ਖੇਤੀਬਾੜੀ ਕਾਨੂੰਨਾਂ ''ਤੇ CM ਮਮਤਾ ਬੈਨਰਜੀ ਨੇ ਕਿਹਾ- ਸਰਕਾਰ ਕਾਨੂੰਨ ਵਾਪਸ ਲਵੇ ਜਾਂ ਸੱਤਾ ਤੋਂ ਜਾਵੇ ਬਾਹਰ

Monday, Dec 07, 2020 - 05:57 PM (IST)

ਖੇਤੀਬਾੜੀ ਕਾਨੂੰਨਾਂ ''ਤੇ CM ਮਮਤਾ ਬੈਨਰਜੀ ਨੇ ਕਿਹਾ- ਸਰਕਾਰ ਕਾਨੂੰਨ ਵਾਪਸ ਲਵੇ ਜਾਂ ਸੱਤਾ ਤੋਂ ਜਾਵੇ ਬਾਹਰ

ਪੱਛਮੀ ਬੰਗਾਲ- ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਅੱਜ ਯਾਨੀ ਸੋਮਵਾਰ ਨੂੰ 12ਵੇਂ ਦਿਨ ਵੀ ਲਗਾਤਾਰ ਜਾਰੀ ਹੈ। ਇਸ ਅੰਦੋਲਨ ਨੂੰ ਵਿਰੋਧੀ ਦਲਾਂ ਦਾ ਵੀ ਵੱਡੇ ਪੱਧਰ 'ਤੇ ਸਮਰਥਨ ਮਿਲ ਰਿਹਾ ਹੈ। ਇਸੇ ਕ੍ਰਮ 'ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਖੇਤੀਬਾੜੀ ਬਿੱਲ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਖੇਤੀਬਾੜੀ ਬਿੱਲ ਨੂੰ ਵਾਪਸ ਲਵੇ ਜਾਂ ਫਿਰ ਸੱਤਾ ਤੋਂ ਬਾਹਰ ਜਾਵੇ। ਉਨ੍ਹਾਂ ਨੇ ਇਹ ਗੱਲ ਪੱਛਮੀ ਮਿਦਨਾਪੁਰ 'ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਹੀ।

PunjabKesari

ਇਹ ਵੀ ਪੜ੍ਹੋ : ਦਿੱਲੀ 'ਚ ਧਰਨਿਆਂ 'ਤੇ ਬੈਠੇ ਕਿਸਾਨਾਂ ਦੀ ਜਨਤਾ ਨੂੰ ਅਪੀਲ- 'ਭਾਰਤ ਬੰਦ' ਦਾ ਕਰੋ ਸਮਰਥਨ

ਮਮਤਾ ਨੇ ਕਿਹਾ,''ਅਸੀਂ ਚਾਹੇ ਕਿੰਨਾ ਵੀ ਕੰਮ ਕਰ ਲਈਏ, ਸਾਡੀਆਂ ਨੀਤੀਆਂ ਨੂੰ ਹਮੇਸ਼ਾ ਬੁਰਾ ਹੀ ਦੱਸਿਆ ਜਾਂਦਾ ਹੈ। ਰਾਫ਼ੇਲ ਘਪਲਾ ਬੁਰਾ ਨਹੀਂ ਸੀ, ਪੀ.ਐੱਮ. ਕੇਅਰਜ਼ ਫੰਡ ਜੋ ਇਸ ਦਾ ਵੇਰਵਾ ਨਹੀਂ ਦਿੰਦਾ ਹੈ, ਉਨ੍ਹਾਂ ਦੇ (ਭਾਜਪਾ) ਲਈ ਬੁਰਾ ਨਹੀਂ ਹੈ ਪਰ ਉਹ ਇੱਥੇ ਅਮਫਾਨ ਚੱਕਰਵਾਤ ਨਾਲ ਹੋਏ ਨੁਕਸਾਨ ਦਾ ਹਿਸਾਬ ਚਾਹੁੰਦੇ ਹਨ।'' ਉਨ੍ਹਾਂ ਨੇ ਕਿਹਾ,''ਭਾਜਪਾ ਦੇ ਕੁਸ਼ਾਸਨ 'ਤੇ ਸ਼ਾਂਤ ਰਹਿਣ ਜਾਂ ਉਸ ਨੂੰ ਸਹਿਣ ਦੀ ਬਜਾਏ ਜੇਲ੍ਹ 'ਚ ਰਹਿਣਾ ਪਸੰਦ ਕਰੇਗੀ। ਉਨ੍ਹਾਂ ਨੇ ਦਾਅਵਾ ਕੀਤਾ,''ਭਾਜਪਾ ਸਰਕਾਰ (ਕੇਂਦਰ 'ਚ) ਜਲਦ ਹੀ ਖੇਤੀਬਾੜੀ ਕਾਨੂੰਨ ਵਾਪਸ ਲਵੇ ਜਾਂ ਸੱਤਾ ਤੋਂ ਬਾਹਰ ਜਾਵੇ। ਕਿਸਾਨਾਂ ਦੇ ਅਧਿਕਾਰਾਂ ਦਾ ਹਨਨ ਕਰਨ ਤੋਂ ਬਾਅਦ ਉਸ ਨੂੰ ਸੱਤਾ 'ਚ ਨਹੀਂ ਰਹਿਣਾ ਚਾਹੀਦਾ। ਭਾਜਪਾ ਨੂੰ ਬਾਹਰੀ ਲੋਕਾਂ ਦੀ ਪਾਰਟੀ ਕਰਾਰ ਦਿੰਦੇ ਹੋਏ ਤ੍ਰਿਣਮੂਲ ਕਾਂਗਰਸ ਦੀ ਮੁਖੀ ਨੇ ਕਿਹਾ ਕਿ ਉਹ ਕਦੇ ਬੰਗਾਲ 'ਤੇ ਭਗਵਾ ਦਲ ਦਾ ਕਬਜ਼ਾ ਨਹੀਂ ਹੋਣ ਦੇਵੇਗੀ ਅਤੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ 'ਚ ਅਜਿਹੀਆਂ ਕੋਸ਼ਿਸ਼ਾਂ ਦਾ ਵਿਰੋਧ ਕਰਨ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ: ਹੱਕਾਂ ਦੀ ਲੜਾਈ ਲਈ ਧਰਨੇ 'ਚ ਬੀਬੀਆਂ ਵੀ ਡਟੀਆਂ (ਵੇਖੋ ਤਸਵੀਰਾਂ)


author

DIsha

Content Editor

Related News