ਭਾਈਚਾਰਕ ਸਾਂਝ ਦੀ ਮਿਸਾਲ; ਪੰਜ ਪੀੜ੍ਹੀਆਂ ਤੋਂ ਰਾਵਣ ਦਾ ਪੁਤਲਾ ਬਣਾ ਰਿਹੈ ਮੁਸਲਿਮ ਪਰਿਵਾਰ

10/04/2022 5:22:30 PM

ਆਗਰਾ- ਬੁਰਾਈ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ‘ਦੁਸਹਿਰਾ’ ਦਾ ਤਿਉਹਾਰ ਬੀਤੇ ਕੱਲ ਮਨਾਇਆ ਜਾਵੇਗਾ। ਦੁਸਹਿਰੇ ਮੌਕੇ ਰਾਵਣ ਦੇ ਪੁਤਲਿਆਂ ਨੂੰ ਬਣਾਉਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਦੁਸਹਿਰੇ ਤੋਂ ਇਕ ਮਹੀਨਾ ਪਹਿਲਾਂ ਹਰ ਸਾਲ ਆਗਰਾ ਦੀ ਰਾਮਲੀਲਾ ਲਈ ‘ਲੰਕਾਪਤੀ’ ਰਾਣਵ ਅਤੇ ਹੋਰ ਪੁਤਲਿਆਂ ਨੂੰ ਬਣਾਉਣ ਦਾ ਕੰਮ 75 ਸਾਲਾ ਜ਼ਫਰ ਅਲੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸੌਂਪਿਆ ਜਾਂਦਾ ਹੈ, ਤਾਂ ਕਿ ਦੁਸਹਿਰੇ ਦੇ ਦਿਨ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਸਾੜਿਆ ਜਾ ਸਕੇ। 

ਇਹ ਵੀ ਪੜ੍ਹੋ- ਗਰਬਾ ਕਰਦੇ ਨੌਜਵਾਨ ਦੀ ਮੌਤ, ਸਦਮੇ ’ਚ ਕੁਝ ਘੰਟਿਆਂ ਮਗਰੋਂ ਪਿਓ ਨੇ ਵੀ ਤਿਆਗੇ ਪ੍ਰਾਣ

PunjabKesari

ਪੰਜ ਪੀੜ੍ਹੀਆਂ ਤੋਂ ਬਣਾ ਰਹੇ ਪੁਤਲੇ-

5 ਪੀੜ੍ਹੀਆਂ ਤੋਂ ਰਾਵਣ ਦਾ ਪੁਤਲਾ ਬਣਾਉਣ ਦਾ ਕੰਮ ਕਰ ਰਹੇ ਪਰਿਵਾਰ ਦੇ ਮੌਜੂਦਾ ਮੁਖੀਆ ਅਲੀ ਨੇ ਕਿਹਾ ਕਿ ਆਗਰਾ ਰਾਮਲੀਲਾ ਕਮੇਟੀ ਦੇ ਮੈਂਬਰ ਸਾਨੂੰ ਪੁਤਲੇ ਬਣਾਉਣ ਲਈ ਬੁਲਾਉਂਦੇ ਹਨ। ਵੱਖ-ਵੱਖ ਆਕਾਰ ਦੇ ਪੁਤਲੇ ਬਣਾਉਣ ਲਈ ਅਸੀਂ ਕਰੀਬ ਇਕ ਮਹੀਨੇ ਤੱਕ ਰਾਮਲੀਲਾ ਮੈਦਾਨ ’ਚ ਹੀ ਠਹਿਰਦੇ ਹਾਂ। ਰਾਮਲੀਲਾ ਖ਼ਤਮ ਹੋਣ ਮਗਰੋਂ ਕਮੇਟੀ ਅਲੀ ਅਤੇ ਉਸ ਦੇ ਪਰਿਵਾਰ ਨੂੰ ਸਨਮਾਨਤ ਵੀ ਕਰਦੀ ਹੈ। 

