‘ਅਗਨੀ’ ਮਿਜ਼ਾਈਲ ਦੇ ਉੱਨਤ ਰੂਪ ਦਾ ਸਫਲ ਪ੍ਰੀਖਣ
Sunday, May 10, 2026 - 09:54 AM (IST)
ਨਵੀਂ ਦਿੱਲੀ- ਭਾਰਤ ਨੇ ‘ਮਲਟੀਪਲ ਇੰਡੀਪੈਂਡੈਂਟਲੀ ਟਾਰਗੇਟੇਬਲ ਰੀ-ਐਂਟਰੀ ਵ੍ਹੀਕਲ’ (ਐੱਮ. ਆਈ. ਆਰ. ਵੀ.) ਨਾਲ ਲੈੱਸ ਅਗਨੀ ਮਿਜ਼ਾਈਲ ਦੇ ਉੱਨਤ ਰੂਪ (ਵਰਜ਼ਨ) ਦਾ ਸਫਲ ਪ੍ਰੀਖਣ ਕੀਤਾ ਹੈ। ਐੱਮ. ਆਈ. ਆਰ. ਵੀ. ਇਕ ਬੈਲਿਸਟਿਕ ਮਿਜ਼ਾਈਲ ‘ਪੇਲੋਡ’ ਹੈ ਜਿਸ ਵਿਚ ਕਈ ਹਥਿਆਰ ਹੁੰਦੇ ਹਨ, ਜਿਨ੍ਹਾਂ ਵਿਚੋਂ ਹਰੇਕ ਵੱਖ-ਵੱਖ ਨਿਸ਼ਾਨਿਆਂ ’ਤੇ ਸੁਤੰਤਰ ਰੂਪ ਵਿਚ ਹਮਲਾ ਕਰਨ ਦੇ ਸਮਰੱਥ ਹੁੰਦਾ ਹੈ।
ਰੱਖਿਆ ਮੰਤਰਾਲਾ ਅਨੁਸਾਰ, ਮਿਜ਼ਾਈਲ ਪ੍ਰਣਾਲੀ ਦਾ ਪ੍ਰੀਖਣ ਸ਼ੁੱਕਰਵਾਰ ਨੂੰ ਕੀਤਾ ਗਿਆ। ਮੰਤਰਾਲਾ ਨੇ ਦੱਸਿਆ ਕਿ ਭਾਰਤ ਨੇ ਓਡਿਸ਼ਾ ਸਥਿਤ ਏ. ਪੀ. ਜੇ. ਅਬਦੁਲ ਕਲਾਮ ਟਾਪੂ ਤੋਂ ਮਿਜ਼ਾਈਲ ਦਾ ਸਫਲ ਉਡਾਣ ਪ੍ਰੀਖਣ ਕੀਤਾ। ਰੱਖਿਆ ਮੰਤਰਾਲਾ ਨੇ ਕਿਹਾ ਕਿ ਮਿਜ਼ਾਈਲ ਦਾ ਕਈ ‘ਪੇਲੋਡਸ’ ਨਾਲ ਪ੍ਰੀਖਣ ਕੀਤਾ ਗਿਆ, ਜਿਸ ਵਿਚ ਹਿੰਦ ਮਹਾਸਾਗਰ ਦੇ ਇਕ ਵੱਡੇ ਭੂਗੋਲਿਕ ਖੇਤਰ ਵਿਚ ਫੈਲੇ ਵੱਖ-ਵੱਖ ਟੀਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
