ਆਗਰਾ ''ਚ ਪ੍ਰੇਮੀ ਜੋੜੇ ਦੀ ਲਾਠੀ-ਡੰਡਿਆਂ ਨਾਲ ਕੁੱਟ-ਕੁੱਟ ਕੇ ਹੱਤਿਆ

06/27/2019 10:03:47 AM

ਆਗਰਾ— ਉੱਤਰ ਪ੍ਰਦੇਸ਼ 'ਚ ਆਗਰਾ ਦੇ ਕਾਗਾਰੋਲ ਖੇਤਰ 'ਚ ਇਕ ਪ੍ਰੇਮੀ ਜੋੜੇ ਦੀਆਂ ਲਾਸ਼ਾਂ ਮਿਲੀਆਂ, ਜਿਨ੍ਹਾਂ ਦੀ ਲਾਠੀ-ਡੰਡਿਆਂ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ ਹੈ। ਪੁਲਸ ਸੂਤਰਾਂ ਨੇ ਵੀਰਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਕਾਗਲ ਇਲਾਕੇ 'ਚ ਪ੍ਰੇਮੀ ਜੋੜੇ ਦੀਆਂ ਲਾਸ਼ਾਂ ਮਿਲੀਆਂ। ਉਨ੍ਹਾਂ ਨੇ ਦੱਸਿਆ ਕਿ ਨੌਜਵਾਨਾਂ ਦੀਆਂ ਲਾਸ਼ਾਂ ਪਈਆਂ ਮਿਲੀਆਂ। ਉਨ੍ਹਾਂ ਨੇ ਦੱਆਿ ਕਿ ਨੌਜਵਾਨ ਦੀ ਪਛਾਣ ਖੈਰਾਗੜ੍ਹ ਇਲਾਕੇ ਦੇ ਗੌਰਊ ਵਾਸੀ ਮੰਗਲ ਸਿੰਘ ਦੇ 20 ਸਾਲਾ ਬੇਟੇ ਸ਼ਾਮਬੀਰ ਅਤੇ ਕਛਪੁਰਾ ਵਾਸੀ ਮੋਹਨਲਾਲ ਕੁਸ਼ਵਾਹ ਦੀ 17 ਸਾਲਾ ਬੇਟੀ ਪੂਜਾ ਦੇ ਰੂਪ 'ਚ ਕੀਤੀ ਗਈ ਹੈ।

ਉਨ੍ਹਾਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਕਿ ਦੋਹਾਂ ਦਰਮਿਆਨ ਪ੍ਰੇਮ ਸੰਬੰਧ ਸਨ। ਦੋਹਾਂ ਨੂੰ ਅਪਮਾਨਜਨਕ ਹਾਲਤ 'ਚ ਦੇਖਣ ਤੋਂ ਬਾਅਦ ਪਰਿਵਾਰ ਵਾਲਿਆਂ ਅਤੇ ਪਿੰਡ ਵਾਲਿਆਂ ਨੇ ਕਾਗਾਰੋਲ ਇਲਾਕੇ 'ਚ ਲਿਆ ਕੇ ਉਨ੍ਹਾਂ ਦੀ ਲਾਠੀ-ਡੰਡਿਆਂ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਘਟਨਾ ਦੀ ਸੂਚਨਾ 'ਤੇ ਪੁਲਸ ਅਧਿਕਾਰੀ ਅਤੇ ਕਈ ਥਾਣਿਆਂ ਦੀ ਪੁਲਸ ਮੌਕੇ 'ਤੇ ਮੌਜੂਦ ਹਨ। ਇਸ ਸੰਬੰਧ 'ਚ ਪੁਲਸ ਨੂੰ ਹਾਲੇ ਕੋਈ ਸ਼ਿਕਾਇਤ ਨਹੀਂ ਮਿਲੀ ਹੈ।


DIsha

Content Editor

Related News