ਜਨਰਲ ਵਰਗ ਦੇ ਉਮੀਦਵਾਰਾਂ ਲਈ ਖੁਸ਼ਖ਼ਬਰੀ, ਸਿਵਲ ਸੇਵਾਵਾਂ ਪ੍ਰੀਖਿਆ 'ਚ ਵਧਾਈ ਗਈ ਉਮਰ ਹੱਦ

02/05/2023 5:30:37 PM

ਈਟਾਨਗਰ- ਅਰੁਣਾਚਲ ਪ੍ਰਦੇਸ਼ ਕੈਬਨਿਟ ਨੇ ਰਾਜ ਸਿਵਲ ਸੇਵਾਵਾਂ ਪ੍ਰੀਖਿਆ 'ਚ ਜਨਰਲ ਵਰਗ ਅਤੇ ਅਨੁਸੂਚਿਤ ਜਨਜਾਤੀ (ST) ਉਮੀਦਵਾਰਾਂ ਦੀ ਉਪਰਲੀ ਉਮਰ ਹੱਦ ਨੂੰ ਕ੍ਰਮਵਾਰ 35 ਅਤੇ 40 ਸਾਲ ਤੱਕ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਹ ਫ਼ੈਸਲਾ ਮੁੱਖ ਮੰਤਰੀ ਪੇਮਾ ਖਾਂਡੂ ਦੀ ਪ੍ਰਧਾਨਗੀ 'ਚ ਹੋਈ ਕੈਬਨਿਟ ਦੀ ਬੈਠਕ 'ਚ ਲਿਆ ਗਿਆ। ਕੈਬਨਿਟ ਨੇ ਅਰੁਣਾਚਲ ਸਿਵਲ ਸੇਵਾਵਾਂ ਅਤੇ ਸਿਵਲ ਅਸਾਮੀਆਂ (ਸਿੱਧੀ ਭਰਤੀ ਲਈ ਉਮਰ ਹੱਦ) ਨਿਯਮਾਂ ਦੇ ਨਿਯਮ-3 'ਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ- ਸੁੱਖੂ ਸਰਕਾਰ ਦਾ ਵੱਡਾ ਐਲਾਨ, ਹਿਮਾਚਲ ਦੀਆਂ 10.53 ਲੱਖ ਔਰਤਾਂ ਨੂੰ ਹਰ ਮਹੀਨੇ ਮਿਲਣਗੇ 1500 ਰੁਪਏ

ਇਸ ਅਨੁਸਾਰ ਰਾਜ ਸਿਵਲ ਸੇਵਾਵਾਂ ਪ੍ਰੀਖਿਆ ਲਈ ਉਪਰਲੀ ਉਮਰ ਹੱਦ ਜਨਰਲ ਵਰਗ ਲਈ 35 ਸਾਲ ਅਤੇ ਪ੍ਰਦੇਸ਼ ਦੇ ST ਉਮੀਦਵਾਰਾਂ ਲਈ 40 ਸਾਲ ਹੋਵੇਗੀ। ਐਤਵਾਰ ਨੂੰ ਇੱਥੇ ਜਾਰੀ ਇਕ ਅਧਿਕਾਰਤ ਜਾਣਕਾਰੀ ਮੁਤਾਬਕ ਪ੍ਰਸਤਾਵਿਤ ਉਪਰਲੀ ਉਮਰ ਹੱਦ ਉਨ੍ਹਾਂ ਸਾਰੇ ਉਮੀਦਵਾਰਾਂ 'ਤੇ ਵੀ ਲਾਗੂ ਹੋਵੇਗੀ, ਜਿਨ੍ਹਾਂ ਨੇ ਸਿੱਧੀ ਭਰਤੀ ਪ੍ਰੀਖਿਆ ਲਈ ਅਰਜ਼ੀ ਦਿੱਤੀ ਹੈ ਪਰ ਅਰੁਣਾਚਲ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ  (APPSC) ਵਲੋਂ 2022 ਦੌਰਾਨ ਪ੍ਰਸ਼ਾਸਨਿਕ ਕਾਰਨਾਂ ਕਰਕੇ ਪ੍ਰੀਖਿਆ ਨੂੰ ਰੱਦ ਜਾਂ ਟਾਲ ਦਿੱਤੀ ਗਈ।

ਇਹ ਵੀ ਪੜ੍ਹੋ- ਭਾਰਤ ਦੀ ਪਹਿਲੀ ਮਹਿਲਾ ਫਾਈਟਰ ਅਵਨੀ ਨੇ ਵਿਦੇਸ਼ੀ ਆਸਮਾਨ 'ਚ ਵਿਖਾਈ ਤਾਕਤ, ਵਧਾਇਆ ਦੇਸ਼ ਦਾ ਮਾਣ

ਇਹ ਲਾਭ ਉਮੀਦਵਾਰਾਂ ਨੂੰ ਸਬੰਧਤ ਪ੍ਰੀਖਿਆਵਾਂ ਲਈ APPSC ਵਲੋਂ ਕੀਤੇ ਗਏ ਇਸ਼ਤਿਹਾਰਾਂ ਦੇ ਸਬੰਧ ਵਿਚ ਅਰਜ਼ੀਆਂ ਦੀ ਪ੍ਰਾਪਤੀ ਦੀ ਆਖਰੀ ਤਾਰੀਖ਼ ਤੋਂ ਦਿੱਤਾ ਜਾਵੇਗਾ। ਖਾਂਡੂ ਨੇ ਪਿਛਲੇ ਸਾਲ 22 ਨਵੰਬਰ ਨੂੰ ਐਲਾਨ ਕੀਤਾ ਸੀ ਕਿ APPSC ਪ੍ਰੀਖਿਆਵਾਂ ਲਈ ਉਪਰਲੀ ਉਮਰ ਹੱਦ 3 ਸਾਲ ਵਧਾ ਦਿੱਤੀ ਜਾਵੇਗੀ। ਸੂਬਾ ਸਰਕਾਰ ਵਿਚ ਸਿਵਲ ਸੇਵਾ ਅਤੇ ਸਿਵਲ ਅਸਾਮੀਆਂ ਲਈ ਸਿੱਧੀ ਭਰਤੀ ਲਈ ਮੌਜੂਦਾ ਉਮਰ ਹੱਦ 32 ਸਾਲ ਹੈ ਅਤੇ ਰਾਜ ਦੇ ਅਨੁਸੂਚਿਤ ਜਨਜਾਤੀ ਉਮੀਦਵਾਰਾਂ ਨੂੰ 5 ਸਾਲ ਦੀ ਛੋਟ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਦੁਖ਼ਦ ਖ਼ਬਰ; ਫ਼ੌਜ 'ਚ ਭਰਤੀ ਦੀ ਤਿਆਰੀ ਕਰ ਰਿਹਾ ਨੌਜਵਾਨ ਗਸ਼ ਖਾ ਕੇ ਡਿੱਗਿਆ, ਮੌਕੇ 'ਤੇ ਹੋਈ ਮੌਤ


Tanu

Content Editor

Related News