ਆਗਰਾ ''ਚ 45 ਫੁੱਟ ਦੀ ਉਚਾਈ ''ਤੇ ਟੁੱਟ ਗਈ ਜ਼ਿਪਲਾਈਨ! ਜ਼ਮੀਨ ''ਤੇ ਆ ਡਿੱਗਾ ਮੁੰਡਾ, ਹੋਈ ਮੌਤ

Monday, May 25, 2026 - 11:46 AM (IST)

ਆਗਰਾ ''ਚ 45 ਫੁੱਟ ਦੀ ਉਚਾਈ ''ਤੇ ਟੁੱਟ ਗਈ ਜ਼ਿਪਲਾਈਨ! ਜ਼ਮੀਨ ''ਤੇ ਆ ਡਿੱਗਾ ਮੁੰਡਾ, ਹੋਈ ਮੌਤ

ਆਗਰਾ (ਯੂਪੀ) : ਆਗਰਾ ਦੇ ਇੱਕ ਮਨੋਰੰਜਨ ਪਾਰਕ ਵਿੱਚ ਜ਼ਿਪਲਾਈਨ ਕੇਬਲ ਟੁੱਟਣ ਕਾਰਨ 45 ਫੁੱਟ ਦੀ ਉਚਾਈ ਤੋਂ ਡਿੱਗਣ ਨਾਲ ਇੱਕ 16 ਸਾਲਾ ਲੜਕੇ ਦੀ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਪੁਲਸ ਨੇ ਸੋਮਵਾਰ ਨੂੰ ਦਿੱਤੀ। ਪੁਲਸ ਅਨੁਸਾਰ ਇਹ ਘਟਨਾ ਐਤਵਾਰ ਸ਼ਾਮ 6 ਵਜੇ ਦੇ ਕਰੀਬ ਤਾਜਗੰਜ ਇਲਾਕੇ ਦੇ ਇੱਕ ਮਨੋਰੰਜਨ ਪਾਰਕ ਵਿੱਚ ਵਾਪਰੀ ਹੈ। ਉਨ੍ਹਾਂ ਕਿਹਾ ਕਿ ਫਿਰੋਜ਼ਾਬਾਦ ਚੂੜੀਆਂ ਦੇ ਵਪਾਰੀ ਪੰਕਜ ਅਗਰਵਾਲ ਦਾ ਪੁੱਤਰ ਕੁਨਾਲ ਅਗਰਵਾਲ (16) ਆਪਣੇ ਪਰਿਵਾਰ ਨਾਲ ਉਕਤ ਸਥਾਨ 'ਤੇ ਘੁੰਮਣ ਲਈ ਗਿਆ ਸੀ।

ਇਹ ਵੀ ਪੜ੍ਹੋ - ਮੁੜ ਤੋਂ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਚੌਥੀ ਵਾਰ ਵਧੀਆਂ ਕੀਮਤਾਂ, ਚੈਕ ਕਰੋ ਨਵੇਂ ਰੇਟ

ਉਕਤ ਸਥਾਨ 'ਤੇ ਨੌਜਵਾਨ ਕੁਨਾਲ ਜਦੋਂ ਜ਼ਿਪਲਾਈਨ ਦਾ ਆਨੰਦ ਮਾਣ ਰਿਹਾ ਸੀ ਤਾਂ ਅਚਾਨਕ ਉਸ ਦੀ ਤਾਰ ਵਿਚਕਾਰੋਂ ਟੁੱਟ ਗਈ ਅਤੇ ਉਹ ਸਿੱਧਾ ਜ਼ਮੀਨ 'ਤੇ ਡਿੱਗ ਪਿਆ। ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਸ ਹਿਮਾਂਸ਼ੂ ਗੌਰਵ ਨੇ ਦੱਸਿਆ ਕਿ ਪੁਲਸ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚ ਗਈ। ਕਿਸ਼ੋਰ ਨੂੰ ਸਰੋਜਨੀ ਨਾਇਡੂ ਮੈਡੀਕਲ ਕਾਲਜ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਐਫਆਈਆਰ ਦਰਜ ਕਰਕੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ - 1500 ਫੁੱਟ ਗਹਿਰੀ ਖੱਡ 'ਚ ਡਿੱਗੀ SUV ਗੱਡੀ, 8 ਲੋਕਾਂ ਦੀ ਦਰਦਨਾਕ ਮੌਤ, ਰਾਏਗੜ੍ਹ 'ਚ ਮਚਿਆ ਚੀਕ-ਚਿਹਾੜਾ

ਅਧਿਕਾਰੀਆਂ ਦੇ ਅਨੁਸਾਰ, ਇਹ ਮਨੋਰੰਜਨ ਸਥਾਨ ਆਗਰਾ ਵਿਕਾਸ ਅਥਾਰਟੀ ਦੇ ਅਧਿਕਾਰ ਖੇਤਰ ਵਿੱਚ ਹੈ, ਜਦੋਂ ਕਿ ਸਾਹਸੀ ਗਤੀਵਿਧੀਆਂ ਦਾ ਸੰਚਾਲਨ ਇੱਕ ਨਿੱਜੀ ਕੰਪਨੀ ਨੂੰ ਦਿੱਤਾ ਗਿਆ ਹੈ। ਜ਼ਿਪਲਾਈਨ ਚਲਾਉਣ ਵਾਲੀ ਕੰਪਨੀ ਨੂੰ ਸ਼ੁਰੂ ਵਿੱਚ ਹਾਦਸੇ ਲਈ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਘਟਨਾ ਤੋਂ ਬਾਅਦ ਸਾਈਟ 'ਤੇ ਸਾਰੀਆਂ ਸਾਹਸੀ ਗਤੀਵਿਧੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਉਕਤ ਸਥਾਨ 'ਤੇ ਹਫ਼ੜਾ-ਦਫ਼ੜੀ ਮਚ ਗਈ। ਇਸ ਮੌਕੇ ਤੋਂ ਬਾਕੀ ਦੇ ਲੋਕ ਘੁੰਮਣ ਲਈ ਆਏ ਸਨ, ਉਨ੍ਹਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ।

ਇਹ ਵੀ ਪੜ੍ਹੋ - ਮੁੜ ਤੋਂ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਨਵੇਂ ਰੇਟ ਅੱਜ ਤੋਂ ਲਾਗੂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News