ਹੱਜ ਹਾਊਸ ਤੋਂ ਬਾਅਦ ਹੁਣ ਟਾਇਲਟ ਵੀ ਭਗਵਾ ਰੰਗ ''ਚ
Friday, Jan 12, 2018 - 12:25 PM (IST)

ਇਟਾਵਾ— ਲਖਨਊ 'ਚ ਅਜੇ ਹੱਸ ਹਾਊਸ ਦੇ ਭਗਵਾਕਰਨ ਦਾ ਵਿਵਾਦ ਰੁਕਿਆ ਨਹੀਂ ਸੀ ਕਿ ਹੁਣ ਇਟਾਵਾ 'ਚ ਟਾਇਲਟਾਂ ਨੂੰ ਭਗਵਾ ਰੰਗ 'ਚ ਰੰਗਨ ਦਾ ਮਾਮਲਾ ਸਾਹਮਣੇ ਆਇਆ ਹੈ। ਇਟਾਵਾ ਦੇ ਅੰਮ੍ਰਿਤਪੁਰ ਪਿੰਡ ਦੇ ਲੋਕਾਂ ਅਨੁਸਾਰ ਟਾਇਲਟਾਂ ਨੂੰ ਭਗਵਾ ਕਰਨ ਦਾ ਫੈਸਲਾ ਸਾਰਿਆਂ ਦੀ ਸਹਿਮਤੀ ਨਾਲ ਲਿਆ ਗਿਆ ਹੈ ਅਤੇ ਕਿਸੇ ਨੂੰ ਕੋਈ ਨਾਰਾਜ਼ਗੀ ਨਹੀਂ ਹੈ। ਇੱਥੇ 350 ਟਾਇਲਟ ਹਨ, ਜਿਨ੍ਹਾਂ 'ਚੋਂ 100 ਟਾਇਲਟਾਂ ਨੂੰ ਭਗਵਾ ਰੰਗ ਕਰ ਦਿੱਤਾ ਗਿਆ ਹੈ। ਲੋਕਾਂ ਅਨੁਸਾਰ ਇਹ ਦੇਖ ਕੇ ਮੁੱਖ ਮੰਤਰੀ ਯੋਗੀ ਖੁਸ਼ ਹੋਣਗੇ ਅਤੇ ਖੇਤਰ 'ਚ ਵਿਕਾਸ ਕੰਮਾਂ 'ਚ ਵਾਧਾ ਹੋਵੇਗਾ।
ਦਬਾਅ 'ਚ ਨਹੀਂ ਲਿਆ ਗਿਆ ਫੈਸਲਾ
ਪਿੰਡ ਪ੍ਰਧਾਨ ਵੇਦ ਪਾਲ ਨੇ ਦੱਸਿਆ, 350 'ਚੋਂ 100 ਟਾਇਲਟਾਂ ਨੂੰ ਭਗਵਾ ਕਰ ਦਿੱਤਾ ਗਿਆ ਹੈ ਅਤੇ ਬਾਕੀਆਂ ਨੂੰ ਵੀ ਜਲਦ ਕੀਤਾ ਜਾਵੇਗਾ। ਇਨ੍ਹਾਂ ਨੂੰ ਭਗਵਾ ਕਰਨ ਦਾ ਫੈਸਲਾ ਕਿਸੇ ਦਬਾਅ 'ਚ ਨਹੀਂ ਲਿਆ ਗਿਆ ਹੈ।
ਹੱਜ ਹਾਊਸ ਨੂੰ ਭਗਵਾ ਕਰਨ 'ਤੇ ਮਚਿਆ ਸੀ ਵਿਵਾਦ
5 ਜਨਵਰੀ ਨੂੰ ਵਿਧਾਨ ਸਭਾ ਕੋਲ ਹੱਜ ਰਾਜ ਕਮੇਟੀ ਦਫ਼ਤਰ ਦੀਆਂ ਕੰਧਾਂ ਨੂੰ ਵੀ ਭਗਵਾ ਕਰ ਦਿੱਤਾ ਗਿਆ ਸੀ, ਜਿਸ ਦਾ ਕਾਫੀ ਵਿਰੋਧ ਹੋਇਆ ਸੀ। ਇਸ ਤੋਂ ਪਹਿਲਾਂ ਹੱਜ ਹਾਊਸ ਦੀ ਬਾਊਂਡਰੀ ਹਰੇ-ਸਫੇਦ ਰੰਗ ਦੀ ਸੀ। ਵਿਵਾਦ ਵਧਣ 'ਤੇ ਯੂ.ਪੀ. ਰਾਜ ਹੱਜ ਕਮੇਟੀ ਦੇ ਸੇਕ੍ਰੇਟਰੀ ਆਰ.ਪੀ. ਸਿੰਘ ਨੇ ਇਸ ਲਈ ਠੇਕੇਦਾਰ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਸੀ ਕਿ ਪੋਤਾਈ ਕਰਨ ਵਾਲੇ ਠੇਕੇਦਾਰ ਨੇ ਆਦੇਸ਼ਿਤ ਰੰਗ ਤੋਂ ਵੱਖ ਗਾੜ੍ਹਾ ਰੰਗ ਇਸਤੇਮਾਲ ਕੀਤਾ।