ਕਿਸਾਨਾਂ ਦਾ ਟਰੈਕਟਰ ਮਾਰਚ ਸ਼ੁਰੂ, ਖਾਣੇ ਤੋਂ ਲੈ ਕੇ ਹਰ ਵਿਵਸਥਾ ਨਾਲ ਜਾ ਰਹੇ ਕਿਸਾਨ

Thursday, Jan 07, 2021 - 10:02 AM (IST)

ਨਵੀਂ ਦਿੱਲੀ- ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਦਾ ਅੱਜ 43ਵਾਂ ਦਿਨ ਹੈ।  ਉੱਥੇ ਹੀ ਕਿਸਾਨਾਂ ਦਾ ਟਰੈਕਟਰ ਮਾਰਚ ਸ਼ੁਰੂ ਹੋ ਗਿਆ ਹੈ। ਕਿਸਾਨਾਂ ਨੇ ਆਪਣੇ ਨਾਲ ਖਾਣੇ ਤੋਂ ਲੈ ਕੇ ਤਿਰਪਾਲ, ਦਵਾਈ ਆਦਿ ਸਭ ਕੁਝ ਰੱਖਿਆ ਹੈ ਤਾਂ  ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ। ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਟਰੈਕਟਰ ਮਾਰਚ 26 ਜਨਵਰੀ ਦੀ ਤਿਆਰੀ ਹੈ। ਸਾਡਾ ਰੂਟ ਇੱਥੋਂ ਡਾਸਨਾ ਹੈ, ਉਸ ਤੋਂ ਬਾਅਦ ਅਲੀਗੜ੍ਹ ਰੋਡ 'ਤੇ ਅਸੀਂ ਰੁਕਾਂਗੇ, ਉੱਥੇ ਲੰਗਰ ਹੋਵੇਗਾ, ਫਿਰ ਉੱਥੋਂ ਅਸੀਂ ਵਾਪਸ ਆਵਾਂਗੇ ਅਤੇ ਨੋਇਡਾ ਵਾਲੇ ਟਰੈਕਟਰ ਪਲਵਲ ਤੱਕ ਜਾਵਾਂਗੇ। ਅਸੀਂ ਸਰਕਾਰ ਨੂੰ ਸਮਝਾਉਣ ਲਈ ਇਹ ਕੰਮ ਕਰ ਰਹੇ ਹਾਂ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਗਣਤੰਤਰ ਦਿਵਸ ਦੀ ਰਿਹਰਸਲ ਹੈ।

PunjabKesariਉੱਥੇ ਹੀ ਇਕ ਪ੍ਰਦਰਸ਼ਨਕਾਰੀ ਕਿਸਾਨ ਨੇ ਦੱਸਿਆ,''ਅਸੀਂ ਲੋਕ ਟਰੈਕਟਰ ਰੈਲੀ ਕਰਨ ਵਾਲੇ ਹਾਂ, ਸਾਡਾ ਰੂਟ ਇੱਥੋਂ ਟਿਕਰੀ ਸਰਹੱਦ, ਉਸ ਤੋਂ ਬਾਅਦ ਉੱਥੋਂ ਗਾਜ਼ੀਪੁਰ ਸਰਹੱਦ ਰਹੇਗਾ। ਅਸੀਂ ਆਪਣਾ ਹੱਕ ਲੈ ਕੇ ਹੀ ਜਾਵਾਂਗੇ।'' ਦੱਸਣਯੋਗ ਹੈ ਕਿ 8 ਜਨਵਰੀ ਨੂੰ ਕਿਸਾਨਾਂ ਦੀ ਸਰਕਾਰ ਨਾਲ 9ਵੇਂ ਦੌਰ ਦੀ ਗੱਲਬਾਤ ਤੈਅ ਹੈ ਪਰ ਇਸ ਤੋਂ ਪਹਿਲਾਂ ਕਿਸਾਨ ਵੱਡਾ ਪ੍ਰਦਰਸ਼ਨ ਕਰਨ ਵਾਲੇ ਹਨ। ਜੇਕਰ 8 ਜਨਵਰੀ ਦੀ ਬੈਠਕ 'ਚ ਹੱਲ ਨਹੀਂ ਨਿਕਲਿਆ ਤਾਂ 9 ਜਨਵਰੀ ਨੂੰ ਖੇਤੀ ਕਾਨੂੰਨ ਦੀ ਕਾਪੀ ਸਾੜਨ ਦੀ ਤਿਆਰੀ ਹੈ। ਨਾਲ ਹੀ 9 ਜਨਵਰੀ ਤੋਂ ਹੀ ਹਰਿਆਣਾ 'ਚ ਕਿਸਾਨ ਜਥੇਬੰਦੀਆਂ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਸ਼ੁਰੂ ਕਰਨਗੀਆਂ ਅਤੇ 26 ਜਨਵਰੀ ਦੇ ਦਿਨ ਦਿੱਲੀ 'ਚ ਟਰੈਕਟਰ ਪਰੇਡ ਦੀ ਚਿਤਾਵਨੀ ਦਿੱਤੀ ਗਈ ਹੈ।

PunjabKesariਨੋਟ : ਕਿਸਾਨਾਂ ਦੁਆਰਾ ਕੱਢੇ ਜਾ ਰਹੇ ਟਰੈਕਟਰ ਮਾਰਚ ਸਬੰਧੀ ਕੀ ਹੈ ਤੁਹਾਡੀ ਰਾਏ


DIsha

Content Editor

Related News