ਅਹਿਮਦਾਬਾਦ ਜਹਾਜ਼ ਹਾਦਸਾ: DNA ਟੈਸਟ ਤੋਂ 87 ਮ੍ਰਿਤਕਾਂ ਦੀ ਹੋਈ ਪਛਾਣ

Monday, Jun 16, 2025 - 11:50 AM (IST)

ਅਹਿਮਦਾਬਾਦ ਜਹਾਜ਼ ਹਾਦਸਾ: DNA ਟੈਸਟ ਤੋਂ 87 ਮ੍ਰਿਤਕਾਂ ਦੀ ਹੋਈ ਪਛਾਣ

ਅਹਿਮਦਾਬਾਦ- ਅਹਿਮਦਾਬਾਦ ਵਿਚ ਏਅਰ ਇੰਡੀਆ ਦਾ ਜਹਾਜ਼ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਵਿਚ 275 ਲੋਕਾਂ ਦੀ ਮੌਤ ਦੇ ਚਾਰ ਦਿਨ ਬਾਅਦ ਹੁਣ DNA ਟੈਸਟ ਤੋਂ 87 ਮ੍ਰਿਤਕਾਂ ਦੀ ਪਛਾਣ ਕਰ ਲਈ ਗਈ ਹੈ ਅਤੇ 47 ਲੋਕਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਮ੍ਰਿਤਕਾਂ ਦੀ ਪਛਾਣ ਕਰਨ ਲਈ  DNA ਟੈਸਟ ਕਰ ਰਹੇ ਹਨ, ਕਿਉਂਕਿ 12 ਜੂਨ ਨੂੰ ਜਹਾਜ਼ ਹਾਦਸੇ ਵਿਚ ਲੋਕ ਇੰਨੀ ਬੁਰੀ ਤਰ੍ਹਾਂ ਸੜ ਗਏ ਸਨ ਕਿ ਉਨ੍ਹਾਂ ਦੀਆਂ ਲਾਸ਼ਾਂ ਪਛਾਣੀਆਂ ਨਹੀਂ ਜਾ ਸਕੀਆਂ। ਇਸ ਹਾਦਸੇ ਵਿਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਦੀ ਵੀ ਮੌਤ ਹੋ ਗਈ। DNA ਟੈਸਟ ਤੋਂ ਉਨ੍ਹਾਂ ਦੀ ਮ੍ਰਿਤਕ ਦੇਹ ਦੀ ਪਛਾਣ ਹੋ ਗਈ ਹੈ ਅਤੇ ਅੱਜ ਸ਼ਾਮ ਅੰਤਿਮ ਸੰਸਕਾਰ ਹੋਵੇਗਾ।

ਇਹ ਵੀ ਪੜ੍ਹੋ- ਸਾਹਮਣੇ ਆਈ ਪਲੇਨ ਕ੍ਰੈਸ਼ ਦੀ ਅਸਲ ਵਜ੍ਹਾ ! ਇਹ ਸੀ ਪਾਇਲਟ ਦਾ ਚਿਤਾਵਨੀ ਭਰਿਆ ਆਖ਼ਰੀ ਮੈਸੇਜ

ਐਡੀਸ਼ਨਲ ਸਿਵਲ ਸੁਪਰਡੈਂਟ ਡਾ. ਰਜਨੀਸ਼ ਪਟੇਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹੁਣ ਤੱਕ 87 DNA ਨਮੂਨੇ ਮਿਲਾਏ ਗਏ ਹਨ, ਅਤੇ 47 ਲੋਕਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਇਹ ਮ੍ਰਿਤਕ ਗੁਜਰਾਤ ਦੇ ਵੱਖ-ਵੱਖ ਹਿੱਸਿਆਂ, ਜਿਵੇਂ ਕਿ ਭਰੂਚ, ਆਨੰਦ, ਜੂਨਾਗੜ੍ਹ, ਭਾਵਨਗਰ, ਵਡੋਦਰਾ, ਖੇੜਾ, ਮੇਹਸਾਣਾ, ਅਰਵੱਲੀ ਅਤੇ ਅਹਿਮਦਾਬਾਦ ਜ਼ਿਲ੍ਹਿਆਂ ਨਾਲ ਸਬੰਧਤ ਸਨ।

ਇਹ ਵੀ ਪੜ੍ਹੋ- ਅਹਿਮਦਾਬਾਦ ਜਹਾਜ਼ ਹਾਦਸਾ: DNA ਜਾਂਚ ਤੋਂ ਰੂਪਾਨੀ ਸਮੇਤ 80 ਮ੍ਰਿਤਕਾਂ ਦੀ ਪਛਾਣ, 33 ਲਾਸ਼ਾਂ ਵਾਰਸਾਂ ਨੂੰ ਸੌਂਪੀਆਂ

ਦੱਸਣਯੋਗ ਹੈ ਕਿ ਬੋਇੰਗ 787-8 ਡ੍ਰੀਮਲਾਈਨਰ ਜਹਾਜ਼ ਪਿਛਲੇ ਵੀਰਵਾਰ ਦੁਪਹਿਰ 1.39 ਵਜੇ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਅਹਿਮਦਾਬਾਦ ਦੇ ਇਕ ਮੈਡੀਕਲ ਕਾਲਜ ਕੈਂਪਸ ਵਿਚ ਹਾਦਸਾਗ੍ਰਸਤ ਹੋ ਗਿਆ। ਲੰਡਨ ਜਾਣ ਵਾਲੀ ਉਡਾਣ ਵਿਚ ਸਵਾਰ 241 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਇਕ ਯਾਤਰੀ ਚਮਤਕਾਰੀ ਢੰਗ ਨਾਲ ਬਚ ਗਿਆ। ਇਸ ਹਾਦਸੇ ਵਿਚ 29 ਹੋਰ ਲੋਕਾਂ ਦੀ ਵੀ ਮੌਤ ਹੋਣ ਦੀ ਖ਼ਬਰ ਹੈ, ਜਿਨ੍ਹਾਂ ਵਿਚ ਪੰਜ MBBS ਵਿਦਿਆਰਥੀ ਵੀ ਸ਼ਾਮਲ ਸਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Tanu

Content Editor

Related News