AI ਦੀ ਮਦਦ ਨਾਲ ਲੁੱਟ ਦਾ ਦੋਸ਼ੀ ਗ੍ਰਿਫ਼ਤਾਰ, 25 ਸਾਲਾਂ ਤੋਂ ਸੀ ਫਰਾਰ

Wednesday, Jun 03, 2026 - 04:24 PM (IST)

AI ਦੀ ਮਦਦ ਨਾਲ ਲੁੱਟ ਦਾ ਦੋਸ਼ੀ ਗ੍ਰਿਫ਼ਤਾਰ, 25 ਸਾਲਾਂ ਤੋਂ ਸੀ ਫਰਾਰ

ਆਗਰਾ- ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ 'ਚ ਪੁਲਸ ਨੇ ਲੁੱਟ ਦੇ ਇਕ ਮਾਮਲੇ 'ਚ ਪਿਛਲੇ ਕਰੀਬ 25 ਸਾਲਾਂ ਤੋਂ ਫਰਾਰ ਇਕ ਦੋਸ਼ੀ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਅਧਿਕਾਰੀਆਂ ਅਨੁਸਾਰ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੈਮੁਅਲ 8 ਨਵੰਬਰ 2002 ਨੂੰ ਲੋਹਾ ਮੰਡੀ ਇਲਾਕੇ 'ਚ ਹੋਈ ਲੁੱਟ ਦੀ ਇਕ ਘਟਨਾ ਦੇ ਮਾਮਲੇ 'ਚ ਲੋੜੀਂਦਾ ਸੀ, ਜਿਸ ਨੂੰ ਉਸ ਨੇ ਆਪਣੇ 2 ਸਾਥੀਆਂ ਦੀ ਮਦਦ ਨਾਲ ਅੰਜਾਮ ਦਿੱਤਾ ਸੀ। ਉਨ੍ਹਾਂ ਨੇ ਦੱਸਿਆ ਕਿ ਉਸ ਦੇ ਬਾਅਦ ਤੋਂ ਉਹ ਫਰਾਰ ਸੀ। ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ 'ਤੇ 50 ਹਜ਼ਾਰ ਰੁਪਏ ਦਾ ਇਨਾਮ ਵੀ ਐਲਾਨ ਕੀਤਾ ਗਿਆ ਸੀ।

ਪੁਲਸ ਡਿਪਟੀ ਕਮਿਸ਼ਨਰ (ਨਗਰ) ਅਲੀ ਅੱਬਾਸ ਨੇ ਬੁੱਧਵਾਰ ਨੂੰ ਦੱਸਿਆ ਕਿ ਲੁੱਟ ਦੇ ਮਾਮਲੇ 'ਚ ਦੋਸ਼ੀ ਸੈਮੁਅਲ ਦੀ ਪੁਲਸ ਕਈ ਸਾਲਾਂ ਤੋਂ ਭਾਲ ਕਰ ਰਹੀ ਸੀ ਪਰ ਉਸ ਦਾ ਕੁਝ ਪਤਾ ਨਹੀਂ ਲੱਗ ਪਾ ਰਿਹਾ ਸੀ ਪਰ ਇਸ ਵਿਚ ਪੁਲਸ ਨੂੰ ਸੈਮੁਅਲ ਦੀ 25 ਸਾਲ ਪੁਰਾਣੀ ਇਕ ਤਸਵੀਰ ਮਿਲੀ ਸੀ, ਜਿਸ ਨੂੰ ਏਆਈ ਦੀ ਮਦਦ ਨਾਲ ਕਈ ਸੋਸ਼ਲ ਮੀਡੀਆ ਮੰਚਾਂ 'ਤੇ ਤਲਾਸ਼ਿਆ ਗਿਆ। ਉਨ੍ਹਾਂ ਦੱਸਿਆ ਕਿ ਸੋਸ਼ਲ ਮੀਡੀਆ 'ਚ ਸੈਮੁਅਲ ਨਾਲ ਮਿਲਦੀ-ਜੁਲਦੀ ਇਕ ਤਸਵੀਰ ਮਿਲੀ ਅਤੇ ਇਸੇ ਤਸਵੀਰ ਰਾਹੀਂ ਕਈ ਸੋਸ਼ਲ ਮੀਡੀਆ ਸਾਈਟ ਨੂੰ ਲੱਭਿਆ ਗਿਆ ਤਾਂ ਪਤਾ ਲੱਗਾ ਕਿ ਦਿੱਲੀ 'ਚ ਇਕ ਕਾਰ ਦਾ ਚਾਲਾਨ ਹੋਇਆ ਸੀ, ਜੋ ਸੈਮੁਅਲ ਦੀ ਪਤਨੀ ਦੇ ਨਾਂ 'ਤੇ ਸੀ। ਅੱਬਾਸ ਨੇ ਦੱਸਿਆ ਕਿ ਕਾਰ ਦੇ ਚਾਲਾਨ ਦੇ ਆਧਾਰ 'ਤੇ ਆਗਰਾ ਪੁਲਸ ਨੇ ਦਿੱਲੀ ਜਾ ਕੇ ਕਰੀਬ ਇਕ ਮਹੀਨੇ ਤੱਕ ਟੋਹ ਲਈ, ਜਿਸ ਤੋਂ ਬਾਅਦ ਦਿੱਲੀ ਦੇ ਨਾਂਗਲੋਈ ਤੋਂ ਸੈਮੁਅਲ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਲੁੱਟ ਦੀ ਵਾਰਦਾਤ ਕਰਨ ਤੋਂ ਬਾਅਦ ਸੈਮੁਅਲ ਨੇ ਕਈ ਟਿਕਾਣੇ ਅਤੇ ਨਾਂ ਬਦਲੇ ਅਤੇ ਉਹ ਕੁਝ ਸਾਲਾਂ ਤੋਂ ਦਿੱਲੀ 'ਚ ਲੁੱਕ ਕੇ ਰਹਿ ਰਿਹਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News