗ ਦੇ ਡਾ. ਭਾਵੁਕ ਗਰਗ ਨੇ ਦੱਸਿਆ ਕਿ ਪੈਰਾਪਲੇਜਿਕ ਆਮ ਤੌਰ ’ਤੇ ਰੀੜ੍ਹ ਦੀ ਹੱਡੀ ਜਾਂ ਦਿਮਾਗ ’ਤੇ ਸੱਟ ਲੱਗਣ ਕਾਰਨ ਹੁੰਦਾ ਹੈ। ਇਹ ਸੱਟ ਸੰਕੇਤਾਂ ਨੂੰ ਮਰੀਜ਼ ਦੇ ਹੇਠਲੇ ਸਰੀਰ ਤੱਕ ਪਹੁੰਚਣ ਤੋਂ ਰੋਕਦੀ ਹੈ। ਜਦੋਂ ਮਰੀਜ਼ ਦਾ ਦਿਮਾਗ ਉਸਦੇ ਹੇਠਲੇ ਸਰੀਰ ਨੂੰ ਸੰਕੇਤ ਭੇਜਣ ’ਚ ਅਸਮਰੱਥ ਹੁੰਦਾ ਹੈ, ਤਾਂ ਇਸਦਾ ਨਤੀਜਾ ਪੈਰਾਲਾਈਜ਼ ਹੋ ਜਾਂਦਾ ਹੈ। ਅਜਿਹੇ ਮਰੀਜ਼ ਨਾ ਤਾਂ ਖੁਦ ਉੱਠ-ਬੈਠ ਸਕਦੇ ਹਨ, ਨਾ ਹੀ ਖੁਦ ਸਿੱਧੇ ਖੜ੍ਹੇ ਹੋ ਸਕਦੇ ਹਨ।
ਇਹ ਖ਼ਬਰ ਵੀ ਪੜ੍ਹੋ : PVR-INOX ਦਾ ਸਿਨੇਮਾ ਪ੍ਰੇਮੀਆਂ ਨੂੰ ਖ਼ਾਸ ਤੋਹਫ਼ਾ, ਅੱਜ ਦੇ ਦਿਨ ਸਿਨੇਮਾਘਰਾਂ 'ਚ ਫ਼ਿਲਮਾਂ ਵੇਖੋ ਸਿਰਫ਼ 99 ਰੁਪਏ 'ਚ
ਡਾ. ਗਰਗ ਅਨੁਸਾਰ ਮਰੀਜ਼ ਦੀ ਰਿਕਵਰੀ ਲਈ ‘ਐਕਸੋ ਸਕੇਲੇਟਨ’ ਦਾ ਵਿਕਾਸ ਕੀਤਾ ਜਾ ਰਿਹਾ ਹੈ, ਜਿਸ ਨੂੰ ਧਾਤੂ, ਫਾਈਬਰ ਅਤੇ ਪਲਾਸਟਿਕ ਨਾਲ ਤਿਆਰ ਕੀਤਾ ਜਾਵੇਗਾ। ਇਸ ਨੂੰ ਪਹਿਨ ਕੇ ਮਰੀਜ਼ ਦੇ ਪੈਰਾਂ ਦੀ ਤਾਕਤ ਅਤੇ ਗਤੀਸ਼ੀਲਤਾ ’ਚ ਵਾਦਾ ਹੁੰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।