UP: ਬੇਤਵਾ ਪੁਲ ’ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਟੱਕਰ ਮਗਰੋਂ ਨਦੀ ’ਚ ਡਿੱਗਿਆ ਟਰੱਕ

Saturday, Apr 16, 2022 - 12:35 PM (IST)

UP: ਬੇਤਵਾ ਪੁਲ ’ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਟੱਕਰ ਮਗਰੋਂ ਨਦੀ ’ਚ ਡਿੱਗਿਆ ਟਰੱਕ

ਹਮੀਰਪੁਰ– ਉੱਤਰ ਪ੍ਰਦੇਸ਼ ਦੇ ਹਮੀਰਪੁਰ ਸ਼ਹਿਰ ’ਚ ਬੇਤਵਾ ਨਦੀ ਦੇ ਪੁਲ ’ਤੇ ਸ਼ਨੀਵਾਰ ਨੂੰ ਦੋ ਟਰੱਕਾਂ ਦੀ ਆਪਸ ’ਚ ਟੱਕਰ ’ਚ ਇਕ ਟਰੱਕ ਨਦੀ ’ਚ ਡਿੱਗ ਗਿਆ, ਜਿਸ ਕਾਰਨ ਡਰਾਈਵਰ ਅਤੇ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ। ਇਸ ਹਾਦਸੇ ’ਚ ਦੂਜਾ ਟਰੱਕ ਨਦੀ ਦੀ ਰੇਲਿੰਗ ਨਾਲ ਅੱਧਾ ਲਟਕ ਗਿਆ। ਘਟਨਾ ਮਗਰੋਂ ਕਾਨਪੁਰ-ਹਮੀਰਪੁਰ ਮਾਰਗ ’ਤੇ ਲੰਬਾ ਜਾਮ ਲੱਗ ਗਿਆ।

PunjabKesari

ਪੁਲਸ ਖੇਤਰ ਅਧਿਕਾਰੀ ਦੇਵੇਸ਼ ਯਾਦਵ ਨੇ ਦੱਸਿਆ ਕਿ ਤਾਮਿਲਨਾਡੂ ਤੋਂ ਇਕ ਟਰੱਕ ਮਾਚਿਸ ਲੱਦ ਕੇ ਮੱਧ ਪ੍ਰਦੇਸ਼ ਜਾ ਰਿਹਾ ਸੀ ਕਿ ਬੇਤਵਾ ਨਦੀ ਦੇ ਪੁਲ ’ਤੇ ਪਹੁੰਚਦੇ ਹੀ ਉਲਟ ਦਿਸ਼ਾ ਤੋਂ ਰੇਤ ਨਾਲ ਲੱਦੇ ਟੱਕਰ ਦੀ ਆਹਮਣੇ-ਸਾਹਮਣੇ ਟੱਕਰ ਹੋ ਗਈ। ਇਸ ਟੱਕਰ ’ਚ ਮਾਚਿਸ ਨਾਲ ਭਰਿਆ ਟਰੱਕ ਰੇਲਿੰਗ ਤੋੜਦਾ ਹੋਇਆ ਸਿੱਧੇ ਨਦੀ ’ਚ ਜਾ ਡਿੱਗਿਆ। ਹਾਦਸੇ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਦੋਹਾਂ ਦੀ ਸ਼ਨਾਖਤ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਘਟਨਾ ਮਗਰੋਂ ਦੋਵੇਂ ਪਾਸੇ ਲੰਬਾ ਜਾਮ ਲੱਗ ਗਿਆ, ਪੁਲਸ ਤਿੰਨ ਕਰੇਨਾਂ ਦੀ ਮਦਦ ਨਾਲ ਰੇਲਿੰਗ ਨਾਲ ਲਟਕੇ ਟਰੱਕ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ।


author

Tanu

Content Editor

Related News