ਪੁੱਤ ਨੂੰ ਮੌਤ ਦੇ ਪੰਜੇ ''ਚੋਂ ਖਿੱਚ ਲਿਆਈ ਮਾਂ, ਜਹਾਜ਼ ''ਚ ਬੈਠਣ ਤੋਂ ਪਹਿਲਾਂ ਹੀ...
Sunday, Jun 15, 2025 - 02:19 PM (IST)

ਨੈਸ਼ਨਲ ਡੈਸਕ- ਅਹਿਮਦਾਬਾਦ ਜਹਾਜ਼ ਹਾਦਸੇ ਮਗਰੋਂ ਇਕ ਅਜਿਹੀ ਦਰਦਨਾਕ ਅਤੇ ਹੈਰਾਨ ਕਰਨ ਵਾਲੀਆਂ ਕਹਾਣੀਆਂ ਸਾਹਮਣੇ ਆ ਰਹੀਆਂ ਹਨ। ਜਿਨ੍ਹਾਂ 'ਤੇ ਯਕੀਨ ਇਕ ਵਾਰ ਯਕੀਨ ਕਰਨਾ ਮੁਸ਼ਕਲ ਹੈ। ਜਹਾਜ਼ ਹਾਦਸੇ ਵਿਚ 242 ਯਾਤਰੀਆਂ 'ਚੋਂ ਰਮੇਸ਼ ਵਿਸ਼ਵਾਸ ਕੁਮਾਰ ਜ਼ਿੰਦਾ ਬਚੇ। ਉੱਥੇ ਹੀ ਇਕ ਕਹਾਣੀ ਯਮਨ ਵਿਆਸ ਦੀ ਵੀ ਹੈ।
12 ਜੂਨ 2025 ਦਾ ਉਹ ਸੀ, ਜਦੋਂ ਯਮਨ ਫਲਾਈਟ 'ਚ ਬੈਠਣ ਲਈ ਘਰੋਂ ਨਿਕਲ ਰਿਹਾ ਸੀ। ਮਾਂ ਤੋਂ ਵਿਦਾ ਲੈਣ ਦਾ ਪਲ ਸੀ। ਭਾਵੁਕ ਮਾਂ ਨੇ ਪੁੱਤ ਨੂੰ ਕਿਹਾ ਕੁਝ ਦਿਨ ਹੋਰ ਰੁੱਕ ਜਾਂਦਾ ਪੁੱਤਰ। ਮਾਂ ਦੀ ਭਾਵੁਕ ਅਪੀਲ ਨੇ ਯਮਨ ਦੇ ਪੈਰ ਪਿੱਛੇ ਖਿੱਚ ਲਏ। ਯਮਨ ਨੇ ਆਪਣੀ ਟਿਕਟ ਕੈਂਸਲ ਕਰਵਾ ਦਿੱਤੀ। ਜੀ ਹਾਂ, ਯਮਨ ਵਿਆਸ ਨੇ 12 ਜੂਨ ਦੀ ਉਸੇ ਏਅਰ ਇੰਡੀਆ ਫਲਾਈਟ ਵਿਚ ਜਾਣਾ ਸੀ, ਜੋ ਉਡਾਣ ਦੇ ਕੁਝ ਪਲ ਬਾਅਦ ਹੀ ਹਾਦਸੇ ਦਾ ਸ਼ਿਕਾਰ ਹੋ ਗਈ। ਯਮਨ ਨੇ ਦੱਸਿਆ ਕਿ ਸ਼ਾਮ ਨੂੰ ਜਦੋਂ ਉਨ੍ਹਾਂ ਨੇ ਪਲੇਨ ਕ੍ਰੈਸ਼ ਦੀ ਖ਼ਬਰ ਸੁਣੀ ਦਾ ਸੁੰਨ ਰਹੇ ਗਏ। ਮਾਂ ਨੇ ਉਨ੍ਹਾਂ ਬਚਾਅ ਲਿਆ। ਮਾਂ ਉਸ ਨੂੰ ਮੌਤ ਦੇ ਪੰਜੇ ਵਿਚੋਂ ਵਾਪਸ ਖਿੱਚ ਲਿਆਈ।
ਯਮਨ ਲੱਗਭਗ ਦੋ ਸਾਲ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਵਡੋਦਰਾ ਆਇਆ ਸੀ। ਉਹ ਕਈ ਸਾਲਾਂ ਤੋਂ ਲੰਡਨ ਵਿਚ ਵਰਕ ਪਰਮਿਟ 'ਤੇ ਕੰਮ ਕਰ ਰਿਹਾ ਹੈ। ਕੁਝ ਦਿਨਾਂ ਤੱਕ ਯਮਨ ਵਡੋਦਰਾ ਵਿਚ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਮਿਲੇ। 12 ਜੂਨ ਨੂੰ ਯਮਨ ਨੇ ਵਾਪਸੀ ਦੀ ਟਿਕਟ ਬੁੱਕ ਕਰਵਾ ਲਈ ਸੀ। ਲੰਡਨ ਪਰਤਣ ਦਾ ਸਮਾਂ ਆਇਆ ਤਾਂ ਮਾਂ ਬੇਹੱਦ ਭਾਵੁਕ ਹੋ ਗਈ। ਮਾਂ ਦੀਆਂ ਅੱਖਾਂ ਵਿਚ ਹੰਝੂ ਵੇਖ ਕੇ ਯਮਨ ਦਾ ਵੀ ਮਨ ਭਰ ਆਇਆ। ਇਸ ਦਰਮਿਆਨ ਯਮਨ ਦੇ ਪਿਤਾ ਨੇ ਵੀ ਕਿਹਾ ਕਿ ਕੁਝ ਦਿਨ ਬਾਅਦ ਚਲੇ ਜਾਵੀਂ। ਅਜਿਹੇ ਵਿਚ ਯਮਨ ਨੇ ਫ਼ੈਸਲਾ ਕੀਤਾ ਕਿ ਉਹ ਅੱਜ ਯਾਨੀ ਕਿ 12 ਜੂਨ ਨੂੰ ਲੰਡਨ ਵਾਪਸ ਨਹੀਂ ਜਾਵੇਗਾ। ਯਮਨ ਨੇ ਆਪਣੀ ਟਿਕਟ ਕੈਂਸਲ ਕਰਵਾ ਦਿੱਤੀ। ਯਮਨ ਨੂੰ ਜਦੋਂ ਇਹ ਖ਼ਬਰ ਸੁਣਨ ਨੂੰ ਮਿਲੀ ਕਿ ਪਲੇਨ ਕ੍ਰੈਸ਼ ਹੋ ਗਿਆ ਹੈ, ਜਿਸ ਵਿਚ ਸਵਾਰ ਹੋ ਕੇ ਉਸ ਨੂੰ ਵੀ ਲੰਡਨ ਜਾਣਾ ਸੀ। ਇਸ ਜਹਾਜ਼ ਵਿਚ ਸਵਾਰ ਸਿਰਫ ਇਕ ਵਿਅਕਤੀ ਹੀ ਜਿਊਂਦਾ ਬਚਿਆ ਹੈ, ਬਾਕੀ ਸਾਰੇ ਮਾਰੇ ਗਏ ਹਨ। ਅਜਿਹੇ ਵਿਚ ਯਮਨ ਨੂੰ ਅਹਿਸਾਸ ਹੋਇਆ ਕਿ ਮਾਂ ਦੇ ਹੰਝੂਆਂ ਨੇ ਉਸ ਨੂੰ ਬਚਾਅ ਲਿਆ।