67ਵਾਂ ਹਰਿਆਣਾ ਕੁਸ਼ਤੀ ਚੈਂਪੀਅਨਸ਼ਿਪ ਦਾ ਖੇਤੀ ਮੰਤਰੀ ਨੇ ਕੀਤਾ ਉਦਘਾਟਨ, 4 ਦਿਨ ਤੱਕ ਚਲੇਗਾ ਮੁਕਾਬਲਾ
Saturday, Dec 03, 2022 - 04:47 PM (IST)

ਬਹਾਦੁਰਗੜ੍ਹ (ਪ੍ਰਵੀਣ)– ਹਰਿਆਣਾ ਦਾ 67ਵਾਂ ਸੂਬਾ ਸੀਨੀਅਰ ਕੁਸ਼ਤੀ ਮੁਕਾਬਲਾ ਸ਼ੁਰੂ ਹੋ ਗਿਆ ਹੈ। ਬਹਾਦੁਰਗੜ੍ਹ ’ਚ 4 ਦਿਨਾਂ ਤੱਕ ਚੱਲਣ ਵਾਲੇ ਇਸ ਮੁਕਾਬਲੇ ਦਾ ਉਦਘਾਟਨ ਖੇਤੀ ਮੰਤਰੀ ਜੇ. ਪੀ. ਦਲਾਲ ਨੇ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪਹਿਲਵਾਨਾਂ ਨੂੰ ਸ਼ੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਹਰਿਆਣਾ ਕੁਸ਼ਤੀ ਦੀ ਧਰਤੀ ਹੈ। ਪ੍ਰਦੇਸ਼ ਦੀਆਂ ਧੀਆਂ ਨੇ ਦੇਸ਼ ਹੀ ਨਹੀਂ ਵਿਦੇਸ਼ ਪੱਧਰ ’ਤੇ ਆਪਣਾ ਝੰਡਾ ਲਹਿਰਾਇਆ ਹੈ।
ਦੱਸ ਦੇਈਏ ਕਿ ਬਹਾਦੁਰਗੜ੍ਹ ਵਿਚ ਚੱਲਣ ਵਾਲਾ ਕੁਸ਼ਤੀ ਦਾ ਮਹਾਮੁਕਾਬਲਾ 4 ਦਿਨਾਂ ਤੱਕ ਚਲੇਗਾ। ਪਹਿਲੇ ਦੋ ਦਿਨ ਤੱਕ ਸੂਬਾ ਕੁਸ਼ਤੀ ਮੁਕਾਬਲਾ ਹੋਵੇਗਾ, ਜਿਸ ਤੋਂ ਬਾਅਦ 5 ਅਤੇ 6 ਦਸੰਬਰ ਤੱਕ ਗਰੈਂਡ ਰੈਂਕਿੰਗ ਕੁਸ਼ਤੀ ਆਯੋਜਿਤ ਹੋਵੇਗੀ। ਇਸ ਮੁਕਾਬਲੇ ਵਿਚ ਸੀਨੀਅਰ ਵਰਗ ’ਚ ਮਹਿਲਾ ਅਤੇ ਪੁਰਸ਼ ਵਰਗ ਦੇ 360 ਪਹਿਲਵਾਨ ਹਿੱਸਾ ਲੈ ਰਹੇ ਹਨ।
ਪੁਰਸ਼ ਵਰਗ ਵਿਚ ਵਰਲਡ ਚੈਂਪੀਅਨ ਉਦਿਤ, ਸਾਗਰ ਜਾਗਲਾਨ, ਅਰਜੁਨ ਐਵਾਰਡੀ ਸੁਮਿਤ ਮਲਿਕ, ਏਸ਼ੀਅਨ ਚੈਂਪੀਅਨਸ਼ਿਪ ਰਾਹੁਲ ਅਤੇ ਕਾਮਨਵੈਲਥ ਚੈਂਪੀਅਨਸ਼ਿਪ ਨਵੀਨ ਵੀ ਆਪਣੇ ਦਾਅ ਪੇਂਚ ਵਿਖਾਉਣ ਲਈ ਹਿੱਸਾ ਲੈ ਰਹੇ ਹਨ। ਉਥੇ ਹੀ ਮਹਿਲਾ ਵਰਗ ਤੋਂ ਓਲੰਪੀਅਨ ਸੋਨਮ ਮਲਿਕ, ਵਰਲਡ ਚੈਂਪੀਅਨ ਅੰਤਿਮ ਪੰਘਾਲ, ਕਾਮਨਵੈਲਥ ਚੈਂਪੀਅਨ ਨੈਨਾ, ਵਰਲਡ ਕੁਸ਼ਤੀ ਦੀ ਮੈਡਲਿਸਟ ਨਿਰਮਲਾ ਅਤੇ ਯੂਥ ਓਲੰਪਿਕ ਮੈਡਲਿਸਟ ਪੂਜਾ ਢਾਂਡਾ ਵੀ ਹਿੱਸਾ ਲਵੇਗੀ।