ਪਰਵਾਸੀ ਮਜ਼ਦੂਰਾਂ ਲਈ ਆਗਰਾ ਪੁਲਸ ਦੀ ਅਨੋਖੀ ਪਹਿਲ, ਹਰ ਪਾਸੇ ਹੋ ਰਹੀ ਸ਼ਲਾਘਾ
Tuesday, May 19, 2020 - 02:16 PM (IST)

ਆਗਰਾ-ਖਤਰਨਾਕ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਡਾਕਟਰ, ਪੁਲਸ ਸਮੇਤ ਕਈ ਕੋਰੋਨਾ ਯੋਧੇ ਦਿਨ-ਰਾਤ ਜੁੱਟੇ ਹੋਏ ਹਨ। ਇਸ ਦੌਰਾਨ ਕੁਝ ਨਿਯਮਾਂ 'ਚ ਢਿੱਲ ਤੋਂ ਬਾਅਦ ਲਾਕਡਾਊਨ 4.0 ਲਾਗੂ ਹੈ ਪਰ ਤੇਜ਼ ਧੁੱਪ 'ਚ ਪਰਵਾਸੀ ਮਜ਼ਦੂਰਾਂ ਦਾ ਘਰ ਪਹੁੰਚਣ ਦਾ ਸਿਲਸਿਲਾ ਜਾਰੀ ਹੈ। ਇਸ ਦੌਰਾਨ ਆਗਰਾ ਪੁਲਸ ਕੋਰੋਨਾ ਸੰਕਟ ਦੇ ਦੌਰ 'ਚ ਇਕ ਵੱਖਰਾ ਫਰਜ਼ ਨਿਭਾਉਂਦੀ ਨਜ਼ਰ ਆ ਰਹੀ ਹੈ। ਦੱਸ ਦੇਈਏ ਕਿ ਜਿੱਥੇ ਇਕ ਪਾਸੇ ਪੁਲਸ ਲਾਕਡਾਊਨ 'ਚ ਨਿਯਮਾਂ ਦਾ ਪਾਲਣ ਦੇ ਨਾਲ ਵਾਹਨਾਂ ਦੀ ਚੈਕਿੰਗ ਦੀ ਜ਼ਿੰਮੇਵਾਰੀ ਸੰਭਾਲ ਰਹੀ ਹੈ, ਉੱਥੇ ਹੀ ਦੂਜੇ ਪਾਸੇ ਪਰਵਾਸੀ ਮਜ਼ਦੂਰਾਂ ਨੂੰ ਖਾਣ-ਪੀਣ ਅਤੇ ਜਰੂਰਤ ਦੀਆਂ ਚੀਜ਼ਾਂ ਉਪਲੱਬਧ ਕਰਵਾਉਣ 'ਚ ਵੀ ਜੁੱਟੀ ਹੈ।
ਦਰਅਸਲ ਆਗਰਾ 'ਚ ਥਾਣਾ ਸਦਰ ਖੇਤਰ ਅਧਿਕਾਰੀ ਨੇ ਨੰਗੇ ਪੈਰੀਂ ਚੱਲ ਰਹੇ ਮਜ਼ਦੂਰਾਂ ਦੇ ਲਈ ਚੱਪਲ ਦੇਣ ਦੀ ਮੁਹਿੰਮ ਵੀ ਚਲਾ ਰੱਖੀ ਹੈ। ਸਦਰ ਸੀ.ਓ ਵਿਕਾਸ ਜਾਇਸਵਾਲ ਨੇ ਪਰਵਾਸੀ ਮਜ਼ਦੂਰਾਂ ਨੂੰ ਚੱਪਲ ਅਤੇ ਜੁੱਤਿਆਂ ਮੁਹੱਈਆਂ ਕਰਵਾਉਣ ਲਈ ਸਦਰ ਥਾਣਾ ਖੇਤਰ 'ਚ ਸਟਾਲ ਲਗਾਏ ਹਨ।
ਵਿਕਾਸ ਜਾਇਸਵਾਲ ਦਾ ਕਹਿਣਾ ਹੈ ਕਿ ਪਰਵਾਸੀ ਮਜ਼ਦੂਰ ਦੂਰ-ਦੂਰ ਤੋਂ ਆ ਰਹੇ ਹਨ, ਉਨ੍ਹਾਂ 'ਚੋਂ ਕਈ ਪੈਦਲ ਚੱਲ ਰਹੇ ਹਨ। ਇਸ ਲਈ ਉਨ੍ਹਾਂ ਨੂੰ ਮੁਫਤ ਚੱਪਲ ਉਪਲੱਬਧ ਕਰਵਾਉਣ ਲਈ ਸਟਾਲ ਲਗਾਏ ਹਨ। ਆਗਰਾ ਜ਼ਿਲੇ 'ਚ ਪੁਲਸ ਦੀ ਇਸ ਮੁਹਿੰਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਪੁਲਸ ਦੇ ਜਵਾਨ ਪਰਵਾਸੀ ਮਜ਼ਦੂਰਾਂ ਨੂੰ ਚੱਪਲ ਉਪਲੱਬਧ ਕਰਵਾਉਣ 'ਚ ਜੁੱਟੇ ਹਨ।