ਲਾਸ ਏਂਜਲਸ ’ਚ ਲੱਗੀ ਅੱਗ ਦਾ ਦਸਦੇ ਹੋਏ ਵਾਇਰਲ ਕੀਤੇ ਜਾ ਰਹੇ ਵੀਡੀਓ AI ਜਨਰੇਟੇਡ

Sunday, Jan 19, 2025 - 02:26 PM (IST)

ਲਾਸ ਏਂਜਲਸ ’ਚ ਲੱਗੀ ਅੱਗ ਦਾ ਦਸਦੇ ਹੋਏ ਵਾਇਰਲ ਕੀਤੇ ਜਾ ਰਹੇ ਵੀਡੀਓ AI ਜਨਰੇਟੇਡ

fact check by Vishvas News

ਨਵੀਂ ਦਿੱਲੀ (ਵਿਸ਼ਵਾਸ ਨਿਊਜ)- ਅਮਰੀਕਾ ਦੇ ਲਾਸ ਏਂਜਲਸ ’ਚ ਲੱਗੀ ਭਿਆਨਕ ਅੱਗ ’ਚ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਸੋਸ਼ਲ ਮੀਡਿਆ ’ਤੇ ਇਸ ਅੱਗ ਨਾਲ ਜੋੜਦੇ ਹੋਏ ਕਈ ਵੀਡੀਓ ਅਤੇ ਤਸਵੀਰਾਂ ਨੂੰ ਗੁੰਮਰਾਹਕੁੰਨ ਸੰਦਰਭਾਂ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਹੁਣ ਇਸੇ ਨਾਲ ਜੋੜਦੇ ਹੋਏ ਜਾਨਵਰਾਂ ਦੇ ਤਿੰਨ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ ’ਚ ਜਾਨਵਰਾਂ ਨੂੰ ਅੱਗ ਵਿਚਕਾਰ ਦੇਖਿਆ ਜਾ ਸਕਦਾ ਹੈ। ਯੂਜ਼ਰਸ ਇਨ੍ਹਾਂ ਵੀਡੀਓ ਨੂੰ ਅਸਲੀ ਸਮਝ ਕੇ ਸ਼ੇਅਰ ਕਰ ਦਾਅਵਾ ਕਰ ਰਹੇ ਹਨ ਕਿ ਇਹ ਲਾਸ ਏਂਜਲਸ ਦੇ ਜੰਗਲਾਂ ’ਚ ਲੱਗੀ ਅੱਗ ਦਾ ਵੀਡੀਓ ਹੈ।

ਵਿਸ਼ਵਾਸ ਨਿਊਜ ਨੇ ਸਮੇਂ-ਸਮੇਂ ‘ਤੇ ਅਜਿਹੇ ਕਈ ਦਾਅਵਿਆਂ ਦੀ ਜਾਂਚ ਕਰ ਸੱਚਾਈ ਸਾਹਮਣੇ ਲਾਈ ਹੈ। ਹਿੰਦੀ ਭਾਸ਼ਾ ਦੀ ਫੈਕਟ ਚੈੱਕ ਰਿਪੋਰਟ ਨੂੰ ਇੱਥੇ ਪੜ੍ਹੋ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ’ਚ ਪਾਇਆ ਕਿ ਵਾਇਰਲ ਦਾਅਵਾ ਗਲਤ ਹੈ। ਵਾਇਰਲ ਵੀਡੀਓ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨਾਲ ਬਣਾਈ ਗਈ ਹੈ, ਜਿਸ ਨੂੰ ਹੁਣ ਗਲਤ ਦਾਅਵਿਆਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

ਕੀ ਹੋ ਰਿਹਾ ਹੈ ਵਾਇਰਲ?

ਵਾਇਰਲ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਫੇਸਬੁੱਕ ਯੂਜ਼ਰ ‘Itz Sidhu’ ਨੇ 13 ਜਨਵਰੀ 2025 ਨੂੰ (ਆਰਕਾਈਵ ਲਿੰਕ) ਕੈਪਸ਼ਨ ‘ਚ ਲਿਖਿਆ, “ਅਮਰੀਕਾ ’ਚ ਲੱਗੀ ਭਿਆਨਕ ਅੱਗ ਜੰਗਲਾਂ ਨੂੰ।”