PunjabKesari

ਪਰਿਵਾਰ ਦੇ ਮੈਂਬਰ ਪੁਤਲੇ ਬਣਾਉਣ ’ਚ ਮਾਹਰ-

ਆਪਣੇ ਹੁਨਰ ਬਾਰੇ ਗੱਲ ਕਰਦੇ ਹੋਏ ਅਲੀ ਨੇ ਦੱਸਿਆ ਕਿ ਮੈਂ ਬਚਪਨ ਤੋਂ ਇਸ ਪੇਸ਼ੇ ’ਚ ਹਾਂ। ਹੁਣ ਸਾਡੇ ਪਰਿਵਾਰ ਦੀ 5ਵੀਂ ਪੀੜ੍ਹੀ ਇਸ ਪੇਸ਼ੇ ਵਿਚ ਹੈ। ਪਹਿਲੇ ਮੈਂ ਆਪਣੇ ਦਾਦਾ ਅਤੇ ਪਿਤਾ ਨਾਲ ਆਇਆ ਕਰਦਾ ਸੀ ਅਤੇ ਹੁਣ ਮੈਂ ਪਰਿਵਾਰ ਦੇ ਹੋਰ ਮੈਂਬਰਾਂ ਅਤੇ ਕਾਰੀਗਰਾਂ ਦੀ ਅਗਵਾਈ ਕਰ ਰਿਹਾ ਹਾਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ’ਚ 18 ਮੈਂਬਰ ਹਨ ਅਤੇ ਸਾਰੇ ਪੁਤਲੇ ਬਣਾਉਣ ’ਚ ਮਾਹਰ ਹਨ। 

ਇਹ ਵੀ ਪੜ੍ਹੋ- ਦੁਖ਼ਦਾਇਕ ਖ਼ਬਰ: ਪਾਣੀ ਨਾਲ ਭਰੇ ਟੋਏ ’ਚ ਡੁੱਬਣ ਨਾਲ 3 ਮਾਸੂਮ ਬੱਚੀਆਂ ਦੀ ਮੌਤ

PunjabKesari

ਖੁਸ਼ੀ ਹੈ ਕਿ ਇਸ ਸਾਲ ਆਪਣੀ ਕਲਾ ਵਿਖਾਉਣ ਦਾ ਮੌਕਾ ਮਿਲਿਆ

ਅਲੀ ਮੁਤਾਬਕ ਕੋਵਿਡ-19 ਕਾਰਨ ਦੋ ਸਾਲ ਬਾਅਦ ਇਸ ਵਾਰ ਰਾਮਲੀਲਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਰਾਵਣ ਦਾ ਪੁਤਲਾ ਕਰੀਬ 100 ਫੁੱਟ ਉੱਚਾ ਹੈ ਅਤੇ ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ 65 ਅਤੇ 60 ਫੁੱਟ ਉੱਚਾ ਹੈ। ਪੁਤਲਿਆਂ ਦੀ ਉੱਚਾਈ ਕਮੇਟੀ ਦੀ ਮੰਗ ’ਤੇ ਨਿਰਭਰ ਕਰਦੀ ਹੈ। ਅਲੀ ਨੇ ਦੱਸਿਆ ਕਿ ਪੁਤਲਿਆਂ ਨੂੰ ਬਣਾਉਣ ’ਚ ਕਰੀਬ ਇਕ ਮਹੀਨੇ ਦਾ ਸਮਾਂ ਲੱਗਦਾ ਹੈ। ਇਹ ਪੁਤਲੇ ਰੰਗੀਨ ਕਾਗਜ਼, ਜੂਟ ਦੀਆਂ ਰੱਸੀਆਂ ਅਤੇ ਬਾਂਸ ਦੀ ਲੱਕੜ ਨਾਲ ਬਣਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕੋਵਿਡ ਮਗਰੋਂ ਫਿਰ ਇੱਥੇ ਆ ਕੇ ਪਰਿਵਾਰ ਨੂੰ ਚੰਗਾ ਲੱਗ ਰਿਹਾ ਹੈ। ਇਸ ਸਾਲ ਸਾਰੇ ਖੁਸ਼ ਹਨ, ਕਿਉਂਕਿ ਸਾਨੂੰ ਆਪਣੀ ਕਲਾ ਨੂੰ ਵਿਖਾਉਣ ਦਾ ਮੌਕਾ ਮਿਲ ਰਿਹਾ ਹੈ।

ਇਹ ਵੀ ਪੜ੍ਹੋ- ਸਵੱਛ ਸਰਵੇਖਣ ’ਚ ਇੰਦੌਰ ਨੇ ਮੁੜ ਮਾਰੀ ਬਾਜ਼ੀ, 6ਵੀਂ ਵਾਰ ਬਣਿਆ ਸਭ ਤੋਂ ‘ਸਵੱਛ ਸ਼ਹਿਰ’


Tanu

Content Editor

Related News