ਗ੍ਰੈਜੂਏਸ਼ਨ ਪਾਸ ਲਈ ਇਸ ਵਿਭਾਗ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਲੱਖਾਂ ''ਚ ਹੋਵੇਗੀ ਤਨਖਾਹ
Friday, Dec 27, 2019 - 10:49 AM (IST)

ਨਵੀਂ ਦਿੱਲੀ—ਏਅਰ ਇੰਡੀਆ ਐਕਸਪ੍ਰੈਸ ਲਿਮਟਿਡ ਨੇ ਚੀਫ ਆਫ ਫਾਇਨੈਂਸ, ਅਫਸਰ ਏਅਰਪੋਰਟ ਸਰਵਿਸ, ਡਿਪਟੀ ਮੈਨੇਜਰ ਅਤੇ ਹੋਰ ਕਈ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 14
ਆਖਰੀ ਤਾਰੀਕ- 5 ਜਨਵਰੀ, 2020
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ (BE, B.Tech ਕੰਪਿਊਟਰ ਸਾਇੰਸ), MCA ਡਿਗਰੀ ਪਾਸ ਕੀਤੀ ਹੋਵੇ। ਇਸ ਤੋਂ ਇਲਾਵਾ ਸੀ.ਏ. 'ਚ 20 ਸਾਲ ਅਤੇ ਏਅਰਲਾਈਨ ਇੰਡਸਟਰੀ 'ਚ 5 ਸਾਲ ਦਾ ਐਕਸਪੀਰੀਅੰਸ ਹੋਵੇ।
ਤਨਖਾਹ-
ਡਿਪਟੀ ਮੈਨੇਜਰ 60,000 ਪ੍ਰਤੀ ਮਹੀਨਾ
ਅਫਸਰ ਏਅਰਪੋਰਟ ਸਰਵਿਸ ਅਤੇ ਸੀਨੀਅਰ ਅਸਿਸਟੈਂਟ ਏਅਰਪੋਰਟ 28,000 ਤੋਂ 40,000 ਰੁਪਏ ਪ੍ਰਤੀ ਮਹੀਨਾ
ਸੀਨੀਅਰ ਅਫਸਰ ਆਈ.ਟੀ. 40,000 ਰੁਪਏ
ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਲਿਖਤੀ ਪ੍ਰੀਖਿਆ, ਇੰਟਰਵਿਊ, ਮੈਡੀਕਲ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://www.airindiaexpress.in/en ਪੜ੍ਹੋ।