PunjabKesari

ਇਕ ਹੋਰ ਯੂਜ਼ਰ Amritpal Singh Grewal ਨੇ 12 ਜਨਵਰੀ 2025 ਨੂੰ ਇਕ ਵੀਡੀਓ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ,”#ਅਮਰੀਕਾ ਦੇ #ਜੰਗਲਾਂ ’ਚ ਲੱਗੀ #ਅੱਗ ਨੇ ਦਿਲ ਨੂੰ ‌ #ਹਲੂਣ ਦਿੱਤਾ,. ਵਾਹਿਗੁਰੂ ਜੀ ਆਪਣਾ ਮੇਹਰ ਭਰਿਆ ਹੱਥ ਰੱਖੋ,,,”

Baideep sidhu ਨਾਮ ਦੇ ਫੇਸਬੁੱਕ ਯੂਜ਼ਰ ਨੇ 16 ਜਨਵਰੀ 2025 ਨੂੰ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ’ਚ ਕਈ ਸਾਰੇ ਜਾਨਵਰਾਂ ਨੂੰ ਅੱਗ ਤੋਂ ਬਚਦੇ ਭੱਜਦੇ ਹੋਏ ਦੇਖਿਆ ਜਾ ਸਕਦਾ ਹੈ। ਯੂਜ਼ਰ ਨੇ ਪੋਸਟ ਦੇ ਕੈਪਸ਼ਨ ’ਚ ਲਿਖਿਆ ਹੈ,”ਅਮਰੀਕਾ ’ਚ ਅੱਗ ਦੀ ਲਪੇਟ ’ਚ ਜਾਨਵਰ ਹਾਥੀ ਸੇਰ ਸਭ ਲਪੇਟ ’ਚ”

ਪੜਤਾਲ

ਵਾਇਰਲ ਵੀਡੀਓ ਦੀ ਪੜਤਾਲ ਲਈ ਅਸੀਂ ਵੀਡੀਓ ਦੇ ਸਕ੍ਰੀਨਸ਼ੋਟ ਨੂੰ ਏਆਈ ਦੀ ਮਦਦ ਨਾਲ ਬਣੇ ਮਲਟੀਮੀਡੀਆ ਦੀ ਜਾਂਚ ਕਰਨ ਵਾਲੇ ਟੂਲਸ ਦੀ ਮਦਦ ਨਾਲ ਸਰਚ ਕੀਤਾ। ਅਸੀਂ ਸਾਈਟ ਇੰਜਣ ਦੀ ਮਦਦ ਨਾਲ ਫੋਟੋਆਂ ਨੂੰ ਸਰਚ ਕੀਤਾ। ਇਸ ਟੂਲ ਨੇ ਇਕ ਫੋਟੋ ਨੂੰ 99, ਦੁੱਜੀ ਫੋਟੋ ਨੂੰ 99 ਅਤੇ ਤੀਜੀ ਫੋਟੋ ਨੂੰ 79 ਫੀਸਦੀ ਤੱਕ ਏਆਈ ਜਨਰੇਟੇਡ ਹੋਣ ਦੀ ਫੋਟੋ ਦੀ ਸੰਭਾਵਨਾ ਦੱਸੀ।

PunjabKesari

ਦੁੱਜੀ ਵੀਡੀਓ

ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਫੋਟੋ ਨੂੰ ਏਆਈ ਦੀ ਮਦਦ ਨਾਮ ਬਣੇ ਮਲਟੀਮੀਡੀਆ ਦੀ ਜਾਂਚ ਕਰਨ ਵਾਲੇ ਟੂਲਸ hivemoderation ਦੀ ਮਦਦ ਨਾਲ ਸਰਚ ਕੀਤਾ। ਇਸ ਟੂਲ ਨੇ ਇਕ ਫੋਟੋ ਨੂੰ 99, ਦੁੱਜੀ ਫੋਟੋ ਨੂੰ 67, ਤੀਜੀ ਫੋਟੋ ਨੂੰ 80, ਚੌਥੀ ਫੋਟੋ ਨੂੰ 98 ਅਤੇ ਪੰਜਵੀਂ ਤਸਵੀਰ ਨੂੰ 88 ਫੀਸਦੀ ਤੱਕ ਏਆਈ ਤੋਂ ਬਣੇ ਹੋਣ ਦੀ ਸੰਭਾਵਨਾ ਜਤਾਈ ਹੈ।

PunjabKesari

ਤੀਜੀ ਵੀਡੀਓ

ਹੁਣ ਅਸੀਂ ਲਾਸ ਏਂਜਲਸ ਦੇ ਜੰਗਲਾਂ ’ਚ ਲੱਗੀ ਅੱਗ ਦਾ ਦੱਸਦੇ ਹੋਏ ਵਾਇਰਲ ਕੀਤੇ ਜਾ ਰਹੇ ਤੀਜੇ ਵੀਡੀਓ ਨੂੰ ਸਰਚ ਕੀਤਾ। ਵੀਡੀਓ ਦੇ ਸਕ੍ਰੀਨਸ਼ੋਟ ਨੂੰ ਏਆਈ ਦੀ ਮਦਦ ਨਾਮ ਬਣੇ ਮਲਟੀਮੀਡੀਆ ਦੀ ਜਾਂਚ ਕਰਨ ਵਾਲੇ ਟੂਲਸ hivemoderation ਦੀ ਮਦਦ ਨਾਲ ਖੋਜਿਆ। ਇਸ ਟੂਲ ਨੇ ਸਾਰੀ ਤਸਵੀਰਾਂ ਦੇ 99 ਫੀਸਦੀ ਤੱਕ ਏਆਈ ਤੋਂ ਬਣੇ ਹੋਣ ਦੀ ਸੰਭਾਵਨਾ ਦੱਸੀ ਹੈ।

PunjabKesari

ਅਸੀਂ ਵੀਡੀਓ ਨੂੰ ਏਆਈ ਮਾਹਰ ਅੰਸ਼ ਮਹਿਰਾ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਵੀਡੀਓ ਨੂੰ ਡਿਜ਼ੀਟਲ ਕ੍ਰੀਏਟੇਡ ਦੱਸਿਆ ਹੈ। ਉਨ੍ਹਾਂ ਨੇ ਦੱਸਿਆ ਕਿ ਵੀਡੀਓ ’ਚ ਜਾਨਵਰ ਅਸਲੀ ਨਹੀਂ ਹੈ ਅਤੇ ਅੱਗ ਵੀ ਅਸਲੀ ਨਹੀਂ ਹੈ। ਵੀਡੀਓ ਵਿਚ ਅੱਗ ਲੱਗੀ ਹੋਈ ਹੈ ਪਰ ਜਾਨਵਰ ਭੱਜ ਨਹੀਂ ਰਹੇ ਅਤੇ ਇੱਕ ਵੀਡੀਓ ’ਚ ਭੱਜ ਰਹੇ ਹੈਂ ਪਰ ਉਸ ’ਚ ਅੱਗ ਦੀ ਲਪਟਾਂ ਨੂੰ ਦੇਖ ਕੇ ਸਾਫ ਪਤਾ ਲਗਦਾ ਹੈ ਕਿ ਵੀਡੀਓ ਅਸਲੀ ਨਹੀਂ ਹੈ।

ਅੰਤ ’ਚ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਯੂਜ਼ਰ ਦੀ ਸੋਸ਼ਲ ਸਕੈਨਿੰਗ ਕੀਤੀ। ਪਤਾ ਲੱਗਿਆ ਕਿ ਯੂਜ਼ਰ ਨੂੰ 5 ਹਜਾਰ ਲੋਕ ਫੋਲੋ ਕਰਦੇ ਹਨ। ਯੂਜ਼ਰ ਨੇ ਖੁਦ ਨੂੰ ਦੁਬਈ ਦਾ ਰਹਿਣ ਵਾਲਾ ਦੱਸਿਆ ਹੈ।

ਨਤੀਜਾ :- ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ’ਚ ਪਾਇਆ ਕਿ ਲਾਸ ਏਂਜਲਸ ਦੇ ਜੰਗਲਾਂ ਵਿੱਚ ਲੱਗੀ ਅੱਗ ਦੇ ਨਾਮ ‘ਤੇ ਵਾਇਰਲ ਤਿੰਨਾਂ ਵੀਡੀਓ ਨੂੰ ਲੈ ਕੇ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਵਾਇਰਲ ਵੀਡੀਓ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨਾਲ ਬਣਾਈ ਗਈ ਹੈ, ਜਿਸ ਨੂੰ ਗਲਤ ਦਾਅਵਿਆਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

(Disclaimer: ਇਹ ਫੈਕਟ ਮੂਲ ਤੌਰ 'ਤੇ Vishvas News ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)

 


 


author

Sunaina

Content Editor

Related News